ਫਿਰੋਜਪੁਰ (ਪਰਮਜੀਤ ਸੋਢੀ) : ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ ਦੋ ਪੇਟੀਆਂ ਠੇਕਾ ਸ਼ਰਾਬ ਅੰਗਰੇਜ਼ੀ ਅਤੇ ਗੱਡੀ ਸਮੇਤ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਚੁੰਗੀ ਨੰਬਰ-7 ਫਿਰੋਜ਼ਪੁਰ ਕੈਂਟ ਮੌਜੂਦ ਸੀ ਤਾਂ ਇਸ ਦੌਰਾਨ ਖ਼ਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਰਮੇਸ਼ ਉਰਫ਼ ਮੇਸ਼ਾ ਪੁੱਤਰ ਬਾਕਰ ਵਾਸਜੀ ਖਲਚੀਆ ਕਦੀਮ ਜੋ ਟੈਕਸੀ ਡਰਾਈਵਰ ਹੈ ਅਤੇ ਪਹਿਲਾਂ ਵੀ ਕਈ ਕਾਰ ਗੋਲੇਵਾਲਾ ਜ਼ਿਲ੍ਹਾ ਫਰੀਦਕੋਟ, ਜੋ ਗੈਰ ਜ਼ਿਲ੍ਹਾ ਹੈ ਤੋਂ ਠੇਕੇ ਦੀ ਸਸਤੀ ਸ਼ਰਾਬ ਖ਼ਰੀਦ ਕੇ ਅੱਗੇ ਫਿਰੋਜ਼ਪੁਰ ਲਿਆ ਕੇ ਮਹਿੰਗੇ ਮੁੱਲ ਵੇਚਣ ਦਾ ਆਦੀ ਹੈ।
ਅੱਜ ਵੀ ਆਪਣੀ ਟੈਕਸੀ ’ਤੇ ਗੋਲੇਵਾਲਾ ਜ਼ਿਲ੍ਹਾ ਫਰੀਦਕੋਟ ਤੋਂ ਠੇਕੇ ਦੀ ਸ਼ਰਾਬ ਅੰਗਰੇਜ਼ੀ ਸਸਤੇ ਭਾਅ ਖਰੀਦ ਕੇ ਫਿਰੋਜ਼ਪੁਰ ਲੈ ਕੇ ਆ ਰਿਹਾ ਹੈ। ਜੇਕਰ ਫਰੀਦਕੋਟ ਰੋਡ ’ਤੇ ਨੇੜੇ ਰੇਲਵੇ ਪੁਲ ਨਾਕਾਬੰਦੀ ਕੀਤੀ ਜਾਵੇ ਤਾਂ ਸਮੇਤ ਅੰਗਰੇਜ਼ੀ ਸ਼ਰਾਬ ਕਾਬੂ ਆ ਸਕਦਾ ਹੈ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 2 ਪੇਟੀਆਂ 24 ਬੋਤਲਾਂ ਠੇਕਾ ਸ਼ਰਾਬ ਅੰਗਰੇਜ਼ੀ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੰਜਾਬ 'ਚ ਅਸਲਾ ਦਾ ਲਾਇਸੈਂਸ ਅਪਲਾਈ ਕਰਨ ਵਾਲਿਆਂ ਨੂੰ ਲੈ ਕੇ ਵੱਡਾ ਖ਼ੁਲਾਸਾ
NEXT STORY