ਬਠਿੰਡਾ (ਅਮਿਤ ਸ਼ਰਮਾ) — ਇਥੋਂ ਦੇ ਪਰਸ਼ੁ ਰਾਮ ਨਗਰ ਗਲੀ ਨੰਬਰ 10 'ਚ ਅੱਜ ਅਣ-ਪਛਾਤੇ ਵਿਅਕਤੀਆਂ ਵਲੋਂ ਇਕ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਔਰਤ ਦੀ ਪਛਾਣ ਪਰਮਜੀਤ ਕੌਰ (50) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੇ ਘਰ ਸਵੇਰੇ ਕੋਈ ਵਿਅਕਤੀ ਆਇਆ ਤੇ ਕਤਲ ਕਰ ਕੇ ਫਰਾਰ ਹੋ ਗਿਆ। ਕਿਰਾਏਦਾਰ ਨੇ ਉਪਰ ਜਾ ਕੇ ਮਹਿਲਾ ਨੂੰ ਖੂਨ ਨਾਲ ਲਥਪਥ ਦੇਖਿਆ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚੀ ਸਥਾਨਕ ਪੁਲਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ। ਇਸ ਬਾਰੇ ਡੀ. ਸੀ. ਪੀ. ਨੇ ਦੱਸਿਆ ਕਿ ਮ੍ਰਿਤਕ ਮਹਿਲਾ ਪਰਮਜੀਤ ਕੌਰ ਆਪਣੇ ਘਰ ਦੇ ਉਪਰ ਦੇ ਹਿੱਸੇ ਵਿਚ ਰਹਿੰਦੀ ਸੀ ਤੇ ਹੇਠਾਂ ਦਾ ਮਕਾਨ ਕਿਰਾਏ 'ਤੇ ਦਿੱਤਾ ਹੋਇਆ ਹੈ। ਦੋ ਪਰਿਵਾਰ ਉਸ ਦੇ ਘਰ ਵਿਚ ਕਿਰਾਏ 'ਤੇ ਰਹਿੰਦੇ ਹਨ। ਅੱਜ ਕਿਸੇ ਅਣ-ਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਉਕਤ ਮਹਿਲਾ ਦਾ ਕਤਲ ਕਰ ਦਿੱਤਾ। ਔਰਤ ਦੇ ਨਾਲ ਉਸ ਦਾ ਪੁੱਤਰ ਵੀ ਰਹਿੰਦਾ ਹੈ, ਜੋ ਕਿ ਕਿਸੇ ਕੰਮ ਆਪਣੀ ਭੈਣ ਦੇ ਘਰ ਗਿਆ ਸੀ। ਬੀਤੀ ਰਾਤ ਇਹ ਔਰਤ ਇੱਕਲੀ ਸੀ ਤੇ ਸਵੇਰੇ 6 ਵਜੇ ਕੋਈ ਵਿਅਕਤੀ ਇਸ ਦੇ ਘਰ ਆਇਆ ਅਤੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਕੇ ਫਰਾਰ ਹੋ ਗਿਆ। ਸਵੇਰੇ 7 ਵਜੇ ਕਿਰਾਏਦਾਰ ਮਹਿਲਾ ਨੇ ਉਪਰ ਜਾ ਕੇ ਕਮਰੇ ਵਿਚ ਦੇਖਿਆ ਤਾਂ ਪਰਮਜੀਤ ਖੂਨ ਨਾਲ ਲਥਪਥ ਮੰਜੀ 'ਤੇ ਪਈ ਸੀ ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ।
ਕਰੰਟ ਲੱਗਣ ਨਾਲ ਕਿਸਾਨ ਦੀ ਮੌਤ
NEXT STORY