ਤਰਨਤਾਰਨ (ਲਾਲੂਘੁੰਮਣ, ਬਖਤਾਵਰ) : ਅੱਜ-ਕੱਲ੍ਹ ਸਮਾਰਟ ਜ਼ਮਾਨਾ ਹੈ, ਇਸ ਸਮਾਰਟ ਤੇ ਡਿਜੀਟਲ ਜ਼ਮਾਨੇ ਦੀ ਦੌੜ 'ਚ ਜ਼ਰਾਂ ਵੀ ਅਣਗਹਿਲੀ ਵਰਤੀ ਤਾਂ ਤੁਸੀਂ ਬਹੁਤ ਵੱਡੀ ਠੱਗੀ ਦੇ ਸ਼ਿਕਾਰ ਹੋ ਸਕਦੇ ਹੋ। ਅਜਿਹਾ ਹੀ ਹੋਇਆ ਹੈ ਤਰਨਤਾਰਨ ਦੇ ਪਿੰਡ ਝਬਾਲ 'ਚ, ਜਿਥੇ ਚਰਨਜੀਤ ਸਿੰਘ ਨਾਂ ਦੇ ਵਿਅਕਤੀ ਦੇ ਖਾਤੇ 'ਚੋਂ ਕਿਸੇ ਨੇ ਧੋਖੇ ਨਾਲ 35 ਹਜ਼ਾਰ ਰੁਪਏ ਕੱਢਵਾ ਲਏ। ਜਾਣਕਾਰੀ ਮੁਤਾਬਕ ਚਰਨਜੀਤ ਨੂੰ ਇਕ ਫੋਨ ਕਾਲ ਆਈ, ਜਿਸ 'ਤੇ ਇਕ ਵਿਅਕਤੀ ਨੇ ਐੱਸ. ਬੀ. ਆਈ. ਬੈਂਕ ਦਾ ਮੈਨੇਜਰ ਬਣ ਕੇ ਉਸ ਨਾਲ ਗੱਲ ਕੀਤੀ ਤੇ ਧੋਖੇ ਨਾਲ ਉਸ ਤੋਂ ਪਿਨ ਕਾਰਡ ਦਾ ਨੰਬਰ ਲੈ ਲਿਆ। ਕੁਝ ਦੇਰ ਬਾਅਦ ਉਸ ਨੂੰ ਖਾਤੇ 'ਚੋਂ 35 ਹਜ਼ਾਰ ਰੁਪਏ ਨਿਕਲਣ ਦਾ ਮੈਸੇਜ ਆਇਆ, ਜਿਸ 'ਤੇ ਉਸ ਨੂੰ ਸਮਝ ਆਇਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੁੱਕਾ ਹੈ। ਇਸ ਉਪਰੰਤ ਚਰਨਜੀਤ ਦੀ ਸ਼ਿਕਾਇਤ 'ਤੇ ਬੈਂਕ ਨੇ ਉਸ ਦਾ ਖਾਤਾ ਬਲਾਕ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਉਸ ਵੱਲੋਂ ਭਾਵੇ ਹੀ ਸੋਮਵਾਰ ਨੂੰ ਸਟੇਟ ਬੈਂਕ ਦੇ ਮੈਨੇਜਰ ਅਤੇ ਥਾਣਾ ਝਬਾਲ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਾ ਦਿੱਤੀ ਗਈ ਹੈ ਪਰ ਉਸ ਦੇ ਹੱਥ ਪੱਲੇ ਕੁਝ ਵੀ ਨਹੀਂ ਪਿਆ ਹੈ।
ਗ੍ਰਾਹਕ ਕੋਲੋਂ ਮੁਬਾਇਲ 'ਤੇ ਨਹੀਂ ਮੰਗੀ ਜਾਂਦੀ ਕੋਈ ਜਾਣਕਾਰੀ : ਮੈਨੇਜਰ ਇਮਰਾਨ ਖਾਨ
ਭਾਰਤੀ ਸਟੇਟ ਬੈਂਕ ਬ੍ਰਾਂਚ ਝਬਾਲ ਦੇ ਮੈਨੇਜਰ ਇਮਰਾਨ ਖਾਨ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਅਜਿਹੇ ਠੱਗਬਾਜ਼ਾਂ ਤੋਂ ਬੈਂਕ ਦੇ ਗ੍ਰਾਹਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਬੈਂਕ ਕਿਸੇ ਵੀ ਗ੍ਰਾਹਕ ਕੋਲੋਂ ਉਸਦੇ ਖਾਤੇ ਜਾਂ ਏ.ਟੀ.ਐੱਮ. ਸਬੰਧੀ ਮੋਬਾਇਲ ਫੋਨ 'ਤੇ ਕੋਈ ਵੀ ਗੁਪਤ ਜਾਣਕਾਰੀ ਨਹੀਂ ਮੰਗਦਾ ਹੈ। ਜੇਕਰ ਬੈਂਕ ਐਕਟੀਵੇਟਰ ਵਲੋਂ ਕੋਈ ਕਾਲ ਕੀਤਾ ਵੀ ਜਾਂਦਾ ਹੈ ਤਾਂ ਗ੍ਰਾਹਕ ਨੂੰ ਨਜ਼ਦੀਕੀ ਸਬੰਧਤ ਬ੍ਰਾਂਚ ਨਾਲ ਸਪੰਰਕ ਕਰਨ ਸਬੰਧੀ ਕਿਹਾ ਜਾਂਦਾ ਹੈ ਜਾਂ ਐੱਸ.ਐੱਮ.ਐੱਸ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਸੇ ਵੀ ਬੈਂਕ ਦੇ ਖਾਤਾ ਹੋਲਡਰਾਂ ਨੂੰ ਮੁਬਾਇਲ ਫੋਨ 'ਤੇ ਆਉਣ ਵਾਲੀਆਂ ਅਜਿਹੀਆਂ ਫੇਕ ਕਾਲਾਂ ਨੂੰ ਅਣਗੌਲਿਆਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਆਪਣੇ ਏ.ਟੀ.ਐੱਮ. ਕਾਰਡ ਦਾ ਨੰਬੂਰ, ਪਾਸਲਰਡ, ਉ.ਟੀ.ਪੀ. ਆਪਣਾ ਅਧਾਰ ਕਾਰਡ ਨੰਬਰ ਅਤੇ ਨਾ ਹੀ ਆਪਣੀ ਜਨਮ ਮਿਤੀ ਸਬੰਧੀ ਜਾਣਕਾਰੀ ਮੁਹੱਈਆ ਕਰਾਈ ਜਾਵੇ।
ਬਰਗਾੜੀ ਮੋਰਚੇ ਦੇ ਮੁਖੀ ਭਾਈ ਮੰਡ ਦਾ ਜ਼ਬਰਦਸਤ ਵਿਰੋਧ
NEXT STORY