ਪਟਿਆਲਾ, (ਬਲਜਿੰਦਰ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਸ਼ਹਿਰ ਪਟਿਆਲਾ ਵਿਚ ਪਾਣੀਪਤ ਤੋਂ ਰੋਜ਼ਾਨਾ ਕੁਇੰਟਲਾਂ ਦੇ ਹਿਸਾਬ ਨਾਲ ਖੋਆ ਅਤੇ ਪਨੀਰ ਸਪਲਾਈ ਹੋ ਰਿਹਾ ਹੈ। ਇਸ ਦੀ ਨਾ ਤਾਂ ਕਦੇ ਸਿਹਤ ਵਿਭਾਗ ਨੇ ਚੈਕਿੰਗ ਕੀਤੀ ਅਤੇ ਨਾ ਹੀ ਪੁਲਸ ਨੂੰ ਕੁੱਝ ਦਿਖਾਈ ਦਿੱਤਾ ਹੈ। ਜਦੋਂ ਤੱਕ ਪੁਲਸ ਅਤੇ ਸਿਹਤ ਵਿਭਾਗ ਜਾਗਦਾ ਹੈ, ਉਦੋਂ ਤੱਕ ਗੱਡੀਆਂ ਖੋਏ ਨੂੰ ਸ਼ਹਿਰ ਦੀਆਂ ਨਾਮੀ ਦੁਕਾਨਾਂ ਵਿਚ ਸਪਲਾਈ ਕਰ ਚੁੱਕੀਆਂ ਹੁੰਦੀਆਂ ਹਨ। ਸਪਲਾਈ ਹੋਣਾ ਕੋਈ ਮਾਡ਼ਾ ਖੋਆ ਹੋਣ ਦਾ ਪ੍ਰਮਾਣ ਨਹੀਂ ਹੈ ਪਰ ਕਦੇ ਵੀ ਇਨ੍ਹਾਂ ਗੱਡੀਆਂ ਦੀ ਚੈਕਿੰਗ ਨਾ ਤਾਂ ਪੁਲਸ ਵੱਲੋਂ ਕੀਤੀ ਅਤੇ ਨਾ ਹੀ ਸਿਹਤ ਵਿਭਾਗ ਨੇ ਇਨ੍ਹਾਂ ਦੀ ਚੈਕਿੰਗ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਵੀ ਚੈਕਿੰਗ ਹੋਈ ਤਾਂ ਮੌਕੇ ’ਤੇ ਹੀ ਇਨ੍ਹਾਂ ਗੱਡੀਅਾਂ ਨੂੰ ਛੱਡ ਦਿੱਤਾ ਗਿਆ। ਚਾਰ ਸਾਲ ਪਹਿਲਾਂ ਪੁਲਸ ਵੱਲੋਂ ਇਕ ਗੱਡੀ ਫੜੀ ਵੀ ਸੀ ਪਰ ਉਸ ਨੂੰ ਬਿਨਾਂ ਕਿਸੇ ਪੁੱਛਗਿੱਛ ਤੋਂ ਛੱਡ ਦਿੱਤਾ ਗਿਆ ਸੀ। ਇਸ ਤੋਂ ਬਾਅਦ ਲਗਾਤਾਰ ਇਹ ਸਪਲਾਈ ਜਾਰੀ ਹੈ।
ਸਵੇਰੇ 4 ਵਜੇ ਹੀ ਸ਼ੁਰੂ ਹੋ ਜਾਂਦੀ ਸੀ ਖੇਡ ਸ਼ੁਰੂ
ਪਾਣੀਪਤ ਤੋਂ ਖੋਏ ਦੀ ਸਪਲਾਈ ਰੋਜ਼ਾਨਾ ਸਵੇਰੇ 4 ਤੋਂ 5 ਵਜੇ ਦੇ ਵਿਚਕਾਰ ਹੁੰਦੀ ਹੈ। ਇਹ ਸਪਲਾਈ ਇਨ੍ਹੀਂ ਦਿਨੀਂ ਬਲੈਰੋ ਗੱਡੀਆਂ ਦੇ ਜ਼ਰੀਏ ਹੋ ਰਹੀ ਹੈ। ਇਹ ਗੱਡੀਆਂ ਪੰਜਾਬ ਵਿਚ ਦੇਵੀਗਡ਼੍ਹ ਰੋਡ ਰਸਤੇ ਥਾਣਾ ਜੁਲਕਾਂ ਦੇ ਏਰੀਏ ਵਿਚ ਐਂਟਰ ਕਰਦੀਆਂ ਹਨ ਅਤੇ ਤਡ਼ਕਸਾਰ ਪਟਿਆਲਾ ਵਿਚ ਡਲਿਵਰ ਕਰ ਦਿੰਦੀਆਂ ਹਨ। ਇਸ ਤੋਂ ਪਹਿਲਾਂ ਖੇਡ ਟਰੇਨ ਅਤੇ ਬੱਸਾਂ ਦੇ ਜ਼ਰੀਏ ਹੁੰਦੀ ਸੀ, ਜਿੱਥੇ ਸਮਾਂ ਫਿਕਸ ਹੋਣ ਕਾਰਨ ਕਈ ਵਾਰ ਇਹ ਡਲਿਵਰੀ ਫਡ਼ੀ ਗਈ ਅਤੇ ਕਾਫੀ ਰੌਲਾ ਪਿਆ। ਖੋਏ ਅਤੇ ਪਨੀਰ ਦੀ ਡਲਿਵਰੀ ਉਥੋਂ ਕਿਸੇ ਦੁਕਾਨਦਾਰ ਦੇ ਨਾਂ ਨਾਲ ਨਹੀਂ ਸਗੋਂ ਏਰੀਏ ਨਾਲ ਮਾਰਕ ਹੋ ਕੇ ਆਉਂਦੀਆਂ ਸਨ, ਜਿਵੇਂ ਫੁਹਾਰਾ ਚੌਕ ਦੁਕਾਨ, ਲੀਲਾ ਭਵਨ ਦੁਕਾਨ ਤੇ ਅਨਾਰਦਾਣਾ ਚੌਕ ਦੁਕਾਨ ਆਦਿ। ਇਨ੍ਹੀਂ ਦਿਨੀਂ ਖੋਆ ਸਪੈਸ਼ਲ ਗੱਡੀਆਂ ਰਾਹੀਂ ਸਪਲਾਈ ਹੋ ਰਿਹਾ ਹੈ। ਇਨ੍ਹਾਂ ਦਾ ਸਮਾਂ ਵੀ ਫਿਕਸ ਹੈ।
ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਦੀ ਖੇਡ ਬਡ਼ੀ ਪੁਰਾਣੀ
ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਕਰਨ ਦੀ ਖੇਡ ਕੋਈ ਨਵੀਂ ਨਹੀਂ, ਬਹੁਤ ਪੁਰਾਣੀ ਹੈ। ਪਿਛਲੇ ਇਕ ਦਹਾਕੇ ਤੋਂ ਬਡ਼ੇ ਵੱਡੇ ਪੱਧਰ ’ਤੇ ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਪੰਜਾਬ ਵਿਚ ਖੋਆ ਅਤੇ ਪਨੀਰ ਸਪਲਾਈ ਹੋ ਰਿਹਾ ਹੈ।
ਨਕਲੀ ਖੋਆ, ਪਨੀਰ ਤੇ ਦੁੱਧ ਦੇ ਕਈ ਵਾਰ ਵੱਡੇ ਜ਼ਖੀਰੇ ਫਡ਼ੇ ਗਏ ਹਨ ਪਰ ਹਰ ਵਾਰ ਇਹ ਮਾਮਲਾ ਸਿਮਟ ਕੇ ਹੀ ਰਹਿ ਜਾਂਦਾ ਹੈ। ਪਿਛਲੇ ਲਗਭਗ ਇਕ ਦਹਾਕੇ ਤੋਂ ਇਹ ਖੇਡ ਲੋਕਾਂ ਦੇ ਸਾਹਮਣੇ ਆਉਣੀ ਸ਼ੁਰੂ ਹੋਈ ਤਾਂ ਲੋਕਾਂ ਨੇ ਤਿਉਹਾਰਾਂ ਦੇ ਦਿਨਾਂ ਵਿਚ ਅਤੇ ਪਨੀਰ ਤੋਂ ਬਣਨ ਵਾਲੀਆਂ ਮਠਿਆਈਆਂ ਤੋਂ ਕੰਨੀ ਕਤਰਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਬਾਵਜੂਦ ਵੀ ਅਜੇ ਤੱਕ ਇਹ ਖੇਡ ਨਹੀਂ ਰੁਕ ਰਹੀ।
ਨਾਮੀ ਦੁਕਾਨਾਂ ’ਤੇ ਰੋਜ਼ ਪੁਜਦੀਅਾਂ ਹਨ 4 ਤੋਂ 5 ਗੱਡੀਆਂ
ਸਾਮਾਨ ਸਪਲਾਈ ਕਰਨ ਵਾਲੀਆਂ ਰੋਜ਼ਾਨਾ 4 ਤੋਂ 5 ਗੱਡੀਆਂ ਤਿਉਹਾਰਾਂ ਦੇ ਦਿਨਾਂ ਵਿਚ ਪਹੁੰਚਦੀਆਂ ਹਨ। ਸ਼ਹਿਰ ਦੀਆਂ ਨਾਮੀ ਦੁਕਾਨਾਂ ਨੂੰ ਖੋਆ ਅਤੇ ਪਨੀਰ ਸਪਲਾਈ ਕਰਦੀਆਂ ਹਨ।
ਪਿਛਲੇ 2 ਦਹਾਕੇ ਤੋਂ ਲਗਾਤਾਰ ਜਿਸ ਤਰੀਕੇ ਨਾਲ ਪੰਜਾਬ ਵਿਚ ਕਿਸਾਨਾਂ ਦਾ ਸਹਾਇਕ ਧੰਦਾ ਸਮਝੇ ਜਾਣ ਵਾਲੇ ਡੇਅਰੀ ਦਾ ਪਦਾਰਥ ਗਿਰਾਵਟ ਵੱਲ ਗਿਆ ਹੈ, ਉਸ ਤੋਂ ਬਾਅਦ ਲਗਾਤਾਰ ਨਾਮੀ ਦੁਕਾਨਾਂ ਨੂੰ ਖੋਆ ਅਤੇ ਪਨੀਰ ਦੀ ਪੂਰਤੀ ਲਈ ਇਹ ਦੂਜੇ ਸੂਬਿਅਾਂ ਤੋਂ ਮੰਗਵਾਉਣਾ ਪੈਂਦਾ ਹੈ।
ਦੋਵੇਂ ਮੁਲਜ਼ਮਾਂ ਦਾ 4 ਦਿਨ ਪੁਲਸ ਰਿਮਾਂਡ ਵਧਿਆ
ਸਿੰਗਲਾ ਚਿਲਿੰਗ ਸੈਂਟਰ ਦੇਵੀਗਡ਼੍ਹ ਦੇ ਮਾਲਕ ਅਨਿਲ ਕੁਮਾਰ ਅਤੇ ਉਸ ਦੇ ਸਾਥੀ ਨੂੰ ਅੱਜ 2 ਦਿਨਾ ਰਿਮਾਂਡ ਖਤਮ ਹੋਣ ਤੋਂ ਬਾਅਦ ਮੁਡ਼ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੋਵਾਂ ਨੂੰ 4 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲਸ ਦੀ ਇਹ ਕੋਸ਼ਿਸ਼ ਰਹੇਗੀ ਕਿ ਇਨ੍ਹਾਂ ਦਿਨਾਂ ਵਿਚ ਬਾਕੀ ਦੇ ਟਿਕਾਣਿਆਂ ਬਾਰੇ ਵੀ ਪਤਾ ਲਾਇਆ ਜਾ ਸਕੇ ਕਿਉਂਕਿ ਅਜੇ ਇਸ ਮਾਮਲੇ ਵਿਚ ਹੋਰ ਵੀ ਬਰਾਮਦਗੀ ਦੀ ਜ਼ਰੂਰਤ ਹੈ।
ਸਿਹਤ ਵਿਭਾਗ ਦੇ ਨਾਲ-ਨਾਲ ਪੁਲਸ ਵੀ ਸ਼ੱਕ ਦੇ ਘੇਰੇ ’ਚ
ਸਿਹਤ ਵਿਭਾਗ ਤੇ ਪੁਲਸ ਵੀ ਸ਼ੱਕ ਦੇ ਘੇਰੇ ਵਿਚ ਹੈ। ਜਿਹਡ਼ਾ ਵਿਅਕਤੀ ਲਗਾਤਾਰ ਪਿਛਲੇ 4 ਸਾਲਾਂ ਤੋਂ ਉਥੇ ਇੰਨੀ ਵੱਡੀ ਮਾਤਰਾ ਵਿਚ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਕਰ ਰਿਹਾ ਹੋਵੇ, ਜਿਸ ਦਾ ਕਿ ਪੁਲਸ ਵੱਲੋਂ ਦਾਅਵਾ ਕੀਤਾ ਗਿਆ ਹੈ ਤਾਂ ਫਿਰ ਥਾਣਾ ਜੁਲਕਾਂ ਦੀ ਪੁਲਸ ਦੇ ਨੱਕ ਹੇਠ ਇਹ ਸਭ ਕੁੱਝ ਇਸ ਤਰ੍ਹਾਂ ਸ਼ਰੇਆਮ ਹੋ ਰਿਹਾ ਹੈ, ਇਸ ਦੀ ਜਾਂਚ ਕਰਨੀ ਵੀ ਜ਼ਰੂਰੀ ਹੈ। ਇਹ ਕੋਈ ਅਫੀਮ ਜਾਂ ਹੈਰੋਇਨ ਤਾਂ ਹੈ ਨਹੀਂ ਸੀ ਕਿ ਜਿਹਡ਼ੀ ਛੁਪਾ ਕੇ ਲਿਆਂਦੀ ਜਾ ਸਕੇ। ਸਿੰਗਲਾ ਚਿਲਿੰਗ ਸੈਂਟਰ ਤੋਂ ਰੋਜ਼ਾਨਾ ਗੱਡੀਆਂ ਭਰ ਕੇ ਨਿਕਲਦੀਆਂ ਸਨ ਤਾਂ ਫਿਰ ਉਦੋਂ ਪੁਲਸ ਨੂੰ ਭਿਣਕ ਨਹੀਂ ਪਈ ਜਾਂ ਫਿਰ ਜਾਣ-ਬੁੱਝ ਕੇ ਚੱਪੀ ਵੱਟੀ ਰੱਖੀ।
ਸ਼ਰਾਬ ਦੀਆਂ 8 ਪੇਟੀਆਂ ਸਮੇਤ 1 ਕਾਬੂ, 1 ਫਰਾਰ
NEXT STORY