ਅੰਮ੍ਰਿਤਸਰ- ਥਾਣਾ ਗੇਟ ਹਕੀਮਾਂ ਅਧੀਨ ਆਉਂਦੇ ਪਿੰਡ ਮੂਲੇ ਚੱਕ ਵਿੱਚ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਏ ਝਗੜੇ ਕਾਰਨ ਸ਼ੱਕ ਦੇ ਚੱਲਦਿਆਂ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਅਤੇ ਜਾਣ-ਪਛਾਣ ਵਾਲਿਆਂ ਵੱਲੋਂ ਮੁਲਜ਼ਮਾਂ 'ਤੇ ਕਾਰਵਾਈ ਨਾ ਕੀਤੇ ਜਾਣ ਤੋਂ ਦੁਖੀ ਹੋ ਨੌਜਵਾਨ ਦੀ ਲਾਸ਼ ਨੂੰ ਥਾਣਾ ਗੇਟ ਹਕੀਮਾਂ ਅੱਗੇ ਰੱਖ ਕੇ ਪੁਲਸ ਖ਼ਿਲਾਫ਼ ਰੋਹ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਸ ਚੌਕੀ ਅੰਨਗੜ੍ਹ ਦੇ ਇੰਚਾਰਜ ਦੀ ਕਾਰਜਪ੍ਰਣਾਲੀ ਨੂੰ ਸ਼ੱਕ ਦੇ ਘੇਰੇ ਵਿੱਚ ਲੈਂਦਿਆਂ ਕਈ ਗੰਭੀਰ ਦੋਸ਼ ਵੀ ਲਗਾਏ। ਮ੍ਰਿਤਕ ਵਿਅਕਤੀ ਦੀ ਪਛਾਣ ਸਿਕੰਦਰ ਸਿੰਘ ਪੁੱਤਰ ਗਿਆਨ ਸਿੰਘ ਵਜੋਂ ਹੋਈ ਹੈ, ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਰੋਸ ਵਿਖਾਵੇ ਦੌਰਾਨ ਮ੍ਰਿਤਕ ਵਿਅਕਤੀ ਦੇ ਇਕ ਰਿਸ਼ਤੇਦਾਰ ਬਲਦੇਵ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਮੂਲੇਚੱਕ 'ਚ ਬਾਬਾ ਬਸੰਤ ਸਿੰਘ ਦਾ ਡੇਰਾ ਹੈ, ਜਿਸ ਨੂੰ ਲੈ ਕੇ ਉਨ੍ਹਾਂ ਦਾ ਦੂਜੀ ਧਿਰ ਨਾਲ ਝਗੜਾ ਚੱਲ ਰਿਹਾ ਸੀ। ਬਸੰਤ ਸਿੰਘ ਅਤੇ ਉਸ ਦੇ ਪੁੱਤਰ ਪਿੰਕਾ ਨੂੰ ਸ਼ੱਕ ਸੀ ਕਿ ਸਿਕੰਦਰ ਸਿੰਘ ਦੂਜੀ ਧਿਰ ਦਾ ਸਾਥ ਦੇ ਰਿਹਾ ਹੈ।
ਇਹ ਵੀ ਪੜ੍ਹੋ- ਚਰਚ ਤੋਂ ਵਾਪਸ ਪਰਤ ਰਹੇ ਪਰਿਵਾਰ ਨਾਲ ਹਾਦਸਾ, ਬੱਚੀ ਦੀ ਮੌਤ
ਸ਼ੱਕ ਦੇ ਚੱਲਦਿਆਂ 20 ਸਤੰਬਰ ਨੂੰ ਬਾਬਾ ਬਸੰਤ ਸਿੰਘ ਅਤੇ ਉਸ ਦੇ ਪੁੱਤਰ ਪਿੰਕਾ ਨੇ ਸਿਕੰਦਰ ਦੀ ਕੁੱਟਮਾਰ ਕੀਤੀ। ਜਿਸ 'ਚ ਉਸ ਦੀਆਂ ਲੱਤਾਂ ਅਤੇ ਬਾਹਾਂ ਟੁੱਟ ਗਈਆਂ। ਜਿਸ ਨੂੰ ਬਾਅਦ 'ਚ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਸਿਕੰਦਰ ਨੇ ਜ਼ਖਮਾਂ ਦਾ ਦਰਦ ਨਾ ਸਹਾਰਿਆ ਅਤੇ ਉਸਦੀ ਮੌਤ ਹੋ ਗਈ। ਸਿਕੰਦਰ ਦੀ ਪਤਨੀ ਸੁਰਜੀਤ ਕੌਰ ਅਤੇ ਉਸ ਦੇ ਭਰਾ ਸੁਖਵਿੰਦਰ ਸਿੰਘ ਨੇ ਪੁਲਸ ਚੌਕੀ ਅੰਨਗੜ੍ਹ ਦੇ ਇੰਚਾਰਜ ਦਿਲਬਾਗ ਸਿੰਘ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਚੌਕੀ ਇੰਚਾਰਜ ਨੇ 20 ਦਿਨ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਅਤੇ ਇਸਦੇ ਉਲਟ ਉਨ੍ਹਾਂ ਨੂੰ ਪਰੇਸ਼ਾਨ ਵੀ ਕੀਤਾ। ਉਸ ਨੇ ਪੁਲਸ ਚੌਕੀ ਇੰਚਾਰਜ 'ਤੇ ਇਹ ਵੀ ਦੋਸ਼ ਲਾਇਆ ਕਿ ਉਹ ਦੂਜੀ ਧਿਰ ਦੇ ਲੋਕਾਂ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਅੰਦਰ ਖਾਤੇ ਉਸ ਨੇ ਦੂਜੇ ਪਾਸੇ ਦੇ ਲੋਕਾਂ ਤੋਂ ਰਿਸ਼ਵਤ ਵਜੋਂ ਮੋਟੀ ਰਕਮ ਵੀ ਲਈ ਸੀ। ਇਸੇ ਕਰਕੇ ਉਹ ਸਾਡੇ ਵਿੱਚੋਂ ਕਿਸੇ ਦੀ ਨਹੀਂ ਸੁਣ ਰਿਹਾ । ਉਨ੍ਹਾਂ ਕਿਹਾ ਕਿ ਇਨ੍ਹਾਂ 20 ਦਿਨਾਂ ਦੌਰਾਨ ਸਿਕੰਦਰ ਨੂੰ ਅੰਦਰੂਨੀ ਸੱਟਾਂ ਵੀ ਲੱਗੀਆਂ ਸਨ, ਜਿਸ ਕਾਰਨ ਉਸ ਦੀ ਅੱਜ ਮੌਤ ਹੋ ਗਈ।
ਇਹ ਵੀ ਪੜ੍ਹੋ- ਕੋਲਾ ਸੰਕਟ : ਪਾਵਰਕਾਮ ਨੇ ਕੱਟਾਂ ਤੋਂ ਬਚਣ ਲਈ ਖਰੀਦੀ 11.60 ਰੁਪਏ ਦੇ ਹਿਸਾਬ ਨਾਲ 1800 ਮੈਗਾਵਾਟ ਬਿਜਲੀ
ਇਸ ਮੌਕੇ ਧਰਨਾਕਾਰੀਆਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਸਿੱਧੀ ਮੰਗ ਕੀਤੀ ਹੈ ਕਿ ਉਹ ਦੋਸ਼ੀਆਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕਰਨ। ਇਸ ਦੌਰਾਨ ਮੌਕੇ 'ਤੇ ਏ.ਸੀ.ਪੀ. ਸੈਂਟਰਲ ਪਰਮਬੀਰ ਸਿੰਘ ਅਤੇ ਥਾਣਾ ਗੇਟ ਹਕੀਮਾਂ ਦੇ ਐੱਸ.ਐੱਚ.ਓ. ਹਰਕੀਰਤ ਸਿੰਘ ਪੁੱਜੇ ਅਤੇ ਮੁਲਜ਼ਮਾਂ ਖ਼ਿਲਾਫ਼ ਜਲਦ ਕਾਰਵਾਈ ਦੇ ਭਰੋਸੇ ’ਤੇ ਧਰਨਾਕਾਰੀਆਂ ਨੂੰ ਧਰਨੇ ਤੋਂ ਹਟਾ ਦਿੱਤਾ।
ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ਼, ਫਿਰੋਜ਼ਪੁਰ ਦੇ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ
NEXT STORY