ਭਵਾਨੀਗੜ੍ਹ (ਵਿਕਾਸ) — ਪਿੰਡ ਕਾਲਾਝਾੜ ਨੇੜੇ ਇਕ ਬਜ਼ੁਰਗ ਦੀ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆ ਜਾਣ ਕਾਰਨ ਮੌਤ ਹੋ ਗਈ । ਘਟਨਾ ਸਬੰਧੀ ਪੁਲਸ ਚੌਂਕੀ ਦੇ ਇੰਚਾਰਜ ਐੱਸ.ਆਈ. ਰਾਜਵੰਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਮੇਰ ਸਿੰਘ(65) ਪੁੱਤਰ ਰੁਲੀਆ ਸਿੰਘ ਵਾਸੀ ਪਿੰਡ ਕਾਨਗੜ੍ਹ (ਮਾਨਸਾ) ਬੀਤੇ ਕੱਲ ਹੋਰ ਸਾਥੀਆਂ ਨਾਲ ਚੰਡੀਗੜ੍ਹ ਕਿਸਾਨ ਰੈਲੀ 'ਚ ਸ਼ਾਮਲ ਹੋ ਕੇ ਬੋਲੈਰੋ ਗੱਡੀ ਰਾਹੀਂ ਵਾਪਸ ਅਪਣੇ ਪਿੰਡ ਪਰਤ ਰਿਹਾ ਸੀ ਤਾਂ ਰਸਤੇ 'ਚ ਪਿੰਡ ਕਾਲਾਝਾੜ ਨੇੜੇ ਇਕ ਢਾਬੇ 'ਤੇ ਚਾਹ ਪਾਣੀ ਪੀਣ ਲਈ ਰੁਕਣ ਵੇਲੇ ਮੁੱਖ ਸੜਕ ਪਾਰ ਕਰਦਿਆਂ ਕੋਈ ਅਣਪਛਾਤਾ ਤੇਜ ਰਫਤਾਰ ਵਾਹਨ ਚਾਲਕ ਅਜਮੇਰ ਸਿੰਘ ਨੂੰ ਜ਼ਬਰਦਸਤ ਟੱਕਰ ਮਾਰ ਕੇ ਵਾਹਨ ਸਣੇ ਮੌਕੇ ਤੋਂ ਫਰਾਰ ਹੋ ਗਿਆ । ਹਾਦਸੇ ਦੌਰਾਨ ਅਜਮੇਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਤੁਰੰਤ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਂਦਾ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ । ਐੱਸ.ਆਈ.ਰਾਜਵੰਤ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਦੇ ਆਉਂਣ ਦਾ ਇੰਤਜਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਹੀ ਪੁਲਸ ਵੱਲੋਂ ਕਾਰਵਾਈ ਕੀਤੀ ਜਾਵੇਗੀ।
ਕੈਂਸਰ ਰੂਪੀ ਭਿਆਨਕ ਬੀਮਾਰੀ ਕਾਰਨ ਗਰੀਬ ਵਿਅਕਤੀ ਦੀ ਮੌਤ
NEXT STORY