ਮੋਗਾ, (ਸੰਦੀਪ)- ਜ਼ਿਲੇ ’ਚ ਦੋ ਦਿਨ ਪਹਿਲਾਂ ਡੇਂਗੂ ਦੇ ਦਸਤਕ ਦੇਣ ਨਾਲ ਸਿਹਤ ਵਿਭਾਗ ਦੇ ਹੱਥ ਪੈਰ ਫੁੱਲ ਗਏ ਹਨ। ਵਿਭਾਗ ਨੂੰ ਦੋ ਦਿਨ ਪਹਿਲਾਂ ਚੰਡੀਗਡ਼ ਦੇ ਪੀ. ਜੀ. ਆਈ. ਹਸਪਤਾਲ ’ਚ ਕਰਵਾਏ ਗਏ ਟੈਸਟਾਂ ਰਾਹੀਂ ਜ਼ਿਲੇ ਦੇ ਪਿੰਡ ਸੇਖਾਂ ਕਲਾਂ ਦੇ ਨਿਵਾਸੀ ਹਰਪ੍ਰੀਤ ਸਿੰਘ ਦੇ ਢਾਈ ਸਾਲ ਦੇ ਬੱਚੇ ਨੂੰ ਡੇਂਗੂ ਪੀਡ਼ਤ ਹੋਣ ਦੀ ਪੁਸ਼ਟੀ ਹੋਈ ਸੀ, ਜਿਸ ਦੀ ਸੂਚਨਾ ਚੰਡੀਗਡ਼ ਹਸਪਤਾਲ ਪ੍ਰਬੰਧਨ ਵੱਲੋਂ ਜ਼ਿਲਾ ਸਿਹਤ ਵਿਭਾਗ ਦੀ ਆਈ. ਡੀ. ਐੱਸ. ਪੀ. ਬ੍ਰਾਂਚ ਨੂੰ ਦਿੱਤੀ ਗਈ, ਜਿਸ ’ਤੇ ਸਿਵਲ ਸਰਜਨ ਡਾ. ਸੁਸ਼ੀਲ ਜੈਨ ਦੇ ਹੁਕਮਾਂ ’ਤੇ ਠੱਠੀ ਭਾਈ ਦੇ ਐੱਸ. ਐੱਮ. ਓ. ਡਾ. ਗੁਰਮੀਤ ਲਾਲ ਵੱਲੋਂ ਸਿਹਤ ਸੁਪਰਵਾਈਜ਼ਰ ਰੇਸ਼ਮ ਸਿੰਘ ਦੀ ਅਗਵਾਈ ’ਚ ਟੀਮ ਨੂੰ ਪੀਡ਼ਤ ਬੱਚੇ ਦੇ ਪਰਿਵਾਰ ਦੀ ਜਾਂਚ ਅਤੇ ਸਾਵਧਾਨੀ ਵਜੋਂ ਅਗਲੇ ਕਦਮ ਚੁੱਕਣ ਲਈ ਉਸਦੇ ਘਰ ਭੇਜਿਆ ਸੀ, ਜਿਸ ’ਤੇ ਉਕਤ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਘਰ ਨਾ ਮਿਲਣ ਅਤੇ ਘਰ ਦੇ ਬਾਹਰ ਤਾਲਾ ਲਟਕਣ ਦੀ ਪੁਸ਼ਟੀ ਹੋਈ ਸੀ, ਜਿਸ ’ਤੇ ਟੀਮ ਵੱਲੋਂ ਅਹਤਿਆਤ ਵਜੋਂ ਆਸੇ-ਪਾਸੇ ਦੇ ਇਲਾਕੇ ’ਚ ਦਵਾਈ ਦਾ ਛਿਡ਼ਕਾਅ ਕਰਨ ਸਮੇਤ ਲੋਕਾਂ ਨੂੰ ਇਸ ਬਾਰੇ ਜਾਗਰੂਕ ਵੀ ਕੀਤਾ ਸੀ।
ਹੈਲਥ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਨੇ ਦੱਸਿਆ ਕਿ ਟੀਮ ਵੱਲੋਂ ਪੀਡ਼ਤ ਪਰਿਵਾਰ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਅਤੇ ਗ੍ਰਾਮ ਪੰਚਾਇਤ ਨੂੰ ਪਰਿਵਾਰਕ ਮੈਂਬਰਾਂ ਦੇ ਘਰ ਪਰਤਣ ’ਤੇ ਸਿਹਤ ਵਿਭਾਗ ਨੂੰ ਸੂਚਿਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਤਾਂਕਿ ਇਸ ਘਰ ’ਚ ਡੇਂਗੂ ਲਾਰਵਾ ਮੌਜੂਦ ਹੋਣ ਬਾਰੇ ਬਾਰੀਕੀ ਨਾਲ ਜਾਂਚ ਪਡ਼ਤਾਲ ਕਰਨ ਦੇ ਨਾਲ-ਨਾਲ ਸਾਵਧਾਨੀ ਵਜੋਂ ਹੋਰ ਜ਼ਰੂਰੀ ਕਦਮ ਚੁੱਕੇ ਜਾ ਸਕਣ।
ਨਗਰ ਨਿਗਮ ਦੀ ਟੀਮ ਨੇ ਸਿਹਤ ਸੁਰੱਖਿਆ ਪ੍ਰਤੀ ਲਾਪ੍ਰਵਾਹੀ ਕਰਨ ਵਾਲੇ 4 ਕੈਟਲ (ਪਸ਼ੂ) ਅਹਾਤਾ ਸੰਚਾਲਕਾਂ ਦੇ ਕੱਟੇ ਚਲਾਨ
NEXT STORY