ਫਿਰੋਜ਼ਪੁਰ (ਆਵਲਾ)-ਪਿੰਡ ਮਾਡ਼ੇ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਤੇ ਸਕੂਲ ਦੇ ਤਾਲੇ ਤੋਡ਼ ਕੇ ਅੰਦਰੋਂ ਸਾਰਾ ਸਾਮਾਨ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਸਕੂਲ ਵਿਚ ਇਸ ਤੋਂ ਪਹਿਲਾਂ ਵੀ 2 ਵਾਰ ਚੋਰੀਆਂ ਹੋ ਚੁੱਕੀਆਂ ਹਨ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਅਣਪਛਾਤੇ ਚੋਰ ਤਾਲੇ ਤੋਡ਼ ਕੇ ਅੰਦਰੋਂ ਫਰਿੱਜ, ਜ਼ਰੂਰੀ ਰਿਕਾਰਡ, 2 ਗੈਸ ਸਿਲੰਡਰ, ਬੱਚਿਆਂ ਦੇ ਖਾਣ ਦਾ ਸਾਮਾਨ, ਬਰਤਨ ਆਦਿ ਚੋਰੀ ਕਰ ਕੇ ਲੈ ਗਏ। ਇਸ ਚੋਰੀ ਸਬੰਧੀ ਪੁਲਸ ਨੂੰ ਸੂਚਨਾ ਦੇਣ ’ਤੇ ਥਾਣਾ ਗੁਰੂਹਰਸਹਾਏ ਦੀ ਪੁਲਸ ਏ.ਐੱਸ.ਆਈ. ਤਰਲੋਚਨ ਸਿੰਘ ਦੀ ਅਗਵਾਈ ਹੇਠ ਮੌਕੇ ’ਤੇ ਪਹੁੰਚ ਗਈ ਤੇ ਪੁਲਸ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ। ਦੱਸਣਯੋਗ ਹੈ ਕਿ ਇਸ ਸਬੰਧੀ ਸਕੂਲ ਦੇ ਪ੍ਰਬੰਧਕਾਂ ਨੇ ਪ੍ਰਾਇਮਰੀ ਸਿੱਖਿਆ ਅਫਸਰ ਨੂੰ ਵੀ ਲਿਖਤੀ ਤੌਰ ’ਤੇ ਸੂਚਿਤ ਕੀਤਾ ਹੈ ਤੇ ਪੁਲਸ ਵੱਲੋਂ ਇਸ ਮਾਮਲੇ ’ਚ ਅਣਪਛਾਤੇ ਚੋਰਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਚੋਰਾਂ ਦੀ ਪਡ਼ਤਾਲ ਕੀਤੀ ਜਾ ਰਹੀ ਹੈ। ਅਣਪਛਾਤੇ ਚੋਰਾਂ ਵੱਲੋਂ ਤੋਡ਼ਿਆ ਗਿਆ ਤਾਲਾ ਤੇ ਸਕੂਲ ਵਿਚ ਖਿਲਰਿਆ ਸਾਮਾਨ। (ਆਵਲਾ)
ਚੋਰੀ ਦੇ ਵਾਹਨਾਂ ਸਣੇ ਅਡ਼ਿੱਕੇ
NEXT STORY