ਫਾਜ਼ਿਲਕਾ (ਨਾਗਪਾਲ, ਲੀਲਾਧਰ)- ਥਾਣਾ ਸਿਟੀ ਪੁਲਸ ਫਾਜ਼ਿਲਕਾ ਨੇ ਸਥਾਨਕ ਕੋਰਟ ਕੰਪਲੈਕਸ ਵਿਚ ਫਾਰਚੂਨਰ ਗੱਡੀ ਖਰੀਦ ਕੇ ਉਸ ਦੀਆਂ ਕਿਸ਼ਤਾਂ ਦੇ ਪੈਸੇ ਨਾ ਦੇਣ ਅਤੇ ਗੱਡੀ ਅੱਗੇ ਵੇਚ ਦੇਣ ਸਬੰਧੀ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪੁਲਸ ਨੂੰ ਦਿੱਤੇ ਬਿਆਨ ਵਿਚ ਸਤਿਆਜੀਤ ਝੀਂਜਾ ਵਾਸੀ ਪਿੰਡ ਬੇਗਾਂ ਵਾਲੀ (ਫਾਜ਼ਿਲਕਾ) ਨੇ ਦੱਸਿਆ ਕਿ 2 ਜੁਲਾਈ 2017 ਨੂੰ ਕੋਰਟ ਕੰਪਲੈਕਸ ਫਾਜ਼ਿਲਕਾ ਵਿਚ ਸਵੇਰੇ ਲਗਭਗ 11.00 ਵਜੇ ਰੋਹਿਤ ਕੁਮਾਰ ਅਤੇ ਹਰੀਸ਼ ਕੁਮਾਰ ਵਾਸੀ ਰਿਖੀਪੁਰ ਮੁਹੱਲਾ ਵਾਰਡ ਨੰਬਰ 1 ਮੁਕੇਰੀਆਂ ਜ਼ਿਲਾ ਹੁਸ਼ਿਆਰਪੁਰ ਨੇ ਉਸ ਕੋਲੋਂ ਫਾਰਚੂਨਰ ਗੱਡੀ ਦੀ ਖਰੀਦ ਕਰ ਕੇ, ਉਸ ਦੀਆਂ ਕਿਸ਼ਤਾਂ ਦੇ ਪੈਸੇ ਅਦਾ ਨਹੀਂ ਕੀਤੇ ਅਤੇ ਗੱਡੀ ਅੱਗੇ ਵੇਚ ਦਿੱਤੀ। ਪੁਲਸ ਨੇ ਹੁਣ ਜਾਂਚ-ਪੜਤਾਲ ਕਰਨ ਤੋਂ ਬਾਅਦ ਉਕਤ ਦੋਵਾਂ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਜ਼ਹਿਰੀਲੇ ਸੱਪ ਨੇ ਵਿਅਕਤੀ ਨੂੰ ਡੰਗਿਆ, ਹਾਲਤ ਗੰਭੀਰ
NEXT STORY