ਜਲੰਧਰ (ਧਵਨ)-ਜ਼ਿਲਾ ਫੂਡ ਤੇ ਸਪਲਾਈ ਅਧਿਕਾਰੀ ਕਮਲਦੀਪ ਸਿੰਘ ਵਲੋਂ ਵਿਜੀਲੈਂਸ ਵਿਭਾਗ ਵਲੋਂ ਝੂਠੇ ਕੇਸ ਵਿਚ ਕਥਿਤ ਤੌਰ 'ਤੇ ਫਸਾਏ ਜਾਣ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੌਰੀ ਪ੍ਰਭਾਵ ਨਾਲ ਵਿਜੀਲੈਂਸ ਇੰਸ. ਇਕਬਾਲ ਸਿੰਘ ਨੂੰ ਮੁਅੱਤਲ ਕਰਦਿਆਂ ਉਨ੍ਹਾਂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ। ਅਪਰਾਧਿਕ ਕੇਸ ਉਨ੍ਹਾਂ ਲੋਕਾਂ ਖਿਲਾਫ ਵੀ ਦਰਜ ਕੀਤਾ ਜਾਵੇਗਾ, ਜਿਨ੍ਹਾਂ ਦੇ ਨਾਮ ਫੂਡ ਸਪਲਾਈ ਅਧਿਕਾਰੀ ਦੀ ਖੁਦਕੁਸ਼ੀ ਨਾਲ ਕਥਿਤ ਤੌਰ 'ਤੇ ਜੁੜੇ ਦੱਸੇ ਜਾਂਦੇ ਹਨ। ਕਮਲਦੀਪ ਨੇ ਇਸ ਲਈ ਖੁਦਕੁਸ਼ੀ ਕਰ ਲਈ ਸੀ ਕਿਉਂਕਿ ਵਿਜੀਲੈਂਸ ਵਿਭਾਗ ਲਗਾਤਾਰ ਉਸ ਨੂੰ ਤੰਗ ਕਰ ਰਿਹਾ ਸੀ ਤੇ 2016-17 ਵਿਚ ਮੈਸਰਜ਼ ਸਰਦਾਰ ਐਗਰੋ ਇੰਡਸਟਰੀ ਪਿੰਡ ਸਾਦਿਤਪੁਰ (ਮਾਲੇਰਕੋਟਲਾ) ਦੇ ਮਾਮਲੇ ਵਿਚ ਝੋਨੇ ਦੀ ਬੇਨਿਯਮੀ ਨੂੰ ਲੈ ਕੇ ਕਮਲਦੀਪ ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਮੁੱਖ ਮੰਤਰੀ ਨੇ ਇਕਬਾਲ ਦੇ ਖਿਲਾਫ ਚਾਰਜਸ਼ੀਟ ਦਾਇਰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਡੀ. ਜੀ. ਪੀ. ਨੂੰ ਕਿਹਾ ਕਿ ਉਹ ਉਸ ੰਹਾਲਾਤ ਦਾ ਪਤਾ ਲਾਉਣ, ਜਿਸ ਕਾਰਨ ਅਧਿਕਾਰੀ ਨੂੰ ਖੁਦਕੁਸ਼ੀ ਕਰਨੀ ਪਈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸਰਦਾਰ ਐਗਰੋ ਦੇ ਪ੍ਰੋਪਰਾਈਟਰ ਦੇ ਖਿਲਾਫ ਵੀ ਅਪਰਾਧਿਕ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਨੇ 2.5 ਕਰੋੜ ਦੇ ਝੋਨੇ ਦਾ ਘਪਲਾ ਕੀਤਾ। ਮੁੱਖ ਮੰਤਰੀ ਨੇ ਮੰਡੀ ਬੋਰਡ ਦੇ ਸਕੱਤਰ ਨੂੰ ਕਿਹਾ ਕਿ ਉਹ ਪ੍ਰੋਪਰਾਈਟਰ ਦੇ ਨਾਲ ਸੰਬੰਧ ਰੱਖਣ ਵਾਲੇ ਕੈਰੋਂ, ਖੇਮਕਰਨ ਤੇ ਸਬਰਾਨ ਮੰਡੀਆਂ ਦੇ ਆੜ੍ਹਤੀਆਂ ਦੇ ਲਾਇਸੈਂਸ ਵੀ ਮੁਅੱਤਲ ਕਰ ਦੇਣ। ਸਵ. ਕਮਲਦੀਪ ਸਿੰਘ ਗਿੱਲ ਦੇ ਬਿਆਨ ਨੂੰ ਆਧਾਰ ਮੰਨਦਿਆਂ ਮੁੱਖ ਮੰਤਰੀ ਨੇ ਫੂਡ ਸਪਲਾਈ ਵਿਭਾਗ ਦੇ ਮੁੱਖ ਸਕੱਤਰ ਵਲੋਂ ਡੀ. ਐੱਫ. ਐੱਸ. ਓ/ਡੀ. ਐੱਸ. ਐੱਸ. ਈ. ਸੰਗਰੂਰ ਮਨਜੀਤ ਸਿੰਘ ਨੂੰ ਚਾਰਜਸ਼ੀਟ ਕਰਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ। ਮੁੱਖ ਮੰਤਰੀ ਨੇ ਪਨਸਪ ਦੇ ਮੈਨੇਜਿੰਗ ਡਾਇਰੈਕਟਰ ਨੂੰ ਨਿਰਦੇਸ਼ ਦਿੱਤੇ ਕਿ ਉਹ ਸੰਗਰੂਰ ਤੇ ਤਰਨਤਾਰਨ ਦੇ ਤਤਕਾਲੀਨ ਜ਼ਿਲਾ ਪ੍ਰਬੰਧਕਾਂ ਦੀ ਭੂਮਿਕਾ ਦਾ ਪਤਾ ਲਾਉਣ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ।
ਹਨੇਰਾ ਹੋਣ ਕਾਰਨ ਟਕਰਾਈ ਐਂਬੂਲੈਂਸ
NEXT STORY