ਜਲੰਧਰ (ਪੁਨੀਤ) - ਐਕਸਾਈਜ਼ ਵਿਭਾਗ ਵੱਲੋਂ ਦੇਸੀ ਸ਼ਰਾਬ (ਲਾਹਣ) ਬਣਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਇਸ ਮਿਲਾਵਟੀ ਸ਼ਰਾਬ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ। ਇਸੇ ਲੜੀ ਤਹਿਤ ਬੀਤੇ ਦਿਨ ਵਿਭਾਗ ਦੀਆਂ ਟੀਮਾਂ ਨੇ ਸਤਲੁਜ ਨੇੜਲੇ ਪਿੰਡਾਂ ਰਾਮਪੁਰ ਅਤੇ ਚਾਚੋਵਾਲ ’ਚ ਛਾਪੇਮਾਰੀ ਕੀਤੀ। ਵਿਭਾਗ ਦੀ ਇਹ ਛਾਪੇਮਾਰੀ 5 ਘੰਟੇ ਤੱਕ ਚੱਲੀ ਅਤੇ ਇਸ ਦੌਰਾਨ ਨਦੀ ਦੇ ਨਾਲ ਲੱਗਦੇ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਚਲਾਉਣੀ ਪਈ। ਐਕਸਾਈਜ਼ ਇੰਸਪੈਕਟਰ ਵੱਲੋਂ ਪੁਲਸ ਵਿਭਾਗ ਦੀਆਂ ਟੀਮਾਂ ਨਾਲ ਛਾਪੇਮਾਰੀ ਦੌਰਾਨ 14 ਤਰਪਾਲਾਂ ਬਰਾਮਦ ਕੀਤੀਆਂ ਗਈਆਂ। ਇਸ ’ਚ ਹਰ ਤਰਪਾਲ ਦੇ ਬੈਗ ’ਚ 500 ਲੀਟਰ ਸ਼ਰਾਬ ਦੱਸੀ ਗਈ ਹੈ। ਕੁੱਲ 7000 ਲੀਟਰ ਸ਼ਰਾਬ ਬਰਾਮਦ ਹੋਈ, ਜੋਕਿ ਲੁਕਾ ਕੇ ਰੱਖੀ ਹੋਈ ਸੀ।
ਇਹ ਵੀ ਪੜ੍ਹੋ: ਹੈਰਾਨੀਜਨਕ ਖ਼ੁਲਾਸਾ: ਸਦੀ ਦੇ ਅੰਤ ਤੱਕ ਭਿਆਨਕ ਗਰਮੀ ਨਾਲ ਹੋ ਸਕਦੀ ਹੈ 1 ਕਰੋੜ ਤੋਂ ਵੱਧ ਲੋਕਾਂ ਦੀ ਮੌਤ
ਉੱਤੇ ਹੀ ਸ਼ਰਾਬ ਬਣਾਉਣ ’ਚ ਵਰਤਿਆ ਜਾਣ ਵਾਲਾ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਵਿਭਾਗ ਨੂੰ ਵਨਸਪਤੀ ਘਿਓ ਦੇ 5 ਕੰਟੇਨਰ ਮਿਲੇ ਹਨ, ਜਿਸ ’ਚ ਹਰੇਕ ਕੰਟੇਨਰ ’ਚ 15 ਕਿਲੋ ਘਿਓ ਦੱਸਿਆ ਜਾ ਰਿਹਾ ਹੈ। ਇਸ ਹਿਸਾਬ ਨਾਲ ਵਿਭਾਗ ਨੇ 75 ਕਿਲੋ ਘਿਓ ਬਰਾਮਦ ਕੀਤਾ ਹੈ। ਇਕ ਲੀਟਰ ਤੋਂ ਵੱਡੀਆਂ ਸ਼ਰਾਬ ਦੀਆਂ 5 ਪਲਾਸਟਿਕ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਵਿਭਾਗ ਨੇ ਮੌਕੇ ’ਤੇ ਹੀ ਸ਼ਰਾਬ ਨੂੰ ਨਸ਼ਟ ਕਰਵਾ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ’ਚ ਬਖਸ਼ਿਆ ਨਹੀਂ ਜਾਵੇਗਾ। ਇਸੇ ਲੜੀ ਤਹਿਤ ਆਉਣ ਵਾਲੇ ਦਿਨਾਂ ’ਚ ਵੀ ਛਾਪੇਮਾਰੀ ਮੁਹਿੰਮ ਜਾਰੀ ਰਹੇਗੀ।
ਟੋਇਆਂ ’ਚ ਲੁਕੋ ਕੇ ਰੱਖੀ ਜਾ ਰਹੀ ਹੈ ਸ਼ਰਾਬ
ਵਿਭਾਗ ਦੀ ਛਾਪੇਮਾਰੀ ਤੋਂ ਪਤਾ ਲੱਗਾ ਹੈ ਕਿ ਸ਼ਰਾਬ ਬਣਾਉਣ ਵਾਲਾ ਗਿਰੋਹ ਬੜੀ ਚਲਾਕੀ ਨਾਲ ਸ਼ਰਾਬ ਲੁਕੋ ਕੇ ਰੱਖ ਰਿਹਾ ਹੈ। ਇਸ ਲਈ ਜ਼ਮੀਨ ’ਚ ਟੋਏ ਕੱਢੇ ਜਾ ਰਹੇ ਹਨ, ਜਿਸ ’ਚ ਸ਼ਰਾਬ ਨਾਲ ਭਰੀਆਂ ਤਰਪਾਲਾਂ ਦੇ ਬੈਗ ਰੱਖੇ ਜਾਂਦੇ ਹਨ। ਇਸ ’ਤੇ ਮਿੱਟੀ ਪਾ ਦਿੱਤੀ ਜਾਂਦੀ ਹੈ, ਜਿਸ ਕਾਰਨ ਦੂਰੋਂ ਸ਼ਰਾਬ ਦੀ ਮੌਜੂਦਗੀ ਦਾ ਪਤਾ ਨਹੀਂ ਲੱਗ ਸਕਦਾ। ਇਸ ਲਈ ਵਿਭਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਤੇ ਇਸ ਖੋਜ ’ਚ ਘੰਟਿਆਂ ਦਾ ਸਮਾਂ ਲੱਗਦਾ ਹੈ।
ਇਹ ਵੀ ਪੜ੍ਹੋ: ਬਾਬਾ ਵਡਭਾਗ ਸਿੰਘ ਜਾ ਰਹੀ ਸੰਗਤ ਹੋਈ ਹਾਦਸੇ ਦਾ ਸ਼ਿਕਾਰ, ਪਲਾਂ 'ਚ ਮਚਿਆ ਚੀਕ-ਚਿਹਾੜਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੋਲੀ ਤੋਂ ਪਹਿਲਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਜ਼ਰੂਰੀ ਖ਼ਬਰ, ਵਿਭਾਗ ਨੇ ਕਰ ਦਿੱਤੀ ਭਵਿੱਖਬਾਣੀ
NEXT STORY