ਪਟਿਆਲਾ, (ਬਲਜਿੰਦਰ)- ਸ਼ਹਿਰ ਦੀ ਗੁਰਬਖਸ਼ ਕਾਲੋਨੀ ਵਾਸੀ ਮਨਜਿੰਦਰ ਸਿੰਘ ਦੇ ਘਰ ਦੇ ਬਾਹਰ ਗਲੀ ਵਿਚੋਂ ਇਕ ਮਾਦਾ ਭਰੂਣ ਮਿਲਿਆ। ਇਸ ਦੀ ਸੂਚਨਾ ਮਨਜਿੰਦਰ ਸਿੰਘ ਨੇ ਤੁਰੰਤ ਥਾਣਾ ਲਾਹੌਰੀ ਗੇਟ ਦੀ ਪੁਲਸ ਨੂੰ ਦਿੱਤੀ। ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਮਾਦਾ ਭਰੂਣ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਰਖਵਾ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਇਸ ਮਾਮਲੇ ਵਿਚ ਆਸਪਾਸ ਲੱਗੇ ਕੁਝ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿਚ ਲੈ ਲਈਆਂ ਹਨ ਤਾਂ ਕਿ ਭਰੂਣ ਸੁੱਟਣ ਵਾਲੇ ਦਾ ਪਤਾ ਲੱਗ ਸਕੇ। ਪੁਲਸ ਨੂੰ ਸ਼ਿਕਾਇਤਕਰਤਾ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਦੀ ਘਰ ਦੇ ਬਾਹਰ ਕੂਡ਼ਾ ਸੁੱਟਣ ਗਿਆ ਸੀ। ਬਾਹਰ ਕੂਡ਼ੇ ਕੋਲ ਇਕ ਚਿੱਟੇ ਰੰਗ ਦਾ ਲਿਫਾਫਾ ਪਿਆ ਸੀ, ਜਿਸ ਵਿਚੋਂ ਕੋਈ ਚੀਜ਼ ਬਾਹਰ ਨਿਕਲੀ ਹੋਈ ਸੀ। ਜਦੋਂ ਕੋਲ ਜਾ ਕੇ ਉਸ ਨੂੰ ਹਿਲਾਇਆ ਤਾਂ ਲਿਫਾਫੇ ਵਿਚੋਂ ਮਾਦਾ ਭਰੂਣ ਬਾਹਰ ਆ ਗਿਆ, ਜਿਸ ਦਾ ਇਕ ਹਿੱਸਾ ਕਾਫੀ ਖਰਾਬ ਵੀ ਹੋ ਚੁੱਕਾ ਸੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਮੀਨ ’ਤੇ ਕਬਜ਼ਾ ਕਰਨ ਆਏ ਦੋ ਦਰਜਨ ਦੇ ਕਰੀਬ ਹਮਲਾਵਰਾਂ ਨੇ ਪਰਿਵਾਰ ਦੇ ਚਾਰ ਵਿਅਕਤੀਆਂ ਨੂੰ ਕੀਤਾ ਜ਼ਖਮੀ
NEXT STORY