ਫਿਰੋਜ਼ਪੁਰ (ਆਹੂਜਾ)-ਹਰਿਦੁਆਰ ਵਿਖੇ ਵਿਸਾਖੀ ਮਨਾਉਣ ਦੇ ਸਬੰਧ ’ਚ ਸ਼੍ਰੀ ਗਰੀਬ ਦਾਸੀ ਸਾਧੂ ਆਸ਼ਰਮ ਮੱਖੂ ਦੇ ਪ੍ਰਧਾਨ ਜਤਿੰਦਰ ਠੁਕਰਾਲ ਤੇ ਮਹੰਤ ਦੇਵ ਸ਼ਰਮਾ ਦੀ ਅਗਵਾਈ ’ਚ ਸ਼ਰਧਾਲੂਆਂ ਦੀ ਬੱਸ ਹਰਿਦੁਆਰ ਲਈ ਰਵਾਨਾ ਹੋਈ। ਇਸ ਮੌਕੇ ਜਤਿੰਦਰ ਠੁਕਰਾਲ ਤੇ ਮਹੰਤ ਦੇਵ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਰਧਾਲੂ ਵਿਸਾਖੀ ਮਨਾਉਣ ਲਈ ਹਰਿਦੁਆਰ ਲਈ ਰਵਾਨਾ ਹੋ ਰਹੇ ਹਨ। ਵਿਸਾਖੀ ਦੇ ਮੌਕੇ ਨੂੰ ਸ਼ਾਮ ਵੇਲੇ ਗੰਗਾ ਮਾਂ ਦੀ ਆਰਤੀ ਕੀਤੀ ਜਾਵੇਗੀ, ਰਾਤ ਨੂੰ ਜਗਦੀਸ਼ ਆਸ਼ਰਮ ਹਰਿਦੁਆਰ ਵਿਖੇ ਜਗਰਾਤਾ ਕੀਤਾ ਜਾਵੇਗਾ ਤੇ 15 ਅਪ੍ਰੈਲ ਨੂੰ ਸਵਾਮੀ ਯੋਗਿੰਦਰਾ ਨੰਦ ਜੀ ਮਹਾਰਾਜ ਦੀ ਅਗਵਾਈ ’ਚ ਵਿਸ਼ਾਲ ਭੰਡਾਰਾ ਲਾਇਆ ਜਾਵੇਗਾ। ਇਸ ਮੌਕੇ ਜਤਿੰਦਰ ਠੁਕਰਾਲ, ਮਹੰਤ ਦੇਵ ਸ਼ਰਮਾ, ਅਮਰਜੀਤ ਮਾਨਕਟਾਲਾ, ਟੋਨੀ ਆਹੂਜਾ, ਸ਼ਾਮ ਲਾਲ ਛਾਬਡ਼ਾ, ਸ਼ਿੰਪੀ ਮਾਨਕਟਾਲਾ, ਰਾਜੀਵ ਆਹੂਜਾ, ਸੁਭਾਸ਼ ਠੁਕਰਾਲ, ਚੰਦਰ ਸ਼ੇਖਰ, ਸੁਰਿੰਦਰ ਖੁਰਾਣਾ, ਵਾਸਦੇਵ ਮਾਨਕਟਾਲਾ, ਬਿੱਟੂ ਮਾਨਕਟਾਲਾ, ਵਿਜੇ ਵਧਵਾ ਆਦਿ ਹਾਜ਼ਰ ਸਨ। ਸ਼ਰਧਾਲੂ ਹਰਿਦੁਆਰ ਲਈ ਰਵਾਨਾ ਹੁੰਦੇ ਹੋਏ। (ਆਹੂਜਾ)
ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ
NEXT STORY