ਅੰਮ੍ਰਿਤਸਰ, (ਛੀਨਾ)- ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਨੰਗਲੀ ਦੇ ਗਰੀਬ ਪਰਿਵਾਰਾਂ ਨੂੰ ਅੱਜ ਪੰਜਾਬ ਸਰਕਾਰ ਵੱਲੋਂ ਜਾਰੀ ਸਸਤੀ ਕਣਕ ਵੰਡੀ ਗਈ, ਜਿਸ ਦੀ ਆਰੰਭਤਾ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਰਵਾਈ ਤੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤਾ ਗਿਆ ਹਰੇਕ ਵਾਅਦਾ ਪੁਗਾਉਣ ਲਈ ਵਚਨਬੱਧ ਹੈ, ਜਿਸ ਵਾਸਤੇ ਸਰਕਾਰ ਕਈ ਤਰ੍ਹਾਂ ਦੀਆਂ ਨਵੀਆਂ ਨੀਤੀਆਂ 'ਤੇ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਹਰ ਗੱਲ 'ਤੇ ਪੰਜਾਬ ਸਰਕਾਰ ਨੂੰ ਨੀਵਾਂ ਦਿਖਾਉਣ ਦਾ ਯਤਨ ਕਰਨ ਵਾਲੇ ਅਕਾਲੀ-ਭਾਜਪਾ ਗਠਜੋੜ ਲੀਡਰਾਂ ਵੱਲੋਂ ਆਪਣੀਆਂ ਗਲਤ ਨੀਤੀਆਂ ਸਦਕਾ ਸੂਬੇ ਨੂੰ ਜੋ ਆਰਥਿਕ ਪੱਖੋਂ ਮੰਦਹਾਲੀ ਦੇ ਕੰਢੇ 'ਤੇ ਲਿਆ ਖੜ੍ਹਾ ਕੀਤਾ ਗਿਆ ਹੈ, ਅਜੇ ਤਾਂ ਕੈਪਟਨ ਸਰਕਾਰ ਉਸ ਨੂੰ ਹੀ ਸੁਧਾਰਨ 'ਚ ਆਪਣਾ ਬਹੁਤ ਸਾਰਾ ਕੀਮਤੀ ਵਕਤ ਖਰਾਬ ਕਰਨ ਲਈ ਮਜਬੂਰ ਹੋ ਰਹੀ ਹੈ। ਡੈਨੀ ਬੰਡਾਲਾ ਨੇ ਕਿਹਾ ਕਿ ਕੈਪਟਨ ਸਰਕਾਰ ਸੂਬੇ ਦੇ ਆਰਥਿਕ ਪੱਖੋਂ ਵਿਗੜੇ ਹਾਲਾਤ ਨੂੰ ਜਲਦ ਠੀਕ ਕਰ ਕੇ ਲੋਕਾਂ ਦੀ ਬਿਹਤਰੀ ਲਈ ਉਹ ਸਾਰੇ ਇਤਿਹਾਸਕ ਕੰਮ ਕਰ ਕੇ ਦਿਖਾਏਗੀ, ਜਿਨ੍ਹਾਂ ਬਾਰੇ ਵਿਰੋਧੀਆਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ।
ਇਸ ਸਮੇਂ ਪ੍ਰਧਾਨ ਗੁਰਿੰਦਰ ਸਿੰਘ, ਗੁਰਮੀਤ ਸਿੰਘ, ਅਜਾਇਬ ਸਿੰਘ, ਨਿਸ਼ਾਨ ਸਿੰਘ, ਸ਼ਿੰਗਾਰਾ ਸਿੰਘ, ਹਰਜਿੰਦਰ ਸਿੰਘ, ਜਗੀਰ ਸਿੰਘ ਫੌਜੀ, ਸਤਨਾਮ ਸਿੰਘ, ਦਰਸ਼ਨ ਸਿੰਘ, ਗੁਰਬਖਸ਼ ਸਿੰਘ, ਸਵਰਨ ਸਿੰਘ, ਲਖਵਿੰਦਰ ਸਿੰਘ ਉਸਮਾ, ਬੂਟਾ ਸਿੰਘ ਜਲਾਲ, ਰਾਣਾ ਜੰਡ, ਜਸਵਿੰਦਰ ਸਿੰਘ, ਕੁਲਦੀਪ ਰਾਏ ਬੁੱਟਰ, ਸੁਖਦੇਵ ਸਿੰਘ ਉਸਮਾ, ਪ੍ਰਗਟ ਸਿੰਘ, ਮਲਕੀਤ ਸਿੰਘ, ਕੁਲਵੰਤ ਸਿੰਘ, ਗੁਰਦੀਪ ਸਿੰਘ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।
ਇਸੇ ਤਰ੍ਹਾਂ ਹਲਕਾ ਪੂਰਬੀ ਅਧੀਨ ਪੈਂਦੇ ਵਾਰਡ-34 'ਚ ਅੱਜ ਗਰੀਬ ਪਰਿਵਾਰਾਂ ਨੂੰ ਸਸਤੀ ਕਣਕ ਵੰਡੀ ਗਈ, ਜਿਸ ਦੀ ਆਰੰਭਤਾ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੌਂਸਲਰ ਪ੍ਰਗਟ ਸਿੰਘ ਭੁੱਲਰ ਨੇ ਕਰਵਾਈ ਤੇ ਕਿਹਾ ਕਿ ਹਲਕਾ ਵਿਧਾਇਕ ਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ 'ਚ ਵਾਰਡ-34 ਦੇ ਨਿਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਸਭ ਸੁੱਖ-ਸਹੂਲਤਾਂ ਬਿਨਾਂ ਖੱਜਲ-ਖੁਆਰੀ ਤੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਦੀਆਂ ਜੋ ਵੀ ਮੁਸ਼ਕਿਲਾਂ ਹਨ ਉਹ ਸ. ਸਿੱਧੂ ਦੇ ਧਿਆਨ 'ਚ ਲਿਆ ਕੇ ਜਲਦ ਹੱਲ ਕਰਵਾਈਆਂ ਜਾਣਗੀਆਂ।
ਇਸ ਸਮੇਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਗੁਰਸਿਮਰਨ ਸਿੰਘ, ਡਿਪੂ ਹੋਲਡਰ ਮਲਕੀਤ ਸਿੰਘ, ਕਾਬਲ ਸਿੰਘ ਦੋਧੀ, ਦਿਲਬਾਗ ਸਿੰਘ ਭੁੱਲਰ, ਬੂਟਾ ਸਿੰਘ, ਰਸ਼ਪਾਲ ਸਿੰਘ, ਮਨਜਿੰਦਰਪਾਲ ਸਿੰਘ, ਨਿਰਵੈਲ ਸਿੰਘ ਢਿੱਲੋਂ, ਕਰਤਾਰ ਸਿੰਘ, ਕਾਰਜ ਸਿੰਘ, ਰੁਪਿੰਦਰ ਸਿੰਘ, ਜੁਗਰਾਜ ਸਿੰਘ ਭੁੱਲਰ, ਬੀਬੀ ਦਲਜੀਤ ਕੌਰ, ਸੁਖਵਿੰਦਰ ਸਿੰਘ ਭੁੱਲਰ, ਬਿਕਰਮਜੀਤ ਸਿੰਘ ਸੰਧੂ, ਰਾਜਨ ਅਰੋੜਾ, ਅੰਗਰੇਜ਼ ਸਿੰਘ ਹੇਰ, ਹਰਜੀਤ ਸਿੰਘ ਠੇਕੇਦਾਰ, ਲਖਵਿੰਦਰ ਸਿੰਘ ਜੇ. ਈ. ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।
ਜੈਂਤੀਪੁਰ, (ਰੰਧਾਵਾ)- ਪਿੰਡ ਕੋਟਲੀ ਮੱਲ੍ਹੀਆਂ ਹਲਕਾ ਮਜੀਠਾ ਵਿਖੇ ਇੰਸਪੈਕਟਰ ਮਨਿੰਦਰ ਸਿੰਘ ਦੀ ਯੋਗ ਅਗਵਾਈ ਅਤੇ ਕਾਂਗਰਸੀ ਆਗੂ ਗੁਰਮੁੱਖ ਸਿੰਘ ਕਾਦਰਾਬਾਦ ਦੇ ਸਹਿਯੋਗ ਨਾਲ ਲੋੜਵੰਦ ਗਰੀਬ ਲੋਕਾਂ ਨੂੰ ਕਣਕ ਵੰਡੀ ਗਈ। ਇਸ ਮੌਕੇ ਕੁਲਵੰਤ ਸਿੰਘ, ਸਾਧਾ ਸਿੰਘ, ਕੇਵਲ ਸਿੰਘ ਕੋਟਲੀ ਮੱਲ੍ਹੀਆਂ, ਡਾ. ਜਗਤਾਰ ਸਿੰਘ, ਖਜ਼ਾਨ ਸਿੰਘ ਕੋਟਲੀ ਮੱਲ੍ਹੀਆਂ, ਸੁਰਜੀਤ ਸਿੰਘ ਕੋਟਲੀ ਮੱਲ੍ਹੀਆਂ, ਬੀਰ ਸਿੰਘ, ਸਾਬ੍ਹ ਸਿੰਘ ਕੋਟਲੀ ਮੱਲ੍ਹੀਆਂ, ਸੁੱਖ ਕਾਦਰਾਬਾਦ ਆਦਿ ਹਾਜ਼ਰ ਸਨ।
ਰਮਦਾਸ, (ਸਾਰੰਗਲ)- ਸੀਨੀਅਰ ਕਾਂਗਰਸੀ ਆਗੂ ਰਣਜੀਤ ਸਿੰਘ ਰੰਧਾਵਾ ਨੇ ਸਰਹੱਦੀ ਕਸਬਾ ਰਮਦਾਸ ਦੇ ਨਜ਼ਦੀਕੀ ਪਿੰਡ ਅਵਾਣ ਵਿਖੇ ਹਲਕਾ ਅਜਨਾਲਾ ਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਸਪੁੱਤਰ ਕੁੰਵਰਪ੍ਰਤਾਪ ਸਿੰਘ ਅਜਨਾਲਾ ਨਾਲ ਗਰੀਬ ਲਾਭਪਾਤਰੀਆਂ ਲਈ ਸਰਕਾਰੀ ਕਣਕ ਦੀ ਸ਼ੁਰੂਆਤ ਕਰਵਾਈ।
ਇਸ ਮੌਕੇ ਨਿਰਮਲ ਸਿੰਘ, ਕਸ਼ਮੀਰ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ, ਸੂਰਤਾ ਸਿੰਘ, ਸੁਖਵਿੰਦਰ ਸਿੰਘ, ਗੁਰਮੇਜ ਸਿੰਘ, ਸ਼ਰੀਫ ਮਸੀਹ, ਮੰਨਾ, ਵੀਰ ਸਿੰਘ, ਜਗਤਾਰ ਸਿੰਘ, ਜਗਜੀਤ ਸਿੰਘ, ਕ੍ਰਿਪਾਲ ਸਿੰਘ, ਡਿਪੂ ਹੋਲਡਰ ਸਤਨਾਮ ਸਿੰਘ ਆਦਿ ਵੀ ਮੌਜੂਦ ਸਨ।
ਅੰਮ੍ਰਿਤਸਰ, (ਅਰੋੜਾ)- ਅੰਮ੍ਰਿਤਸਰ ਦੇ ਪੱਛਮੀ ਵਿਧਾਨ ਸਭਾ ਖੇਤਰ 'ਚ ਪੈਂਦੇ ਵਾਰਡ-54 ਵਿਖੇ ਖੇਤਰੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਦੇ ਆਦੇਸ਼ਾਂ ਤਹਿਤ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਆਟਾ-ਦਾਲ ਸਕੀਮ ਤਹਿਤ ਵਾਰਡ ਦੇ ਇੰਚਾਰਜ ਸੁਖਦੇਵ ਸਿੰਘ ਚਾਹਲ ਤੇ ਡਿਪੂ ਹੋਲਡਰ ਯੂਨੀਅਨ ਦੇ ਪ੍ਰਧਾਨ ਕੁਲਦੀਪ ਰਾਏ ਸ਼ਰਮਾ ਤੇ ਮੁਹੱਲਾ ਸੁਧਾਰ ਕਮੇਟੀ ਦੇ ਪ੍ਰਧਾਨ ਸੁਰਿੰਦਰ ਫੌਜੀ ਦੀ ਦੇਖ-ਰੇਖ ਹੇਠ ਨੀਲੇ ਕਾਰਡਧਾਰਕਾਂ ਨੂੰ 2 ਰੁਪਏ ਕਿਲੋ ਕਣਕ ਵੰਡੀ ਗਈ।
ਇਸ ਮੌਕੇ ਸੰਦੀਪ ਕੁਮਾਰ, ਰਾਧੇ ਸ਼ਾਮ, ਸੁਰਿੰਦਰ ਕੁਮਾਰ, ਬਲਦੇਵ ਰਾਜ, ਰਾਕੇਸ਼ ਦੂਬੇ, ਦੇਬਾ ਪ੍ਰਧਾਨ, ਤਰੁਣ ਅਰੋੜਾ, ਸੁਭਾਸ਼ ਚੰਦਰ, ਰਾਜ ਕੁਮਾਰ ਤੇ ਫੂਡ ਸਪਲਾਈ ਵਿਭਾਗ ਛੇਹਰਟਾ ਦੇ ਅਧਿਕਾਰੀ ਵੀ ਮੌਜੂਦ ਸਨ।
ਅਕਾਲੀ-ਭਾਜਪਾ ਗਠਜੋੜ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਵੀ ਕਾਂਗਰਸ ਸਰਕਾਰ ਖੋਹਣ ਲੱਗੀ : ਮਜੀਠੀਆ
NEXT STORY