ਲੁਧਿਆਣਾ (ਸਹਿਗਲ) : ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਹੀ ਬਾਜ਼ਾਰ ’ਚ ਨਕਲੀ ਸਰ੍ਹੋਂ ਦੇ ਤੇਲ ਦਾ ਕਾਰੋਬਾਰ ਜੋਰਾਂ-ਸ਼ੋਰਾਂ ਨਾਲ ਹੋਣ ਲੱਗਾ ਹੈ। ਇਸ ਦਾ ਮੁੱਖ ਕਾਰਨ ਲੋਕਾਂ ਨੂੰ ਸਰ੍ਹੋਂ ਦੇ ਤੇਲ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣਾ ਹੈ ਅਤੇ ਲੋਕ ਦੁਕਾਨਦਾਰ ’ਤੇ ਭਰੋਸਾ ਕਰ ਕੇ ਨਕਲੀ ਤੇਲ ਖਰੀਦ ਕੇ ਨਾ ਸਿਰਫ ਉਸ ਨੂੰ ਵਰਤ ਰਹੇ ਹਨ, ਸਗੋਂ ਸ਼ਨੀ ਦੇਵ ਦਾ ਅਭਿਸ਼ੇਕ ਵੀ ਨਕਲੀ ਸਰ੍ਹੋਂ ਦੇ ਤੇਲ ਨਾਲ ਹੀ ਕੀਤਾ ਜਾ ਰਿਹਾ ਹੈ।
ਸੂਤਰਾਂ ਨੇ ਦੱਸਿਆ ਕਿ ਬਾਜ਼ਾਰ ’ਚ ਵਿਕਣ ਵਾਲੇ ਪਾਮ ਆਇਲ ਅਤੇ ਰਾਇਸ ਬ੍ਰਾਨ ਡਿਓ ਨੂੰ ਸਰ੍ਹੋਂ ਦਾ ਤੇਲ ਬਣਾਉਣ ਲਈ ਵਰਤਿਆ ਜਾ ਰਿਹਾ ਹੈ। ਰਾਇਸ ਬ੍ਰਾਨ ਡਿਓ ਵਿਚ ਕਿਸੇ ਤਰ੍ਹਾਂ ਦੀ ਖੁਸ਼ਬੂ ਨਹੀਂ ਹੁੰਦੀ। ਅਜਿਹੇ ’ਚ ਰੰਗ ਅਤੇ ਖੁਸ਼ਬੂ ਪਾ ਕੇ ਸਰ੍ਹੋਂ ਦਾ ਤੇਲ ਬਣਾਇਆ ਜਾਂਦਾ ਹੈ। ਇਹ ਸਰ੍ਹੋਂ ਦਾ ਤੇਲ 1 ਲਿਟਰ 5 ਲਿਟਰ ਅਤੇ ਟੀਨ ਦੇ ਕੰਟੇਨਰਾਂ ਵਿਚ ਤਿਆਰ ਕਰ ਕੇ ਵੇਚਿਆ ਜਾ ਰਿਹਾ ਹੈ ਅਤੇ ਸਰ੍ਹੋਂ ਦੇ ਤੇਲ ਤੋਂ ਕਾਫੀ ਸਸਤਾ ਹੋਣ ਕਾਰਨ ਦੁਕਾਨਦਾਰ ਤੋਂ ਜਾਣੇ-ਅਣਜਾਣੇ ਵਿਚ ਖਰੀਦ ਕੇ ਲੋਕਾਂ ਨੂੰ ਵੇਚ ਰਹੇ ਹਨ।
ਇਹ ਵੀ ਪੜ੍ਹੋ : ਰਾਜ ਸਭਾ ਮੈਂਬਰ ਡਾ. ਬਾਂਸਲ ਨੇ ਪੰਜਾਬ, ਹਰਿਆਣਾ, ਹਿਮਾਚਲ ਮੁੱਦਿਆਂ ’ਤੇ ਕੀਤੀ ਬੇਬਾਕੀ ਨਾਲ ਗੱਲਬਾਤ
ਸਿਹਤ ਵਿਭਾਗ ਵੱਲੋਂ ਹਰ ਸਾਲ ਇਕ-ਦੋ ਥਾਵਾਂ ’ਤੇ ਛਾਪੇਮਾਰੀ ਕਰ ਕੇ ਜਾਂਚ ਪ੍ਰਕਿਰਿਆ ਪੂਰੀ ਕਰ ਲਈ ਜਾਂਦੀ ਹੈ ਪਰ ਜ਼ਿਲ੍ਹੇ ਵਿਚ ਦਰਜਨਾਂ ਥਾਵਾਂ ’ਤੇ ਨਕਲੀ ਸਰ੍ਹੋਂ ਦਾ ਤੇਲ ਤਿਆਰ ਕਰ ਕੇ ਵੇਚਿਆ ਜਾ ਰਿਹਾ ਹੈ। ਸਿਹਤ ਵਿਭਾਗ ਦੀ ਇਸੇ ਤਰ੍ਹਾਂ ਦੀ ਖਾਨਾਪੂਰਤੀ ਕਾਰਨ ਮਿਲਾਵਟਖੋਰ ਇੰਨ੍ਹੀਂ ਦਿਨੀਂ ਚਾਂਦੀ ਕੁੱਟ ਰਹੇ ਹਨ। ਹਾਲਾਤ ਤਾਂ ਇਹ ਬਣ ਗਏ ਹਨ ਕਿ ਹਰ ਜਗ੍ਹਾ ਨਕਲੀ ਸਰ੍ਹੋਂ ਦੇ ਤੇਲ ਦੀ ਭਰਮਾਰ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦੀਆਂ ਅੱਖਾਂ ਇਸ ਵੱਲੋਂ ਬੰਦ ਹੋਣ ਕਾਰਨ ਮਿਲਾਵਟਖੋਰਾਂ ਦਾ ਸਿਰ ਕੜਾਹੀ ਵਿਚ ਹੈ ਅਤੇ ਦਸੇ ਉਂਗਲਾਂ ਨਕਲੀ ਸਰ੍ਹੋਂ ਦੇ ਤੇਲ ਵਿਚ ਡੁੱਬੀਆਂ ਹੋਈਆਂ ਦੱਸੀਆਂ ਜਾਂਦੀਆਂ ਹਨ। ਸਿਹਤ ਅਧਿਕਾਰੀਆਂ ਵਿਚ ਜਾਗਰੂਕਤਾ ਦੀ ਕਮੀ ਕਾਰਨ ਇਹ ਧੰਦਾ ਪਿਛਲੇ ਕੁਝ ਸਾਲਾਂ ’ਚ ਖੂਬ ਵਧਿਆ-ਫੁੱਲਿਆ ਹੈ ਅਤੇ ਪੂਰੇ ਸੂਬੇ ’ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਮੌਜੂਦਾ ਸਮੇਂ ਵਿਚ ਲੁਧਿਆਣਾ ਇਸ ਦਾ ਗੜ੍ਹ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸਿੱਖ ਨੌਜਵਾਨ ਦੀ ਵੀਡੀਓ ਵਾਇਰਲ, ਕਿਹਾ-ਖਾਲਿਸਤਾਨੀਆਂ ਕਰ ਕੇ ਹੋ ਰਹੀ ਬਦਨਾਮੀ
ਮਿਸਲੀਡਿੰਗ ਲੇਬਲਿੰਗ ’ਤੇ ਕੋਈ ਕਾਰਵਾਈ ਨਹੀਂ
ਖਾਣ-ਪੀਣ ਦੀਆਂ ਚੀਜ਼ਾਂ ’ਤੇ ਲਗਾਏ ਜਾਣ ਵਾਲੇ ਲੇਬਲ ’ਤੇ ਹੋਰ ਜ਼ਰੂਰੀ ਜਾਣਕਾਰੀ ਤੋਂ ਇਲਾਵਾ ਇਹ ਵੀ ਲਿਖਿਆ ਹੋਣਾ ਜ਼ਰੂਰੀ ਹੁੰਦਾ ਹੈ ਕਿ ਉਕਤ ਪਦਾਰਥ ਕਿਸ ਵਸਤੂ ਤੋਂ ਬਣਿਆ ਹੈ ਅਤੇ ਖਾਣ ਵਾਲੇ ਤੇਲ ਦੇ ਘਟਕ ਕਿਹੜੇ ਵਰਤੇ ਗਏ ਹਨ। ਜਿਵੇਂ ਕਾਟਨ ਸੀਡ ਆਇਲ, ਗਰਾਊਂਡ ਨੱਟ ਆਇਲ ਆਦਿ। ਪਰ ਲੇਬਲ ’ਤੇ ਸਿਰਫ ਵੈਜ਼ੀਟੇਬਲ ਆਇਲ ਲਿਖ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ ਅਤੇ ਇਸੇ ਨੂੰ ਧੜੱਲੇ ਨਾਲ ਵੇਚਿਆ ਜਾ ਰਿਹਾ ਹੈ। ਬਾਜ਼ਾਰ ’ਚ ਸਰ੍ਹੋਂ ਦੇ ਤੇਲ ਲਈ ਅਜਿਹੇ ਬ੍ਰਾਂਡ ਵੀ ਮੁਹੱਈਆ ਹਨ, ਜਿਨ੍ਹਾਂ ਵਿਚ ਸਰ੍ਹੋਂ ਦੇ ਤੇਲ ਦੀ ਖੁਸ਼ਬੂ ਵੀ ਨਹੀਂ ਹੈ। ਤੁਸੀਂ ਸਰ੍ਹੋਂ ਦਾ ਤੇਲ ਕੱਢਣ ਦੇ ਕੋਹਲੂ ਜਾਂ ਫੈਕਟਰੀ ਬਾਰੇ ਤਾਂ ਸੁਣਿਆ ਹੋਵੇਗਾ ਪਰ ਨਕਲੀ ਸਰ੍ਹੋਂ ਦੇ ਤੇਲ ਲਈ ਕਈ ਫੈਕਟਰੀਆਂ ਬੜੀ ਦੇਰ ਤੋਂ ਸਥਾਪਿਤ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ : ਸਿੱਖ ਨੌਜਵਾਨ ਦੀ ਵੀਡੀਓ ਵਾਇਰਲ, ਕਿਹਾ-ਖਾਲਿਸਤਾਨੀਆਂ ਕਰ ਕੇ ਹੋ ਰਹੀ ਬਦਨਾਮੀ
ਜਾਂਚ ਤੋਂ ਬਾਅਦ ਵੀ ਨਕਲੀ ਸਰ੍ਹੋਂ ਦਾ ਤੇਲ ਅਸੁਰੱਖਿਅਤ ਡਿਕਲੇਅਰ ਨਹੀਂ ਹੁੰਦਾ
ਨਕਲੀ ਤੇਲ ਦਾ ਸੈਂਪਲ ਭਰੇ ਜਾਣ ਤੋਂ ਬਾਅਦ ਵੀ ਇਸ ਨੂੰ ਅਸੁਰੱਖਿਅਤ ਨਹੀਂ ਐਲਾਨਿਆ ਜਾਂਦਾ, ਜਦੋਂਕਿ ਮਿਲਾਵਟੀ ਦੇਸੀ ਘਿਓ ਦੇ ਮਾਮਲੇ ’ਚ ਉਸੇ ਨੂੰ ਅਨਸੇਫ ਡਿਕਲੇਅਰ ਕੀਤਾ ਜਾਂਦਾ ਹੈ। ਦੋਵੇਂ ਹੀ ਖਾਦ ਤੇਲ ਹਨ। ਇਕ ਸਾਬਕਾ ਫੂਡ ਕਮਿਸ਼ਨਰ ਦੇ ਯਤਨਾਂ ਨਾਲ ਦੇਸੀ ਘਿਓ ਨੂੰ ਮਿਲਾਵਟ ਸਿੱਧ ਹੋਣ ’ਤੇ ਅਸੁਰੱਖਿਅਤ ਡਿਕਲੇਅਰ ਕਰਨ ਦੀ ਵਿਵਸਥਾ ਬਣਾਈ ਗਈ ਪਰ ਇਸ ਨੂੰ ਸਰ੍ਹੋਂ ਦੇ ਤੇਲ ਦੇ ਮਾਮਲੇ ’ਚ ਲਾਗੂ ਨਹੀਂ ਕੀਤਾ ਗਿਆ। ਇਸ ਦੇ ਬਾਵਜੂਦ ਜੇਕਰ ਸਰ੍ਹੋਂ ਦੇ ਤੇਲ ’ਤੇ ਲਗਾਏ ਗਏ ਲੇਬਲ ’ਤੇ ਜਾਣਕਾਰੀ ਮਿਸਲੀਡਿੰਗ ਹੁੰਦੀ ਹੈ ਤਾਂ ਅਜਿਹੇ ’ਚ ਉਸ ਨੂੰ 10 ਲੱਖ ਰੁਪਏ ਜੁਰਮਾਨਾ ਕਰਨ ਦੀ ਵਿਵਸਥਾ ਹੈ, ਜਦੋਂਕਿ ਸਬ-ਸਟੈਂਡਰਡ ਹੋਣ ਦੀ ਹਾਲਤ ਵਿਚ 5 ਲੱਖ ਰੁਪਏ ਦਾ ਜੁਰਮਾਨਾ ਕਰਨ ਦੀ ਵਿਵਸਥਾ ਰੱਖੀ ਗਈ ਹੈ ਪਰ ਅੱਜ ਤੱਕ ਬਹੁਤ ਘੱਟ ਲੋਕਾਂ ਨੂੰ ਇਸ ਤਰ੍ਹਾਂ ਦਾ ਜੁਰਮਾਨਾ ਕੀਤਾ ਗਿਆ ਹੈ।
ਇਕ ਵਪਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਨਕਲੀ ਸਰ੍ਹੋਂ ਦੇ ਤੇਲ ਦੀ ਆਮਦ ਕਾਰਨ ਤੇਲ ਦੀ ਵਿਕਰੀ ’ਤੇ ਵੀ ਅਸਰ ਪੈਂਦਾ ਹੈ। ਨਕਲੀ ਸਰ੍ਹੋਂ ਦੇ ਤੇਲ ’ਚ ਤਾਰਾਮੀਰਾ ਅਤੇ ਹੋਰ ਘਟਕ ਵੀ ਮਿਲਾਏ ਜਾਂਦੇ ਹਨ ਅਤੇ 1996 ’ਚ ਇਸ ਮਿਲਾਵਟ ਕਾਰਨ ਡ੍ਰੋਪਸੀ ਨਾਮੀ ਬਿਮਾਰੀ ਫੈਲ ਗਈ ਸੀ। ਉਸ ਤੋਂ ਬਾਅਦ ਮਿਲਾਵਟਖੋਰਾਂ ਵੱਲੋਂ ਦੂਜੇ ਰਸਤੇ ਵਰਤਣੇ ਸ਼ੁਰੂ ਕਰ ਦਿੱਤੇ ਗਏ ਅਤੇ ਸਰ੍ਹੋਂ ਦੇ ਤੇਲ ਵਿਚ ਆਰਜੀਮੋਨ ਦੀ ਵਰਤੋਂ ਘੱਟ ਹੋਣ ਲੱਗੀ।
ਇਹ ਵੀ ਪੜ੍ਹੋ : ਵੱਡੀ ਪਲਾਨਿੰਗ ਦੀ ਰੌਂਅ 'ਚ ਚੀਨ, ਪੰਜਾਬ ਦੇ ਉਦਯੋਗਾਂ ਲਈ ਖ਼ਤਰੇ ਦੀ ਘੰਟੀ
ਕਿਵੇਂ ਕਰੀਏ ਪਛਾਣ?
ਸਰ੍ਹੋਂ ਦਾ ਤੇਲ ਕਿਉਂਕਿ ਸਰ੍ਹੋਂ ਦੇ ਬੀਜ ’ਚੋਂ ਕੱਢਿਆ ਜਾਂਦਾ ਹੈ ਅਤੇ ਇਸ ਦੀ ਤੇਜ਼ ਸੁਗੰਧ ਆਪਣੀ ਪਿਓਰਿਟੀ ਖੁਦ ਹੀ ਬਿਆਨ ਕਰ ਦਿੰਦੀ ਹੈ, ਜਦੋਂਕਿ ਨਕਲੀ ਸਰ੍ਹੋਂ ਦੇ ਤੇਲ ਦੀ ਪਛਾਣ ਲਈ 5 ਮਿਲੀਲਿਟਰ ਸਰ੍ਹੋਂ ਦੇ ਤੇਲ ਵਿਚ 5 ਮਿਲੀਲਿਟਰ ਨਾਈਟ੍ਰਿਕ ਐਸਿਡ ਮਿਲਾਇਆ ਜਾਵੇ ਤਾਂ ਉਹ ਆਪਣਾ ਰੰਗ ਬਦਲ ਦਿੰਦਾ ਹੈ।
ਕੀ ਕਹਿੰਦੇ ਹਨ ਅਧਿਕਾਰੀ
ਇਕ ਉੱਚ ਸਿਹਤ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਨਕਲੀ ਸਰ੍ਹੋਂ ਦੇ ਵਪਾਰੀਆਂ ਨੂੰ ਫੜਨ ਲਈ ਇਕ ਗੁਪਤ ਯੋਜਨਾ ਬਣਾਈ ਜਾ ਰਹੀ ਹੈ ਅਤੇ ਜਿੱਥੋਂ ਵੀ ਇਸ ਦੀ ਸ਼ਿਕਾਇਤ ਸਾਹਮਣੇ ਆਉਂਦੀ ਹੈ ਤਾਂ ਇਕ ਵਿਸ਼ੇਸ਼ ਟੀਮ ਬਣਾ ਕੇ ਉਸ ਨੂੰ ਇਲਾਕੇ ਵਿਚ ਜਾਂਚ ਅਤੇ ਛਾਪੇਮਾਰੀ ਲਈ ਭੇਜਿਆ ਜਾਵੇਗਾ। ਮਿਲਾਵਟਖੋਰਾਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਜਾਗਰੂਕ ਹੋਣ ਅਤੇ ਅਜਿਹੀ ਮਿਲਾਵਟਖੋਰੀ ਦੀ ਸੂਚਨਾ ਤੁਰੰਤ ਸਿਹਤ ਵਿਭਾਗ ’ਚ ਤਾਇਨਾਤ ਜ਼ਿਲਾ ਸਿਹਤ ਅਧਿਕਾਰੀ ਨੂੰ ਦੇਣ।
ਇਹ ਵੀ ਪੜ੍ਹੋ : ਹੁਣ ਨਹੀਂ ਬਖਸ਼ਿਆ ਜਾਵੇਗਾ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ, ਪ੍ਰਸ਼ਾਸਨ ਨੇ ਦਿਖਾਏ ਤਿੱਖੇ ਤੇਵਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਣਪਛਾਤੇ ਵਾਹਨ ਦੀ ਟੱਕਰ ਨਾਲ ਐਕਟਿਵਾ ਚਾਲਕ ਦੀ ਮੌਤ
NEXT STORY