ਫਰੀਦਕੋਟ (ਹਾਲੀ)-ਫਰੀਦਕੋਟ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਗੁਲਜ਼ਾਰ ਸਿੰਘ ਰਾਣੀਕੇ ਨੇ ਜ਼ਿਲੇ ਦੇ ਪਿੰਡ ਪੱਖੀ ਕਲਾਂ, ਭੋਲੂਵਾਲਾ, ਭਾਗਥਲਾ, ਹੱਸਣ ਭੱਟੀ, ਕਾਬਲਵਾਲਾ, ਗੋਲੇਵਾਲਾ, ਰਾਜੋਵਾਲਾ, ਹਰਦਿਆਲੇਆਣਾ ਅਤੇ ਪਿੱਪਲੀ ਵਿਖੇ ਚੋਣ ਮੀਟਿੰਗਾਂ ਕੀਤੀਆਂ ਅਤੇ ਪੰਜਾਬ ਦੀ ਕੈਪਟਨ ਸਰਕਾਰ ਉੱਪਰ ਚੰਗੀ ਤਰ੍ਹਾਂ ਵਰ੍ਹੇ। ਇਸ ਸਮੇਂ ਉਨ੍ਹਾਂ ਕਿਹਾ ਕਿ ਸੂਹੇ ਕਾਂਗਰਸ ਸਰਕਾਰ ਦੌਰਾਨ ਹਰ ਵਰਗ ਦੁਖੀ ਹੈ ਅਤੇ ਇਹ ਸਰਕਾਰ ਹਰ ਫਰੰਟ ’ਤੇ ਫੇਲ ਹੋ ਚੁੱਕੀ ਹੈ। ਕੇਂਦਰ ’ਚ ਮਜ਼ਬੂਤ ਸਰਕਾਰ ਆਉਣ ’ਤੇ ਹੀ ਲੋਕਾਂ ਦੇ ਹਿੱਤਾਂ ਵਿਚ ਸਹੀ ਫੈਸਲੇ ਲਏ ਜਾ ਸਕਣਗੇ, ਇਸ ਲਈ ਲੋਕ ਅਕਾਲੀ ਦਲ ਨੂੰ ਵੋਟਾਂ ਪਾਉਣ ਤਾਂ ਕਿ ਨਰਿੰਦਰ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਇਆ ਜਾ ਸਕੇ। ਇਸ ਦੌਰਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਨਵਦੀਪ ਸਿੰਘ ਬੱਬੂ ਬਰਾੜ ਨੇ ਵੀ ਸੰਬੋਧਨ ਕੀਤਾ।
ਦੁਕਾਨ ’ਚੋਂ 8500 ਰੁਪਏ ਦੀ ਨਕਦੀ ਚੋਰੀ
NEXT STORY