ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਵਿਦੇਸ਼ਾਂ 'ਚ ਬੈਠੇ ਪ੍ਰਵਾਸੀ ਪੰਜਾਬੀਆਂ ਦੀਆਂ ਆਏ ਦਿਨ ਜ਼ਮੀਨਾਂ ਦੱਬਣ ਦੀਆਂ ਖਬਰਾਂ ਤਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਹਨ ਪਰ ਹੁਣ ਪ੍ਰਵਾਸੀ ਪੰਜਾਬੀਆਂ ਦੇ ਬੈਂਕ ਖਾਤਿਆਂ 'ਚੋਂ ਵੀ ਪੈਸੇ ਗਾਇਬ ਹੋਣ ਲੱਗੇ ਹਨ।
ਤਾਜ਼ਾ ਮਾਮਲਾ ਮੂਲ ਰੂਪ 'ਚ ਮੋਗਾ ਦੇ ਵਸਨੀਕ ਅਤੇ ਅਮਰੀਕਾ ਰਹਿੰਦੇ ਸੇਵਾ ਮੁਕਤ ਲੈਕਚਰਾਰ ਦਾ ਹੈ, ਜਿਸ ਦੇ ਬੈਂਕ ਖਾਤੇ 'ਚੋਂ ਏ. ਟੀ. ਐੱਮ. ਰਾਹੀਂ 1.25 ਲੱਖ ਰੁਪਏ ਕਢਵਾਏ ਗਏ ਹਨ। ਅਮਰੀਕਾ ਤੋਂ ਪੀੜਤ ਸੇਵਾ ਮੁਕਤ ਲੈਕਚਰਾਰ ਮਲਕੀਅਤ ਸਿੰਘ ਗਿੱਲ ਨੇ ਆਈ. ਜੀ. ਪ੍ਰਵਾਸੀ ਮਾਮਲੇ ਪੰਜਾਬ ਨੂੰ ਸ਼ਿਕਾਇਤ ਭੇਜ ਕੇ ਇਨਸਾਫ ਦੀ ਅਪੀਲ ਕੀਤੀ ਹੈ। ਪ੍ਰਵਾਸੀ ਪੰਜਾਬੀ ਮਲਕੀਅਤ ਸਿੰਘ ਇਸ ਸਾਲ 11 ਜਨਵਰੀ ਨੂੰ ਭਾਰਤ ਆਇਆ ਸੀ ਤੇ 4 ਫਰਵਰੀ ਨੂੰ ਵਾਪਸ ਅਮਰੀਕਾ ਪਰਤ ਗਿਆ ਸੀ। ਉਹ ਸਰਕਾਰੀ ਸੇਵਾ ਮੁਕਤ ਲੈਕਚਰਾਰ ਹੈ ਤੇ ਉਨ੍ਹਾਂ ਦੀ ਪੈਨਸ਼ਨ ਪੰਜਾਬ ਐਂਡ ਸਿੰਧ ਬੈਂਕ ਦੀ ਰੇਲਵੇ ਬ੍ਰਾਂਚ ਸਥਿਤ ਬੈਂਕ ਖਾਤੇ 'ਚ ਜਮ੍ਹਾ ਹੁੰਦੀ ਹੈ। ਪ੍ਰਵਾਸੀ ਪੰਜਾਬੀ ਦੇ ਇਸ ਬੈਂਕ ਖਾਤੇ 'ਚੋਂ ਮੋਗਾ, ਜਲੰਧਰ ਤੇ ਚੰਡੀਗੜ੍ਹ ਵਿਖੇ ਏ. ਟੀ. ਐੱਮ. ਰਾਹੀਂ ਤਕਰੀਬਨ 1.25 ਲੱਖ ਦੀ ਰਾਸ਼ੀ ਨਿਕਲ ਚੁੱਕੀ ਹੈ।
ਪੀੜਤ ਦੇ ਖਾਤੇ 'ਚੋਂ 16 ਅਪ੍ਰੈਲ ਨੂੰ ਮੋਗਾ ਦੇ ਏ. ਟੀ. ਐੱਮ. 'ਚੋਂ ਤਿੰਨ ਵਾਰ 30-30 ਹਜ਼ਾਰ ਰੁਪਏ ਦੀ ਰਕਮ ਕਢਵਾਈ ਗਈ ਹੈ। ਪੀੜਤ ਨੇ ਆਈ. ਜੀ. ਨੂੰ ਭੇਜੀ ਸ਼ਿਕਾਇਤ 'ਚ ਕਿਹਾ ਕਿ ਏ. ਟੀ. ਐੱਮ. ਕਾਰਡ ਉਸ ਕੋਲ ਹੈ ਤੇ ਉਹ ਇਸ ਸਾਲ 5 ਫਰਵਰੀ ਤੋਂ ਅਮਰੀਕਾ 'ਚ ਹੈ ਪਰ ਉਸ ਦੇ ਬੈਂਕ ਖਾਤੇ 'ਚੋਂ ਏ. ਟੀ. ਐੱਮ. ਰਾਹੀਂ ਰਕਮ ਕਢਵਾਈ ਜਾ ਰਹੀ ਹੈ।
ਤਾਪਮਾਨ ਵੱਧਦੇ ਹੀ ਵਧੇ ਬਿਜਲੀ ਦੇ ਰੇਟ, ਲੋਕਾਂ ਦੇ ਛੁੱਟਣਗੇ ਪਸੀਨੇ
NEXT STORY