ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦੀ ਹੋਈ ਮੌਤ ਦੇ ਮਾਮਲੇ 'ਚ ਮਮਦੋਟ ਪੁਲਸ ਨੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਰੰਗਾ ਸਿੰਘ ਪੁੱਤਰ ਬਹਾਲ ਸਿੰਘ ਵਾਸੀ ਪਿੰਡ ਸਦਰਦੀਨ ਵਾਲਾ ਨੇ ਦੱਸਿਆ ਕਿ ਉਹ ਆਪਣੇ ਵੱਡੇ ਭਰਾ ਹਰੀ ਸਿੰਘ (38 ਸਾਲ) ਨਾਲ ਖੇਤਾਂ ਵਿਚ ਗੇੜਾ ਮਾਰਨ ਲਈ ਮੋਟਰਸਾਈਕਲ ’ਤੇ ਗਏ ਸੀ।
ਉਸ ਦਾ ਭਰਾ ਹਰੀ ਸਿੰਘ ਜੋ ਸੜਕ ਕਿਨਾਰੇ ਮੋਟਰਸਾਈਕਲ ਸਮੇਤ ਖੜ੍ਹਾ ਸੀ ਤਾਂ ਜਲਾਲਾਬਾਦ ਵੱਲੋਂ ਇਕ ਕਾਰ ਚਾਲਕ ਸੁਖਦੀਪ ਸਿੰਘ ਉਰਫ਼ ਸੁੱਖਾ ਪੁੱਤਰ ਅਵਤਾਰ ਸਿੰਘ ਵਾਸੀ ਸਰੂਪੇ ਵਾਲਾ ਨੇ ਗਲਤ ਸਾਈਡ 'ਤੇ ਜਾ ਕੇ ਕਾਰ ਉਸ ਦੇ ਭਰਾ ਹਰੀ ਸਿੰਘ ਵਿੱਚ ਮੋਟਰਸਾਈਕਲ ਮਾਰਿਆ। ਇਸ ਹਾਦਸੇ ਵਿਚ ਹਰੀ ਸਿੰਘ ਦੇ ਦੋਵੇਂ ਪੱਟ ਟੁੱਟ ਗਏ ਅਤੇ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ, ਭਤੀਜਿਆਂ ਨੇ ਸ਼ਰੇਆਮ ਕਤਲ ਕੀਤਾ ਚਾਚਾ
NEXT STORY