ਜਲੰਧਰ (ਸ਼ੀਤਲ) : 'ਦੁੱਧ' ਜਿਸ ਨੂੰ ਧਰਤੀ 'ਤੇ ਅੰਮ੍ਰਿਤ ਦਾ ਨਾਂ ਦਿੱਤਾ ਗਿਆ ਹੈ, ਇਸ ਨੂੰ ਪੀਣ ਦੇ ਕਾਫੀ ਲਾਭ ਹਨ, ਜਿਵੇਂ ਦੁੱਧ 'ਚ ਮੌਜੂਦ ਕੈਲਸ਼ੀਅਮ ਅਤੇ ਮਹੱਤਵਪੂਰਨ ਮਿਨਰਲਸ ਨਾਲ ਮਾਸਪੇਸ਼ੀਆਂ ਦਾ ਵਿਕਾਸ ਹੁੰਦਾ ਹੈ ਅਤੇ ਹੱਡੀਆਂ ਮਜ਼ਬੂਤ ਬਣਦੀਆਂ ਹਨ। ਦੰਦ ਮਜ਼ਬੂਤ ਬਣਦੇ ਹਨ, ਚਮੜੀ ਕੋਮਲ ਅਤੇ ਮੁਲਾਇਮ ਬਣਦੀ ਹੈ। ਭਾਰਤ 'ਚ ਪ੍ਰੰਪਰਾ ਹੈ ਕਿ ਪਰਿਵਾਰ 'ਚ ਕਿਸੇ ਨੂੰ ਸਰੀਰ 'ਚ ਥੋੜ੍ਹੀ ਕਮਜ਼ੋਰੀ ਲੱਗੇ ਤਾਂ ਉਸ ਨੂੰ ਤਾਕਤ ਲਈ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। 'ਐਨਰਜੀ ਬੂਸਟਰ' ਦੀ ਤਰ੍ਹਾਂ ਦੁੱਧ ਭਾਵੇਂ ਠੰਡਾ ਹੋਵੇ ਜਾਂ ਗਰਮ ਇਸ ਦਾ ਇਕ ਗਲਾਸ ਪੀਣ ਨਾਲ ਸਰੀਰ 'ਚ ਐਨਰਜੀ ਆ ਜਾਂਦੀ ਹੈ। ਦੁੱਧ ਪੀਣ ਦੇ ਕਾਫੀ ਜ਼ਿਆਦਾ ਲਾਭ ਹਨ ਪਰ ਮੌਜੂਦਾ ਸਮਾਂ 'ਚ ਜ਼ਿਆਦਾਤਰ ਮਿਲਾਵਟੀ ਦੁੱਧ ਹੋਣ ਕਾਰਨ ਉਸ ਦੇ ਲਾਭ ਦੀ ਜਗ੍ਹਾ ਨੁਕਸਾਨ ਹੁੰਦੇ ਹਨ। ਬਾਜ਼ਾਰ 'ਚ ਉਂਝ ਤਾਂ ਅੱਜਕਲ ਗਾਂ, ਮੱਝ ਦੇ ਦੁੱਧ ਤੋਂ ਇਲਾਵਾ ਫਲੇਵਰਡ ਮਿਲਕ ਵੀ ਮੁਹੱਈਆ ਹੈ। ਹੈਲਥ ਕਾਂਸ਼ੀਅਸ ਲੋਕਾਂ ਲਈ ਬਾਜ਼ਾਰ 'ਚ ਟੈਟਰਾ ਪੈਕ 'ਚ ਸੋਇਆ, ਫਲੈਕਸ ਅਤੇ ਬਾਦਾਮ ਮਿਲਕ ਵੀ ਮਿਲਦੇ ਹਨ, ਜਿਮ 'ਚ ਇੰਸਟਰਕਟਰ ਵਧੀਆ ਦੁੱਧ ਪੀਣ ਲਈ ਬਦਾਮ ਜਾਂ ਸੋਇਆ ਮਿਲਕ ਪੀਣ ਦੀ ਸਲਾਹ ਦਿੰਦੇ ਹਨ।
ਇਸੇ ਤਰ੍ਹਾਂ ਜਿਮ ਇੰਸਟਰਕਟਰ ਦੀ ਬਦਾਮ ਮਿਲਕ ਪੀਣ ਦੀ ਸਲਾਹ 'ਤੇ ਈਸ਼ਾ ਕਪੂਰ ਨੇ ਬਾਜ਼ਾਰ 'ਚ ਮੁਹੱਈਆ ਕਈ ਤਰ੍ਹਾਂ ਦੇ ਆਲਮੰਡ ਮਿਲਕ ਟਰਾਈ ਕੀਤੇ। ਟੈਟਰਾ ਪੈਕ 'ਚ ਮੁਹੱਈਆ ਇਹ ਬਾਦਾਮ ਮਿਲਕ 'ਚ ਮਿੱਠਾ ਉਨ੍ਹਾਂ ਨੂੰ ਪਸੰਦ ਨਹੀਂ ਆਇਆ। ਪਰਿਵਾਰ ਦੀ ਸਿਹਤ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਕਰਦੇ ਹੋਏ ਉਨ੍ਹਾਂ ਨੇ ਖੁਦ ਹੀ ਘਰ 'ਚ ਪਰਿਵਾਰ ਲਈ ਬਦਾਮ ਮਿਲਕ ਬਣਾਉਣਾ ਸ਼ੁਰੂ ਕੀਤਾ। ਉਥੇ ਹੀ ਬਦਾਮ ਦਾ ਦੁੱਧ ਗਾਂ ਦੇ ਦੁੱਧ ਦੇ ਫਰਕ 'ਚ ਕੁਝ ਲੋਕਾਂ ਨੂੰ ਜ਼ਿਆਦਾ ਸੁਆਦ ਲੱਗਦਾ ਹੈ। ਇਸ ਨੂੰ ਤਿਆਰ ਕਰਨ 'ਚ ਵੀ ਥੋੜ੍ਹਾ ਹੀ ਸਮਾਂ ਲੱਗਦਾ ਹੈ ਅਤੇ ਇਸ ਨੂੰ ਉਬਾਲਣ ਦੀ ਲੋੜ ਵੀ ਨਹੀਂ ਹੁੰਦੀ।
ਕਿਵੇਂ ਬਣਿਆ ਕਾਰੋਬਾਰ?
ਈਸ਼ਾ ਕਪੂਰ ਨੇ ਦੱਸਿਆ ਕਿ ਜਿਮ ਫਰੈਂਡਸ ਨੂੰ ਉਨ੍ਹਾਂ ਨੇ ਜਦੋਂ ਘਰ ਬਣਾਇਆ ਬਾਦਾਮ ਮਿਲਕ ਦਾ ਟੇਸਟ ਕਰਵਾਇਆ ਤਾਂ ਸਾਰਿਆਂ ਨੇ ਉਸ ਨੂੰ ਖੂਬ ਪਸੰਦ ਕੀਤਾ। ਉਨ੍ਹਾਂ ਦੇ ਬਣਾਏ ਗਏ ਬਦਾਮ ਮਿਲਕ ਦੀ ਖਾਸੀਅਤ ਇਹ ਹੈ ਕਿ ਉਹ ਇਸ ਨੂੰ ਫਰੈੱਸ਼ ਬਣਾਉਂਦੀ ਹੈ ਅਤੇ ਉਸ 'ਚ ਮਿੱਠੇ ਲਈ ਖਜੂਰ ਦਾ ਇਸਤੇਮਾਲ ਕਰਦੀ ਹੈ। ਜੇਕਰ ਕਿਸੇ ਨੂੰ ਫਿੱਕਾ ਦੁੱਧ ਪਸੰਦ ਨਹੀਂ ਤਾਂ ਉਸ 'ਚ ਇਲਿਆਚੀ ਫਲੇਵਰ ਵੀ ਤਿਆਰ ਕਰਦੀ ਹੈ।
ਕਿਵੇਂ ਤਿਆਰ ਕਰਦੀ ਹੈ?
ਜਿਨ੍ਹਾਂ ਲੋਕਾਂ ਨੂੰ ਬਦਾਮ ਦੇ ਦੁੱਧ ਦਾ ਸੁਆਦ ਪਸੰਦ ਹੈ, ਉਹ ਇਸ ਦੇ ਬਿਨਾਂ ਨਹੀਂ ਰਹਿ ਸਕਦੇ। ਈਸ਼ਾ ਨੇ ਦੱਸਿਆ ਕਿ ਅਜੇ ਤਾਂ ਉਸ ਦੇ ਕੰਮ ਦੀ ਸ਼ੁਰੂਆਤ ਹੀ ਹੈ, ਜਿਸ ਨੂੰ ਪਰਿਵਾਰ ਦੇ ਸਹਿਯੋਗ ਨਾਲ ਬਾਖੂਬੀ ਨਾਲ ਚਲਾ ਰਹੀ ਹੈ। ਘਰ 'ਚ ਹੀ ਹਾਈਜ਼ੀਨ ਨੂੰ ਧਿਆਨ 'ਚ ਰੱਖਦੇ ਹੋਏ ਇਕ ਵੱਖ ਤੋਂ ਰਸੋਈ ਤਿਆਰ ਕਰਵਾਈ, ਜਿਸ 'ਚ ਪੂਰੀ ਸਫਾਈ ਨਾਲ ਇਸ ਨੂੰ ਤਿਆਰ ਕੀਤਾ ਜਾਂਦਾ ਹੈ। ਰਾਤ ਨੂੰ ਭਿਗੋਏ ਹੋਏ ਬਦਾਮਾਂ ਨੂੰ ਛਿੱਲ ਕੇ ਉਸ ਨਾਲ ਤਿਆਰ ਇਸ ਮਿਲਕ ਨੂੰ ਸਟਰੇਲਾਈਜ ਕੀਤੀਆਂ ਹੋਈਆਂ ਬੋਤਲਾਂ 'ਚ ਭਰ ਕੇ ਦਿੱਤਾ ਜਾਂਦਾ ਹੈ। ਬਦਾਮ ਮਿਲਕ ਦੀ ਤਿਆਰੀ 'ਚ ਉਹ ਕਿਸੇ ਤਰ੍ਹਾਂ ਦੇ ਪ੍ਰੀਜਰਵੇਟਿਵਸ ਦੀ ਵਰਤੋਂ ਨਹੀਂ ਕਰਦੀ।
ਕੀ ਹੈ ਬਦਾਮ ਮਿਲਕ ਦੇ ਫਾਇਦੇ
ਗਾਂ ਦੇ ਦੁੱਧ ਦੇ ਮੁਕਾਬਲੇ ਬਦਾਮ ਦੇ ਦੁੱਧ 'ਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਮਾਤਰਾ ਘੱਟ ਹੁੰਦੀ ਹੈ। ਇਕ ਕੱਪ ਬਦਾਮ ਦੇ ਦੁੱਧ 'ਚ 60 ਕਲੋਰੀ ਊਰਜਾ ਹੁੰਦੀ ਹੈ, ਜਿਸ ਨੂੰ ਭਾਰ ਘਟਾਉਣ ਲਈ ਵੀ ਬਿਹਤਰ ਮੰਨਿਆ ਜਾਂਦਾ ਹੈ। ਇਸ 'ਚ ਵਿਟਾਮਿਨ-ਈ ਦੀ ਮਾਤਰਾ 50 ਫ਼ੀਸਦੀ ਹੁੰਦੀ ਹੈ, ਜਿਸ ਦੇ ਨਾਲ ਸਾਡੀ ਚਮੜੀ ਸੁੰਦਰ ਅਤੇ ਚਮਕੀਲੀ ਬਣਦੀ ਹੈ।
ਹੋਰ ਫਾਇਦੇ
ਇਸ 'ਚ ਕੋਲੈਸਟਰੋਲ ਅਤੇ ਫੈਟ ਘੱਟ ਹੁੰਦੀ ਹੈ, ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਇਸ ਨੂੰ ਪੀਣ ਨਾਲ ਓਸਟੀਯੋਪੁਰੋਸਿਸ ਦਾ ਖ਼ਤਰਾ ਵੀ ਘੱਟ ਦਾ ਹੈ। ਇਸ 'ਚ 25 ਫ਼ੀਸਦੀ ਵਿਟਾਮਿਨ ਡੀ ਹੁੰਦਾ ਹੈ, ਜੋ ਅਰਥਰਾਈਟਿਸ ਤੋਂ ਬਚਾਏ ਰੱਖਦਾ ਹੈ। ਬਦਾਮ 'ਚ 50 ਫ਼ੀਸਦੀ ਵਿਟਾਮਿਨ-ਈ ਹੋਣ ਨਾਲ ਚਮੜੀ 'ਤੇ ਅਨੋਖੀ ਚਮਕ ਆਉਂਦੀ ਹੈ। ਬਦਾਮ ਮਿਲਕ 'ਚ ਆਇਰਨ ਭਰਪੂਰ ਮਾਤਰਾ 'ਚ ਹੁੰਦੇ ਹਨ, ਜਦਕਿ ਪ੍ਰੋਟੀਨ ਦੀ ਮਾਤਰਾ ਲਗਭਗ 1 ਗ੍ਰਾਮ ਹੀ ਹੁੰਦੀ ਹੈ। ਇਸ ਦੇ ਲਗਾਤਾਰ ਪੀਣ ਨਾਲ ਮਸਲਸ ਦੀ ਤਾਕਤ ਵੀ ਵਧਦੀ ਹੈ। ਬਦਾਮ ਦੇ ਦੁੱਧ 'ਚ ਫਾਈਬਰ ਦੀ ਮਾਤਰਾ ਸਿਰਫ 1 ਗ੍ਰਾਮ ਦੇ ਲਗਭਗ ਹੁੰਦੀ ਹੈ, ਜੋ ਪਾਚਣ ਤੰਤਰ ਨੂੰ ਤੰਦਰੁਸਤ ਰੱਖਣ 'ਚ ਸਹਿਯੋਗ ਕਰਦੀ ਹੈ ।
ਮਿਲਾਵਟੀ ਦੁੱਧ ਦੇ ਨੁਕਸਾਨ
* ਮਿਲਾਵਟੀ ਦੁੱਧ ਪੀਣ ਨਾਲ ਹਾਰਮੋਨਜ਼ ਇੰਬੈਲੇਂਸ ਹੋ ਜਾਂਦੇ ਹਨ , ਜਿਸ ਨਾਲ ਸਰੀਰ 'ਚ ਕਈ ਤਰ੍ਹਾਂ ਦੇ ਬਦਲਾਅ ਆਉਣ ਲੱਗਦੇ ਹਨ।
* ਲਗਾਤਾਰ ਮਿਲਕ ਪਾਊਡਰ ਦਾ ਸੇਵਨ ਕਰਨ ਨਾਲ ਕੈਂਸਰ ਹੋਣ ਦਾ ਵੀ ਖ਼ਤਰਾ ਰਹਿੰਦਾ ਹੈ।
* ਪਾਚਣ ਸ਼ਕਤੀ ਕਮਜ਼ੋਰ ਹੁੰਦੀ ਹੈ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਸਕਦੀਆਂ ਹਨ।
* ਚਮੜੀ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ।
* ਹੱਡੀਆਂ ਕਮਜ਼ੋਰ ਹੁੰਦੀਆਂ ਹਨ।
ਜੌੜਾ ਫਾਟਕ ਰੇਲ ਹਾਦਸੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ 'ਤੇ ਵਰ੍ਹੇ ਜੋਸ਼ੀ (ਵੀਡੀਓ)
NEXT STORY