ਫਰੀਦਕੋਟ (ਜੁਨੇਜਾ, ਗੋਇਲ)-ਲੰਬੀ ਪੁਲਸ ਨੇ ਇਕ ਮੋਟਰਸਾਈਕਲ ਸਵਾਰ ਨੂੰ ਭਾਰੀ ਮਾਤਰਾ ’ਚ ਨਸ਼ੇ ਵਾਲੀਆਂ ਗੋਲੀਆਂ ਸਣੇ ਕਾਬੂ ਕੀਤਾ ਹੈ। ਏ. ਐੱਸ. ਆਈ. ਅਮਰੀਕ ਸਿੰਘ ਚੌਕੀ ਇੰਚਾਰਜ ਭਾਈਕਾ ਕੇਰਾ ਨੇ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਲੰਬੀ ਵਣ ਵਾਲਾ ਅਨੂਕਾ ਰੋਡ ’ਤੇ ਇਕ ਮੋਟਰਸਾਈਕਲ (ਪੀ ਬੀ 30 ਐੱਸ 8085) ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਮੋਟਰਸਾਈਕਲ ਵਾਪਸ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਡਿੱਗ ਗਿਆ। ਇਸ ਦੌਰਾਨ ਮੋਟਰਸਾਈਕਲ ਤੋਂ ਇਕ ਪਲਾਸਟਿਕ ਦਾ ਲਿਫਾਫਾ ਡਿੱਗ ਕੇ ਫੱਟ ਗਿਆ, ਜਿਸ ’ਚੋਂ ਨਸ਼ੇ ਵਾਲੀਆਂ ਗੋਲੀਆਂ ਦੇ 25 ਪੱਤੇ (250 ਗੋਲੀਆਂ) ਡਿੱਗ ਗਏ। ਇਸ ਮੌਕੇ ਕਾਬੂ ਕੀਤੇ ਮੋਟਰਸਾਈਕਲ ਸਵਾਰ ਦੀ ਪਛਾਣ ਬਲਜਿੰਦਰ ਸਿੰਘ ਉਰਫ ਬਿੰਦਰ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਬਾਦਲ ਵਜੋਂ ਹੋਈ, ਜਿਸ ਵਿਰੁੱਧ ਲੰਬੀ ਥਾਣੇ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਮਜ਼ਦੂਰਾਂ ਨੇ ਮੰਗਾਂ ਸਬੰਧੀ ਦਿੱਤਾ ਧਰਨਾ
NEXT STORY