ਚੰਡੀਗੜ੍ਹ (ਵਿਜੇ) - ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰਾਈਵੇਟ ਤੇ ਸਰਕਾਰੀ ਘਰਾਂ ਦੇ ਅੱਗਿਓਂ ਇਨਕ੍ਰੋਚਮੈਂਟ ਹਟਾਉਣ ਦੀ ਤਿਆਰੀ ਕਰ ਲਈ ਹੈ। ਯੂ. ਟੀ. ਦੇ ਅਰਬਨ ਪਲਾਨਿੰਗ ਵਿਭਾਗ ਨੇ ਜੋ ਡਰਾਫਟ ਪਾਰਕਿੰਗ ਪਾਲਿਸੀ ਤਿਆਰ ਕੀਤੀ ਹੈ, ਉਸ 'ਚ ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੇ ਜਾਣ ਦੀਆਂ ਸ਼ਿਫਾਰਿਸ਼ਾਂ ਕੀਤੀਆਂ ਗਈਆਂ ਹਨ। ਪਾਲਿਸੀ 'ਚ ਸਾਫ ਤੌਰ 'ਤੇ ਕਿਹਾ ਗਿਆ ਹੈ ਕਿ ਜਿਥੇ ਕਿਤੇ ਵੀ ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਢੰਗ ਨਾਲ ਗਾਰਡਨਿੰਗ ਜਾਂ ਪਲਾਂਟੇਸ਼ਨ ਲੋਕਾਂ ਵਲੋਂ ਕੀਤੀ ਗਈ ਹੈ, ਉਸਨੂੰ ਹਟਾਇਆ ਜਾਣਾ ਚਾਹੀਦਾ ਹੈ।
ਪ੍ਰਸ਼ਾਸਨ ਨੇ ਵੀ.-4, ਵੀ.-5 ਤੇ ਵੀ.-6 ਤਹਿਤ ਆਉਣ ਵਾਲੀਆਂ ਸੜਕਾਂ ਨੂੰ ਇਸ 'ਚ ਸ਼ਾਮਲ ਕੀਤਾ ਹੈ। ਸੜਕਾਂ ਦੇ ਕਿਨਾਰੇ ਜਿਨ੍ਹਾਂ ਲੋਕਾਂ ਦੇ ਘਰ ਹਨ, 'ਤੇ ਕਿਸੇ ਵੀ ਤਰ੍ਹਾਂ ਦਾ ਨਾਜਾਇਜ਼ ਕਬਜਾ ਰਹਿਣ ਨਹੀਂ ਦਿੱਤਾ ਜਾਵੇਗਾ। ਪਾਲਿਸੀ 'ਚ ਕਿਹਾ ਗਿਆ ਹੈ ਕਿ ਇਹ ਥਾਂ ਪੇਡੈਸਟ੍ਰੀਅਨ ਤੇ ਸਾਈਕਲਿਸਟ ਲਈ ਹਰ ਸਮੇਂ ਖਾਲੀ ਰੱਖੀ ਜਾਣੀ ਚਾਹੀਦੀ ਹੈ। ਦਰਅਸਲ ਸ਼ਹਿਰ ਨੂੰ ਗ੍ਰੀਨ ਤੇ ਪ੍ਰਦੂਸ਼ਣ ਮੁਕਤ ਰੱਖਣ ਲਈ ਪ੍ਰਸ਼ਾਸਨ ਦਾ ਧਿਆਨ ਇਸ ਸਮੇਂ ਸਾਈਕਲਿੰਗ ਨੂੰ ਸ਼ਹਿਰ 'ਚ ਪ੍ਰੋਮੋਟ ਕਰਨ 'ਤੇ ਹੈ ਪਰ ਕਈ ਸੈਕਟਰਾਂ 'ਚ ਲੋਕਾਂ ਨੇ ਆਪਣੇ ਘਰ ਦੇ ਅਗਲੀ ਜ਼ਮੀਨ 'ਤੇ ਗਾਰਡਨਿੰਗ ਤੇ ਪਲਾਂਟੇਸ਼ਨ ਕੀਤੀ ਹੋਈ ਹੈ।
'ਜਗ ਬਾਣੀ' ਨੇ ਚੁੱਕਿਆ ਸੀ ਮੁੱਦਾ
ਸਰਕਾਰੀ ਜ਼ਮੀਨ 'ਤੇ ਹੋ ਰਹੀ ਇਨਕ੍ਰੋਚਮੈਂਟ ਦਾ ਮੁੱਦਾ 'ਜਗ ਬਾਣੀ' ਨੇ 16 ਅਕਤੂਬਰ ਨੂੰ 'ਨਾਜਾਇਜ਼ ਕਬਜ਼ਿਆਂ 'ਤੇ ਪ੍ਰਸ਼ਾਸਨ ਮਿਹਰਬਾਨ' ਸਿਰਲੇਖ ਹੇਠ ਛਾਪ ਕੇ ਉਠਾਇਆ ਸੀ। ਹਾਲਾਂਕਿ ਨਗਰ ਨਿਗਮ ਦੀ ਮੇਅਰ ਨੇ ਭਰੋਸਾ ਦਿੱਤਾ ਸੀ ਕਿ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਛੇਤੀ ਹੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਪਰ ਅੱਜ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਅਰਬਨ ਪਲਾਨਿੰਗ ਵਿਭਾਗ ਨੇ ਡਰਾਫਟ ਪਾਰਕਿੰਗ ਪਾਲਿਸੀ 'ਚ ਇਸ ਨੂੰ ਇਕ ਗੰਭੀਰ ਵਿਸ਼ਾ ਦੱਸ ਕੇ ਇਸਦਾ ਤੁਰੰਤ ਹੱਲ ਕੱਢਣ ਦੀ ਸਿਫਾਰਿਸ਼ ਕੀਤੀ ਹੈ।
ਪਾਰਕਿੰਗ ਏਰੀਆ 'ਚ ਬਣਾ ਦਿੱਤੇ ਪ੍ਰਾਈਵੇਟ ਗਾਰਡਨ
ਸਿਰਫ ਫੁੱਟਪਾਥ ਹੀ ਨਹੀਂ, ਬਲਕਿ ਸ਼ਹਿਰ ਦੇ ਲੋਕ ਸਰਕਾਰੀ ਜ਼ਮੀਨ 'ਤੇ ਇਨਕ੍ਰੋਚਮੈਂਟ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇ ਰਹੇ ਹਨ। ਇਕ ਪਾਸੇ ਪ੍ਰਸ਼ਾਸਨ ਪਾਰਕਿੰਗ ਪਾਲਿਸੀ ਤਿਆਰ ਕਰ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸ਼ਹਿਰ 'ਚ ਇਸ ਤਰ੍ਹਾਂ ਦੀ ਇਨਕ੍ਰੋਚਮੈਂਟ ਨਾਲ ਪਾਰਕਿੰਗ ਏਰੀਆ ਲਗਾਤਾਰ ਘੱਟ ਹੁੰਦਾ ਜਾ ਰਿਹਾ ਹੈ ਕਿਉਂਕਿ ਸੈਕਟਰ-22 ਸਮੇਤ ਕਈ ਹੋਰ ਸੈਕਟਰਾਂ 'ਚ ਖਾਲੀ ਥਾਂ ਨੂੰ ਪਹਿਲਾਂ ਪਾਰਕਿੰਗ ਲਈ ਵਰਤਿਆ ਜਾਂਦਾ ਸੀ, ਹੁਣ ਇਥੇ ਲੋਕਾਂ ਨੇ ਗਰਿੱਲਾਂ ਲਾ ਕੇ ਕਬਜ਼ਾ ਕਰ ਲਿਆ ਹੈ।
22 ਕਿਲੋ ਭੁੱਕੀ ਸਮੇਤ ਇਕ ਕਾਬੂ
NEXT STORY