ਕਿਸ਼ਨਗੜ੍ਹ(ਬੈਂਸ)-ਕਿਸ਼ਨਗੜ੍ਹ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਸੁਖਜੀਤ ਸਿੰਘ ਬੈਂਸ ਨੇ ਬੀਤੇ ਦਿਨ ਥਾਣਾ ਭੋਗਪੁਰ 'ਚ ਨਿਤਿਕਾ ਚੋਪੜਾ ਸਪੁੱਤਰੀ ਸਵ. ਅਨਿਲ ਕੁਮਾਰ ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਜਲੰਧਰ ਗਲੀ ਨੰ. 6 ਵੱਲੋਂ ਆਪਣੇ ਸਹੁਰਾ ਪਰਿਵਾਰ 'ਤੇ ਦਰਜ ਕਰਵਾਏ ਗਏ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਤਿਕਾ ਚੋਪੜਾ ਦੇ ਬਿਆਨਾਂ ਮੁਤਾਬਕ ਉਸਦਾ ਵਿਆਹ ਜਨਵਰੀ 2017 ਵਿਚ ਕਿਸ਼ਨਗੜ੍ਹ ਵਾਸੀ ਸੁਸ਼ੀਲ ਚੋਪੜਾ ਪੁੱਤਰ ਮੰਗਤ ਰਾਮ ਚੋਪੜਾ ਨਾਲ ਹੋਇਆ ਸੀ। ਉਸਦੇ ਪੇਕੇ ਪਰਿਵਾਰ ਵੱਲੋਂ ਵਿਆਹ ਸਮੇਂ ਦਾਜ ਆਪਣੀ ਹੈਸੀਅਤ ਤੋਂ ਵੱਧ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਹੋਰ ਦਾਜ ਲਿਆਉਣ ਲਈ ਪਤੀ ਸੁਸ਼ੀਲ ਕੁਮਾਰ, ਸੱਸ ਦਰਸ਼ਨਾ, ਨਣਾਨ ਮਧੂ, ਦਿਓਰ ਮੁਨੀਸ਼ ਚੋਪੜਾ ਤੇ ਚਾਚਾ ਸਹੁਰਾ ਸੁਰਿੰਦਰ ਚੋਪੜਾ ਵੱਲੋਂ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। ਨਿਤਿਕਾ ਚੋਪੜਾ ਦੇ ਸਹੁਰਾ ਪਰਿਵਾਰ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ। ਜ਼ਖਮੀ ਹੋਣ ਦੀ ਸੂਰਤ ਵਿਚ ਲੜਕੀ ਦੇ ਪੇਕਾ ਪਰਿਵਾਰ ਵੱਲੋਂ ਉਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਨਿਤਿਕਾ ਦੇ ਬਿਆਨਾਂ 'ਤੇ ਥਾਣਾ ਭੋਗਪੁਰ 'ਚ ਪਤੀ ਸੁਸ਼ੀਲ ਕੁਮਾਰ, ਸੱਸ ਦਰਸ਼ਨਾ ਦੇਵੀ, ਨਣਾਨ ਮਧੂ ਚੋਪੜਾ, ਦਿਓਰ ਮੁਨੀਸ਼ ਚੋਪੜਾ ਤੇ ਚਾਚਾ ਸਹੁਰਾ ਸੁਰਿੰਦਰ ਚੋਪੜਾ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਜਦੋਂ ਉਕਤ ਮਾਮਲੇ ਸਬੰਧੀ ਸੁਸ਼ੀਲ ਕੁਮਾਰ ਚੋਪੜਾ, ਚਾਚਾ ਸਹੁਰਾ ਸੁਰਿੰਦਰ ਕੁਮਾਰ ਚੋਪੜਾ ਦਾ ਪੱਖ ਜਾਣਿਆ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਪਰਿਵਾਰ ਦੇ ਮਾਮੂਲੀ ਮੱਤਭੇਦ ਨੂੰ ਗਲਤ ਰੰਗਤ ਦੇ ਕੇ ਕਿਸੇ ਦਬਾਅ ਹੇਠ ਪੁਲਸ ਮੁਕੱਦਮਾ ਬਣਾਇਆ ਗਿਆ ਹੈ। ਲੜਕੀ ਵੱਲੋਂ ਸਾਡੇ 'ਤੇ ਲਾਏ ਸਾਰੇ ਦੇਸ਼ ਝੂਠੇ ਤੇ ਬੇਬੁਨਿਆਦ ਹਨ। ਉਕਤ ਮਾਮਲੇ ਦੀ ਨਿਰਪੱਖ ਜਾਂਚ ਲਈ ਸਾਡੇ ਪਰਿਵਾਰ ਵੱਲੋਂ ਐੱਸ. ਐੱਸ. ਪੀ. ਦਿਹਾਤੀ ਪਾਸ ਲਿਖਤੀ ਬਿਨੈ-ਪੱਤਰ ਰਾਹੀਂ ਇਨਸਾਫ ਦੀ ਗੁਹਾਰ ਲਾਈ ਗਈ ਹੈ।
ਕੇਂਦਰੀ ਮੁਲਾਜ਼ਮਾਂ ਨੂੰ ਮਕਾਨ ਬਣਾਉਣ ਲਈ ਮਿਲਣਗੇ 25 ਲੱਖ ਰੁਪਏ
NEXT STORY