ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਨੇ 6 ਟਰਾਂਸਪੋਰਟਰਾਂ 'ਤੇ 20 ਲੱਖ ਦੀ ਪੈਨਲਟੀ ਲਗਾਈ ਹੈ, ਜੋ ਸ਼ਹਿਰ 'ਚ ਬਿਨਾਂ ਬਿਲ ਪ੍ਰੋਡਕਟਸ ਡਿਲੀਵਰ ਕਰ ਰਹੇ ਸਨ। ਇਸ ਸਬੰਧੀ ਐਕਸਾਈਜ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਿਸੇ ਵੀ ਪ੍ਰਕਾਰ ਦੀ ਬਿਜਨੈਸ ਟ੍ਰਾਂਜੈਕਸ਼ਨ ਲਈ ਬਿਲ ਇਸ਼ੂ ਕਰਨਾ ਜਰੂਰੀ ਹੁੰਦਾ ਹੈ, ਜਦੋਂ ਕਿ ਇਹ ਟਰਾਂਸਪੋਰਟਰ ਰਿਟੇਲਰ ਅਤੇ ਹੋਲਸੇਲਰਾਂ ਨੂੰ ਬਿਨਾਂ ਬਿਲ ਦੇ ਪ੍ਰੋਡਕਟਸ ਡਿਲੀਵਰ ਕਰ ਰਹੇ ਸਨ, ਜਿਸ ਚਲਦੇ ਹੀ ਉਨ੍ਹਾਂ ਖਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਵਿਭਾਗ ਨੇ ਸ਼ਹਿਰ 'ਚ ਬਿਲ ਜਾਰੀ ਕਰਨ ਨੂੰ ਲੈ ਕੇ ਅਭਿਆਨ ਚਲਾਇਆ ਹੋਇਆ ਹੈ। ਇਸ ਲਈ ਵਪਾਰੀਆਂ ਨੂੰ ਕਾਫ਼ੀ ਅਵੇਅਰ ਵੀ ਕੀਤਾ ਗਿਆ। ਹੁਣ ਵਿਭਾਗ ਨੇ ਸਖਤੀ ਵੀ ਸ਼ੁਰੂ ਕਰ ਦਿੱਤੀ ਹੈ।
ਦੇਖੋ ਪੰਜਾਬ ਦੇ ਬਜਟ 'ਤੇ ਕੀ ਬੋਲੇ ਲੁਧਿਆਣਾ ਦੇ ਕਾਰੋਬਾਰੀ
NEXT STORY