ਮੋਗਾ (ਸੰਦੀਪ) - ਆਉਂਦੇ ਲੋਹੜੀ ਦੇ ਸੀਜ਼ਨ ਨੂੰ ਦੇਖਦੇ ਹੋਏ ਫੂਡ ਬ੍ਰਾਂਚ ਦੀ ਟੀਮ ਦੇ ਐਡੀਸ਼ਨਲ ਫੂਡ ਕਮਿਸ਼ਨਰ ਮੈਡਮ ਹਰਪ੍ਰੀਤ ਕੌਰ ਅਤੇ ਜ਼ਿਲਾ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਸਥਿਤ ਮੂੰਗਫਲੀ, ਗੱਚਕ ਅਤੇ ਰਿਉੜੀ ਦੀਆਂ ਦੁਕਾਨਾਂ 'ਤੇ ਛਾਪਾਮਾਰੀ ਕਰ ਕੇ ਉਨ੍ਹਾਂ ਦੀ ਚੈਕਿੰਗ ਕੀਤੀ ਅਤੇ ਸ਼ੱਕੀ ਮੂੰਗਫਲੀ, ਗੱਚਕ ਤੇ ਰਿਉੜੀ ਦੇ ਸੈਂਪਲ ਭਰੇ। ਟੀਮ ਵੱਲੋਂ ਜਿਥੇ ਗੱਚਕ ਤੇ ਰਿਉੜੀਆਂ ਤਿਆਰ ਕੀਤੀਆਂ ਜਾਂਦੀਆਂ ਹਨ, ਉਥੇ ਜਾ ਕੇ ਵੀ ਫੈਕਟਰੀ 'ਚ ਛਾਪਾਮਾਰੀ ਕਰ ਕੇ ਚੈਕਿੰਗ ਕੀਤੀ ਗਈ। ਫੂਡ ਬਾਂਚ ਦੇ ਅਧਿਕਾਰੀ ਵੱਲੋਂ ਸੈਂਪਲ ਵਜੋਂ ਲਏ ਗਏ ਪਦਾਰਥਾਂ ਨੂੰ ਜਾਂਚ ਲਈ ਲੈਬਾਰਟਰੀ 'ਚ ਭੇਜਿਆ ਗਿਆ, ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਦੁਕਾਨਦਾਰਾਂ ਖਿਲਾਫ ਕੀਤੀ ਜਾਵੇਗੀ।
ਟੀ. ਬੀ. ਮਰੀਜ਼ਾਂ ਨੂੰ ਮਿਲੇਗੀ ਮੁਫਤ ਐਕਸ-ਰੇ ਸੁਵਿਧਾ : ਰਾਜਾ ਵੜਿੰਗ
NEXT STORY