ਚੰਡੀਗੜ੍ਹ, (ਸੁਸ਼ੀਲ)- ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਕੇ ਬੜਹੇੜੀ 'ਚ ਇਕ ਨੌਜਵਾਨ ਨੇ ਮਹਿਲਾ ਨਾਲ ਛੇੜਛਾੜ ਕਰ ਦਿੱਤੀ। ਮਹਿਲਾ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-39 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਨੂੰ ਦਬੋਚ ਲਿਆ। ਮੁਲਜ਼ਮ ਦੀ ਪਛਾਣ ਸੈਕਟਰ-41 ਵਾਸੀ 42 ਸਾਲਾ ਉਮਿੰਦਰਜੀਤ ਸਿੰਘ ਵਜੋਂ ਹੋਈ। ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਕਈ ਦਿਨਾਂ ਤੋਂ ਮਹਿਲਾ ਨੂੰ ਤੰਗ ਕਰਦਾ ਸੀ। ਸੈਕਟਰ-39 ਥਾਣਾ ਪੁਲਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਉਮਿੰਦਰਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ।
ਸੋਮਵਾਰ ਨੂੰ ਪੁਲਸ ਨੇ ਮੁਲਜ਼ਮ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਬੜਹੇੜੀ ਵਾਸੀ ਮਹਿਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੇ ਬੇਟੇ ਦੇ ਨਾਲ ਰਹਿੰਦੀ ਹੈ। ਐਤਵਾਰ ਨੂੰ ਸੈਕਟਰ ਵਾਸੀ ਉਮਿੰਦਰਜੀਤ ਸਿੰਘ ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਕੇ ਉਨ੍ਹਾਂ ਦੇ ਘਰ ਦੇ ਬਾਹਰ ਆਇਆ, ਜਦੋਂ ਉਹ ਘਰ ਦੇ ਬਾਹਰ ਨਿਕਲੀ ਤਾਂ ਉਸਨੇ ਸਰੀਰਕ ਛੇੜਛਾੜ ਕੀਤੀ। ਜਦੋਂ ਉਸਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸਦਾ ਹੱਥ ਫੜ ਲਿਆ। ਮਹਿਲਾ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-39 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਛੇੜਛਾੜ ਦੇ ਮੁਲਜ਼ਮ ਨੂੰ ਫੜ ਕੇ ਉਸਦਾ ਮੈਡੀਕਲ ਸੈਕਟਰ-16 ਜਨਰਲ ਹਸਪਤਾਲ 'ਚ ਕਰਵਾਇਆ। ਮੈਡੀਕਲ 'ਚ ਸ਼ਰਾਬ ਦੀ ਪੁਸ਼ਟੀ ਹੋਈ, ਜਿਸਦੇ ਬਾਅਦ ਪੁਲਸ ਨੇ ਮੁਲਜ਼ਮ 'ਤੇ ਛੇੜਛਾੜ ਦਾ ਮਾਮਲਾ ਦਰਜ ਕਰ ਲਿਆ।
ਜਲੰਧਰ ਕੁੰਜ ਦੇ ਸੀਵਰ ਦਾ ਮਾਮਲਾ ਰਿੰਕੂ ਸਾਹਮਣੇ ਉਠਾਇਆ
NEXT STORY