ਚੰਡੀਗੜ੍ਹ - ਪਾਣੀ ਨਾਲ ਅੱਗ ਬੁਝਾਈ ਜਾਂਦੀ ਹੈ ਇਹ ਤਾਂ ਸਾਰਿਆਂ ਨੂੰ ਪਤਾ ਹੈ ਪਰ ਪਾਣੀ ਨਾਲ ਅੱਗ ਲੱਗਦੀ ਹੈ ਇਹ ਅੱਜ ਚੰਡੀਗੜ੍ਹ ਦੇ ਸੈਕਟਰ 26 ਦੇ ਪਲਾਂਟ ਨੰਬਰ 18 'ਚ ਦੇਖਣ ਨੂੰ ਮਿਲਿਆ, ਜਦੋਂ ਇਕ ਟ੍ਰਾਸਪੋਰਟ ਕੰਪਨੀ ਦੇ ਗੋਦਾਮ 'ਚ ਆਏ ਕੈਮੀਕਲ ਦੇ ਡਰੱਮ 'ਚ ਬਰਸਾਤ ਹੋਣ ਕਾਰਨ ਪਾਣੀ ਪੈ ਗਿਆ ਅਤੇ ਉਸ ਨੂੰ ਅੱਗ ਲੱਗ ਗਈ। ਇਸ ਮੌਕੇ ਤੇ ਉੱਥੇ ਮੌਜੂਦ ਲੋਕਾਂ 'ਚ ਹਫੜਾ-ਤਫੜੀ ਮਚ ਗਈ ਅਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਉਨ੍ਹਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।

ਕਿਉਂਕਿ ਇਹ ਕੈਮੀਕਲ ਪਾਣੀ ਨਾਲ ਅੱਗ ਨੂੰ ਹੋਰ ਵਧਾ ਰਿਹਾ ਸੀ। ਇਸ ਲਈ ਕੈਮੀਕਲਸ ਦੁਆਰਾ ਹੀ ਇਸ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੱਕ ਘੰਟੇ ਦੇ ਸਖਤ ਯਤਨਾਂ ਤੋਂ ਬਾਅਦ ਕੈਮੀਕਲਸ ਸਪਰੇਅ ਨਾਲ ਇਸ ਅੱਗ 'ਤੇ ਕਾਬੂ ਪਾਇਆ ਗਿਆ।

ਜਾਣਕਾਰੀ ਮੁਤਾਬਕ ਅੱਗ ਅੰਬਾਲਾ ਐਕਸ ਸਰਵਿਸਮੈਨ ਟ੍ਰਾਸਪੋਰਟ ਕਾਪੋਰੇਟਿਵ ਸੋਸਾਇਟੀ ਦਾ ਦਫਤਰ 'ਚ ਲੱਗੀ, ਜਿੱਥੇ ਚੰਡੀਗੜ੍ਹ ਲਈ ਟ੍ਰਾਸਪੋਰਟ ਦੁਆਰਾ ਬਾਹਰ ਦੇ ਸ਼ਹਿਰਾਂ ਤੋਂ ਸਾਮਾਨ ਆਉਂਦਾ ਹੈ। ਇਹ ਕੈਮੀਕਲ ਦੇ ਡਰੱਮ ਵੀ ਬਾਹਰ ਤੋਂ ਚੰਡੀਗੜ੍ਹ ਆਏ ਸਨ ਪਰ ਚੰਡੀਗੜ੍ਹ 'ਚ ਭਾਰੀ ਬਰਸਾਤ ਕਾਰਨ ਇਸ ਡਰੱਮ 'ਤੇ ਪਾਣੀ ਪੈਣ ਨਾਲ ਇਸ ਨੂੰ ਅੱਗ ਲੱਗ ਗਈ ਸੀ। ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਟ੍ਰਾਸਪੋਰਟ ਦੇ ਗੋਦਾਮ 'ਚ ਰੱਖਿਆ ਗਿਆ ਕਾਫੀ ਮਾਲ ਸੜ ਕੇ ਰਾਖ ਹੋ ਗਿਆ ਜਿਸ ਦੇ ਨੁਕਸਾਨ ਦਾ ਅਨੁਮਾਨ ਵੀ ਨਹੀਂ ਲਗਾਇਆ ਜਾ ਸਕਦਾ।

ਨਾਕਾਬੰਦੀ ਦੌਰਾਨ ਵਿਅਕਤੀ ਕੋਲੋਂ ਹੈਰੋਇਨ ਬਰਾਮਦ
NEXT STORY