ਗੁਰੂਗਰਾਮ — ਮੰਦਪੁਰਾ ਗੈਂਗਰੇਪ 'ਚ ਗ੍ਰਿਫਤਾਰ ਦੋਸ਼ੀਆਂ ਨੇ ਪੁੱਛਗਿੱਛ ਦੇ ਦੌਰਾਨ ਮੇਵਾਤ ਦੇ ਡੀਂਗਰਹੇੜੀ ਗੈਂਗਰੇਪ ਅਤੇ ਕਤਲ ਦੇ ਦੋਸ਼ ਨੂੰ ਕਬੂਲ ਕਰ ਲਿਆ ਹੈ। ਸੀ.ਬੀ.ਆਈ. ਚਾਰੋਂ ਦੋਸ਼ੀਆਂ ਨੂੰ ਸੋਮਵਾਰ ਨੂੰ ਪ੍ਰੋਟੈਕਸ਼ਨ ਰਿਮਾਂਡ 'ਤੇ ਲੈ ਕੇ ਪੰਚਕੂਲਾ ਸੀ.ਬੀ.ਆਈ. ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਵੇਗੀ। ਸੀ.ਬੀ.ਆਈ. ਜਾਂਚ 'ਚ ਬਦਮਾਸ਼ ਆਪਣਾ ਦੋਸ਼ ਕਬੂਲ ਕਰ ਲੈਂਦੇ ਹਨ ਤਾਂ ਇਸ ਮਾਮਲੇ 'ਚ ਜੇਲ 'ਚ ਬੰਦ ਚਾਰੋਂ ਦੋਸ਼ੀਆਂ ਦੀ ਰਿਹਾਈ ਦਾ ਰਸਤਾ ਖੁੱਲ੍ਹ ਜਾਵੇਗਾ। ਐੱਸ.ਆਈ.ਟੀ. ਦੇ ਜਾਂਚ ਅਧਿਕਾਰੀ ਇੰਸਪੈਕਟਰ ਜੈਵੰਤ ਸਿੰਘ ਨੇ ਦੱਸਿਆ ਕਿ ਗੁੜਗਾਓਂ ਪੁਲਸ ਦੀ ਜਾਂਚ ਅਤੇ ਪੁੱਛਗਿੱਛ 'ਚ ਦੋਸ਼ੀਆਂ ਨੇ ਡੀਂਗਰਹੇੜੀ ਗੈਂਗਰੇਪ ਅਤੇ ਕਤਲ ਕਰਨ ਦੀ ਗੱਲ ਨੂੰ ਕਬੂਲ ਕੀਤਾ ਹੈ। ਇਸ ਬਾਰੇ ਸ਼ੁਰੂਆਤੀ ਸਬੂਤਾਂ ਸਮੇਤ ਹੋਰ ਜਾਣਕਾਰੀਆਂ ਸੀ.ਬੀ.ਆਈ. ਨੂੰ ਭੇਜੀਆਂ ਗਈਆਂ ਹਨ। ਸੋਮਵਾਰ ਨੂੰ ਸੀ.ਬੀ.ਆਈ. ਦੋਸ਼ੀਆਂ ਨੂੰ ਭੋਂਡਸੀ ਜੇਲ ਤੋਂ ਪ੍ਰੋਟੈਕਸ਼ਨ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ। ਉਧਰ ਦੂਸਰੇ ਪਾਸੇ ਗੁੜਗਾਓਂ ਪੁਲਸ ਨੇ ਉਨ੍ਹਾਂ ਸਾਰੇ ਜ਼ਿਲਿਆਂ ਨੂੰ ਰਿਪੋਰਟ ਭੇਜ ਦਿੱਤੀ ਹੈ, ਜਿਥੇ-ਜਿਥੇ ਇਹ ਵਾਰਦਾਤ ਹੋਈ, ਬਦਮਾਸ਼ਾਂ ਨੇ ਵੀ ਹਾਮੀ ਭਰ ਦਿੱਤੀ ਹੈ। ਗੁੜਗਾਓਂ ਪੁਲਸ ਨੇ ਪੁੱਛਗਿੱਛ ਤੋਂ ਇਲਾਵਾ ਉਨ੍ਹਾਂ ਦਾ ਡੀਐੱਨਏ ਵੀ ਕਰਵਾਇਆ ਹੈ।
ਪੁਲਸ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦਿਨ ਦੇ ਸਮੇਂ ਵੀ ਬਲਾਤਕਾਰ ਵਰਗੀਆਂ ਗੰਭੀਰ ਘਟਨਾਵਾਂ ਨੂੰ ਅੰਜਾਮ ਦੇਣਾ ਕਬੂਲ ਕਰ ਲਿਆ ਹੈ ਕਿ ਜਿਸ ਰਸਤੇ ਜਾਂਦੇ ਸਨ ਰਸਤੇ 'ਚ ਹੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਸਨ। ਬਦਮਾਸ਼ਾਂ ਨੇ ਬਹੁਤ ਘੱਟ ਯੋਜਨਾਬੱਧ ਤਰੀਕੇ ਨਾਲ ਘਟਨਾ ਨੂੰ ਅੰਜਾਮ ਦਿੱਤਾ, ਰਸਤੇ ਜੋ ਮਿਲਿਆ ਉਸ 'ਤੇ ਹੀ ਧਾਵਾ ਬੋਲ ਦਿੰਦੇ ਸਨ।
ਇਕ ਵਾਰ ਰਾਜਸਥਾਨ ਬਾਲਾ ਜੀ ਜਾ ਰਹੇ ਸਨ ਕਿ ਰਸਤੇ 'ਚ ਹੀ ਇਕ ਘਰ ਅੰਦਰ ਵੜ ਕੇ ਗੈਂਗਰੇਪ ਕੀਤਾ ਅਤੇ ਡਕੈਤੀ ਦੀ ਘਟਨਾ ਨੂੰ ਅੰਜਾਮ ਦਿੱਤਾ। ਬਦਮਾਸ਼ਾਂ ਨੇ 56 ਵਾਰਦਾਤਾਂ ਦੇ ਬਾਰੇ ਦੋਸ਼ ਕਬੂਲ ਕੀਤਾ ਹੈ। ਇਸ ਤੋਂ ਬਾਅਦ ਪੁਲਸ ਨੇ ਰਿਪੋਰਟ ਨੋਇਡਾ, ਜੈਪੁਰ, ਝੱਜਰ, ਮਹਿੰਦਰਗੜ੍ਹ,ਬੁਲੰਦ ਸ਼ਹਿਰ, ਰੇਵਾੜੀ, ਨੂੰਹ, ਗੌਤਮਬੁੱਧ ਨਗਰ ਸਮੇਤ 10 ਜ਼ਿਲਿਆਂ ਦੀ ਪੁਲਸ ਨੂੰ ਭੇਜ ਦਿੱਤੀ ਹੈ।
14 ਸਤੰਬਰ ਨੂੰ ਫੜੇ ਗਏ ਸਨ 4 ਦੋਸ਼ੀ
ਮੰਦਪੁਰਾ ਗੈਂਗਰੇਪ ਅਤੇ ਡਕੈਤੀ 'ਚ ਪੁਲਸ ਨੇ ਚਾਰ ਬਾਵਰਿਆ ਗੈਂਗ ਦੇ ਬਦਮਾਸ਼ਾਂ ਨੂੰ 14 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ। ਦੋਸ਼ੀ ਕਈ ਮਹੀਨਿਆਂ ਤੋਂ ਹਰਿਆਣਾ, ਪੰਜਾਬ,ਉੱਤਰ ਪ੍ਰਦੇਸ਼, ਹਿਮਾਚਲ, ਰਾਜਸਥਾਨ 'ਚ ਵਾਰਦਾਤਾਂ ਕਰ ਚੁੱਕੇ ਸਨ। ਉੱਤਰ ਪ੍ਰਦੇਸ਼ ਦੇ ਟੱਪਲ ਫਾਰਮ ਹਾਊਸ 'ਤੇ ਡਕੈਤੀ ਅਤੇ ਬਲਾਤਕਾਰ, ਜੇਵਰ 'ਚ ਇੱਟਾਂ ਦੇ ਭੱਠੇ 'ਤੇ ਡਕੈਤੀ ਅਤੇ ਗੈਂਗਰੇਪ ਕਰਨਾ ਕਬੂਲ ਕੀਤਾ ਸੀ।
ਤਿੱਤਰ ਮਾਰਨ ਗਏ ਸਨ ਡੀਂਗਰਹੇੜੀ ਪਿੰਡ
ਬਦਮਾਸ਼ ਧਰਮੂ ਅਤੇ ਮੁੰਨਾ ਆਪਸ 'ਚ ਸੱਕੇ ਭਰਾ ਹਨ ਜਦੋਂਕਿ ਲੰਬੂ ਅਤੇ ਜੈ ਭਗਵਾਨ ਚਾਚੇ-ਤਾਏ ਦੇ ਪੁੱਤਰ ਹਨ। ਇੰਸਪੈਕਟਰ ਜਸਵੰਤ ਨੇ ਦੱਸਿਆ ਕਿ ਧਰਮੂ ਅਤੇ ਮੁੰਨਾ ਮਾਨੇਸਰ 'ਚ ਐੱਨ.ਸੀ.ਜੀ. ਦੇ ਕੋਲ ਨਵਰੰਗਪੁਰ ਪਿੰਡ ਦੇ ਕੋਲ ਕੁਝ ਸਾਲ ਤੱਕ ਕਿਰਾਏ 'ਤੇ ਰਹੇ ਸਨ। ਇਸ ਦੌਰਾਨ ਅਰਾਵਲੀ 'ਚ ਤਿੱਤਰ ਮਾਰਨ ਜਾਂਦੇ ਸਨ। ਡੀਂਗਰਹੇੜੀ ਪਿੰਡ 'ਚ ਦੋਸ਼ੀ ਤਿੱਤਰ ਮਾਰਨ ਗਏ ਸਨ। ਫਿਰ ਔਰਤਾਂ ਨਾਲ ਗੈਂਗਰੇਪ ਅਤੇ ਕਤਲ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਇਸ ਤੋਂ ਇਲਾਵਾ ਕਈ ਫਾਰਮ ਹਾਊਸ ਅਤੇ ਘਰਾਂ 'ਚ ਵੜ ਕੇ ਬਲਾਤਕਾਰ ਅਤੇ ਡਕੈਤੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕੇ ਹਨ।
ਪੁੱਤ ਦੀ ਮੌਤ ਦੇ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਨਾ ਹੋਣ ਦੇ ਲਾਏ ਦੋਸ਼
NEXT STORY