ਲੁਧਿਆਣਾ(ਜ.ਬ.)—ਥਾਣਾ ਫੋਕਲ ਪੁਆਇੰਟ ਅਧੀਨ ਪੈਂਦੇ ਮੁਹੱਲਾ ਜਗਜੀਤ ਨਗਰ ਈਸ਼ਵਰ ਕਾਲੋਨੀ ਵਿਖੇ ਪਿਛਲੇ ਕਈ ਸਾਲਾਂ ਤੋਂ ਖੁਦ ਨੂੰ ਡਾਕਟਰ ਦੱਸ ਕੇ ਲੋਕਾਂ ਦਾ ਇਲਾਜ ਕਰਨ ਵਾਲੇ ਝੋਲਾ ਛਾਪ ਡਾਕਟਰ ਵਲੋਂ ਕੀਤੇ ਗਏ ਇਲਾਜ ਨੇ ਇਕ ਮਾਸੂਮ ਦੀ ਜਾਨ ਲੈ ਲਈ। ਮਾਸੂਮ ਦੀ ਮੌਤ 'ਤੇ ਭੜਕੇ ਰਿਸ਼ਤੇਦਾਰਾਂ ਨੇ ਦੋਸ਼ੀ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ, ਜਿਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਹਰਿਆਣਾ ਦੇ ਕੈਥਲ ਵਿਖੇ ਕੇਬਲ ਦਾ ਕੰਮ ਕਰਨ ਵਾਲੇ ਰਣਜੀਤ ਦੇ ਈਸ਼ਵਰ ਕਾਲੋਨੀ ਵਿਚ ਸਹੁਰਾ ਪਰਿਵਾਰ ਰਹਿੰਦਾ ਹੈ। ਰਣਜੀਤ ਦੇ 2 ਲੜਕਿਆਂ ਵਿਚੋਂ ਇਕ 3 ਸਾਲਾ ਅਨੁਰਾਗ ਨੂੰ ਮੰਗਲਵਾਰ ਨੂੰ ਬੁਖਾਰ ਅਤੇ ਉਲਟੀਆਂ ਆਉਣ 'ਤੇ ਉਸ ਦਾ ਨਾਨਾ ਰਾਜਨ ਪ੍ਰਸਾਦ ਨੇੜੇ ਹੀ ਸਥਿਤ ਪ੍ਰਾਈਵੇਟ ਪ੍ਰੈਕਟਿਸ ਕਰਨ ਵਾਲੇ ਡਾ. ਵਿਕਾਸ ਤਿਵਾੜੀ ਕੋਲ ਲੈ ਗਏ। ਖੁਦ ਨੂੰ ਡਿਗਰੀ ਹੋਲਡਰ ਦੱਸਣ ਵਾਲੇ ਦੋਸ਼ੀ ਨੇ ਬੱਚੇ ਨੂੰ ਗਲੂਕੋਜ਼ ਲਗਾ ਕੇ ਇੰਜੈਕਸ਼ਨ ਵੀ ਲਾ ਦਿੱਤਾ। ਦੇਖਦੇ ਹੀ ਦੇਖਦੇ ਅਨੁਰਾਗ ਦੀ ਤਬੀਅਤ ਵਿਗੜਣ ਲੱਗੀ ਅਤੇ ਉਸ ਦੇ ਹੱਥਾਂ-ਪੈਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਮਾਮਲਾ ਵਿਗੜਦਾ ਦੇਖ ਕੇ ਦੋਸ਼ੀ ਡਾਕਟਰ ਨੇ ਬੱਚੇ ਨੂੰ ਕਿਸੇ ਵੱਡੇ ਹਸਪਤਾਲ ਲਿਜਾਣ ਲਈ ਕਿਹਾ ਪਰ ਇਸ ਤੋਂ ਪਹਿਲਾਂ ਕਿ ਪਰਿਵਾਰ ਕੁਝ ਕਰਦਾ ਬੱਚੇ ਦੀ ਮੌਤ ਹੋ ਗਈ, ਜਿਸ 'ਤੇ ਪਰਿਵਾਰ ਵਾਲੇ ਭੜਕ ਉੱਠੇ ਅਤੇ ਉਨ੍ਹਾਂ ਨੇ ਦੋਸ਼ ਲਾਇਆ ਕਿ ਡਾਕਟਰ ਦੀ ਗਲਤ ਦਵਾਈ ਨਾਲ ਬੱਚੇ ਦੀ ਜਾਨ ਗਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਉੱਚ ਅਧਿਕਾਰੀ ਉਥੇ ਪਹੁੰਚ ਗਏ ਅਤੇ ਦੋਸ਼ੀ ਡਾਕਟਰ ਨੂੰ ਹਿਰਾਸਤ ਵਿਚ ਲੈ ਕੇ ਜਦੋਂ ਉਸ ਨੂੰ ਡਿਗਰੀ ਦਿਖਾਉਣ ਲਈ ਕਿਹਾ ਤਾਂ ਉਸ ਨੇ ਆਪਣੇ ਕੋਲ ਡਿਗਰੀ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ। ਪੁਲਸ ਨੇ ਡਾਕਟਰ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਚੋਰੀ ਦੇ ਸਾਮਾਨ ਸਣੇ ਜੀ. ਆਰ. ਪੀ. ਨੇ ਕੀਤਾ ਕਾਬੂ
NEXT STORY