ਬਰੈਂਪਟਨ: ਕੈਨੇਡਾ ਦੀ ਪੀਆਰ ਲੈਣ ਲਈ ਹਰ ਇਕ ਨੌਜਵਾਨ ਹੱਥ ਪੈਰ ਮਾਰ ਰਿਹਾ ਹੈ ਪਰ ਉਹਨਾਂ ਕੋਲ ਘੱਟ ਜਾਣਕਾਰੀ ਹੋਣ ਕਰ ਕੇ ਉਹ ਕੁੱਝ ਨਹੀਂ ਕਰ ਪਾਉਂਦੇ। ਕੈਨੇਡਾ ਦੀ ਸਰਕਾਰ ਹੁਣ ਵੱਧ ਤੋਂ ਵੱਧ ਵਿਅਕਤੀਆਂ ਨੂੰ ਪੀਆਰ ਦੇ ਰਹੀ ਹੈ ਤੇ ਜਿਸ ਨੂੰ ਲੈ ਕੇ ਕੈਨੇਡਾ ਸਰਕਾਰ ਵੱਲੋਂ ਉੱਥੋਂ ਦੀ ਪੀਆਰ ਹਾਸਲ ਕਰਨ ਲਈ ਇਕ ਪੁਆਇੰਟ ਸਿਸਟਮ ਬਣਾਇਆ ਗਿਆ ਹੈ। ਇਸ ਦੇ ਤਹਿਤ ਤੁਹਾਨੂੰ ਪੁਆਇੰਟਾਂ ਦੇ ਆਧਾਰ ’ਤੇ ਕੈਨੇਡਾ ਦੀ ਪੀਆਰ ਦਿੱਤੀ ਜਾਂਦੀ ਹੈ। ਪੀਆਰ ਪੁਆਇੰਟਾਂ ਦਾ ਵੀ ਇਕ ਸਿਸਟਮ ਹੈ ਜਿਸ ਵਿਚ ਤੁਹਾਡੀ ਉਮਰ, ਕੰਮ ਦੇ ਤਜ਼ਰਬੇ ਆਦਿ ਸਭ ਦੇ ਪੁਆਇੰਟ ਮਿਲਦੇ ਹਨ ਤੇ ਕੈਨੇਡਾ ਦੀ ਅੰਬੈਂਸੀ ਵੱਲੋਂ ਇਹ ਕਿਹਾ ਗਿਆ ਹੈ ਕਿ ਪੁਆਇੰਟ ਪ੍ਰੋਸੈਸ ਬਹੁਤ ਹੇਠਾਂ ਚਲਾ ਜਾਣ ਕਰ ਕੇ ਵੱਧ ਤੋਂ ਵੱਧ ਲੋਕਾਂ ਨੂੰ ਪੀਆਰ ਦਿੱਤੀ ਜਾ ਰਹੀ ਹੈ ਤੇ ਇਸ ਦਾ ਪ੍ਰੋਸੈਸ ਵੀ ਤੇਜ਼ ਕਰ ਦਿੱਤਾ ਗਿਆ ਹੈ।
ਕੈਨੇਡਾ ਦੀ ਨਾਗਰਿਕਤਾ ਲਈ ਪੜ੍ਹਾਈ ਦੇ ਪੁਆਇੰਟ ਵੀ ਜੁੜਦੇ ਹਨ, ਜੇਕਰ ਤੁਸੀਂ ਭਾਰਤ ਵਿਚ ਪੜ੍ਹਾਈ ਕੀਤੀ ਹੈ ਤਾਂ ਉਸ ਦੇ ਪੁਆਇੰਟ ਵੀ ਪੀਆਰ ਲਈ ਜੋੜੇ ਜਾ ਸਕਦੇ ਹਨ। ਇਹਨਾਂ ਵਿਚ ਕੰਮ ਦੇ ਤਜ਼ਰਬੇ, ਉਮਰ ਦੇ ਪੁਆਇੰਟ, ਭਾਰਤ ਵਿਚ ਕੰਮ ਕਰਨ ਦੇ ਪੁਆਇੰਟ ਵੀ ਸ਼ਾਮਲ ਕੀਤੇ ਜਾਂਦੇ ਹਨ। ਜੇਕਰ ਤੁਹਾਨੂੰ ਭਾਰਤ ਵਿਚ ਹੀ ਕੈਨੇਡਾ ਦਾ ਵਰਕ ਪਰਮਿਟ ਮਿਲ ਜਾਂਦਾ ਹੈ ਤਾਂ ਤੁਹਾਨੂੰ ਕੈਨੇਡਾ ਵਿਚ ਕੰਮ ਦੇ ਤਜ਼ਰਬੇ ਦੇ ਵੀ ਪੁਆਇੰਟ ਮਿਲਦੇ ਹਨ। ਇਸ ਨਾਲ ਤੁਸੀਂ ਬਹੁਤ ਆਸਾਨ ਪ੍ਰਕਿਰਿਆ ਨਾਲ ਆਪਣੇ ਪੁਆਇੰਟ ਪੂਰੇ ਕਰ ਸਕਦੇ ਹੋ। ਅੰਬੈਂਸੀ ਨੇ ਇਹ ਖ਼ਾਸ ਤੌਰ 'ਤੇ ਨੋਟ ਦਿੱਤਾ ਹੈ ਕਿ ਕੋਈ ਵੀ ਕੈਟਾਗਿਰੀ ਦਾ ਵਿਅਕਤੀ ਹੋਵੇ ਚਾਹੇ ਉਹ ਕਿਸਾਨ ਹੋਵੇ, ਆਈਟੀ ਕੰਪਨੀ ਨਾਲ ਸਬੰਧਿਤ ਹੋਵੇ ਜਾਂ ਫਿਰ ਕੋਈ ਹੋਰ ਕੰਮ ਕਰਦਾ ਹੋਵੇ ਪੀਆਰ ਵੀਜ਼ਾ ਅਪਲਾਈ ਕਰਨ ਲਈ ਇਹ ਸਮਾਂ ਉਹਨਾਂ ਲਈ ਸਭ ਤੋਂ ਵਧੀਆ ਹੈ ਕਿਉਂਕਿ ਸਰਕਾਰ ਵੱਧ ਤੋਂ ਵੱਧ ਪੀਆਰ ਵੀਜ਼ੇ ਦੇ ਰਹੀ ਹੈ।
ਇਹ ਵੀਜ਼ਾ ਦੇਣ ਲਈ ਸਰਕਾਰ ਨੇ 40 ਤੋਂ 41 ਸਾਲ ਦੀ ਉਮਰ ਸੀਮਾ ਰੱਖੀ ਹੈ। ਇਹ ਵੀਜ਼ਾ ਅਪਲਾਈ ਕਰਨ ਲਈ ਤੁਸੀਂ ਇਸ ਨੰਬਰ 85076-84076 'ਤੇ ਸੰਪਰਕ ਕਰ ਸਕਦੇ ਹੋ। ਅੰਬੈਂਸੀ ਦਾ ਕਹਿਣਾ ਹੈ ਕਿ ਪੀਆਰ ਮਿਲਣ ਤੋਂ ਬਾਅਦ ਤੁਹਾਨੂੰ ਕੰਮ ਕਰਨ ਦੇ ਜ਼ਿਆਦਾ ਮੌਕੇ ਮਿਲ ਜਾਂਦੇ ਹਨ ਤੁਹਾਨੂੰ ਤੁਹਾਡਾ ਪਾਸਪੋਰਟ ਵੀ ਮਿਲ ਜਾਂਦਾ ਹੈ ਤੇ ਤੁਸੀਂ ਅਪਣੇ ਲਈ ਕਈ ਚੀਜ਼ਾਂ ਦਾ ਲਾਭ ਉਠਾ ਸਕਦੇ ਹੋ ਜਿਵੇਂ ਸਿਹਤ ਸਹੂਲਤਾਂ ਦਾ ਲਾਭ ਵੀ ਤੁਹਾਨੂੰ ਮਿਲ ਸਕਦਾ ਹੈ। ਜ਼ਿਕਰਯੋਗ ਹੈ ਕਿ IRCC (Immigration, Refugees and Citizenship Canada) ਨੇ 2021 ਵਿਚ 405,0000 ਨਵੇਂ ਸਥਾਈ ਨਿਵਾਸੀਆਂ ਦਾ ਕੈਨੇਡਾ ਵਿਚ ਸੁਆਗਤ ਕੀਤਾ ਸੀ, ਜਿਸ ਵਿਚ 2022 ਵਿਚ ਇਮੀਗ੍ਰੇਸ਼ਨ ਪੱਧਰੀ ਯੋਜਨਾ ਦੇ ਆਧਾਰ 'ਤੇ 431,000 ਦਾ ਟੀਚਾ ਹੈ।
2022 ਵਿਚ 1 ਜਨਵਰੀ ਤੋਂ 31 ਜੁਲਾਈ ਦਰਮਿਆਨ 275,000 ਨਵੇਂ ਸਥਾਈ ਨਿਵਾਸੀ ਕੈਨੇਡਾ ਵਿਚ ਆਏ ਹਨ। ਇਸੇ ਸਾਲ ਹੁਣ ਤੱਕ 349,000 ਨਵੇਂ ਵਰਕ ਪਰਮਿਟ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚ 220,000 ਓਪਨ ਵਰਕ ਪਰਮਿਟ (OWP) ਸ਼ਾਮਲ ਹਨ। ਇੱਕ OWP, ਪਰਮਿਟ ਧਾਰਕਾਂ ਨੂੰ ਜ਼ਿਆਦਾਤਰ ਕਿੱਤਿਆਂ ਵਿਚ ਕੈਨੇਡਾ ਵਿਚ ਕਿਤੇ ਵੀ ਕੰਮ ਕਰਨ ਦੀ ਇਜਾਜ਼ਤ ਦੇਵੇਗਾ।IRCC ਨੇ ਇਹ ਐਲਾਨ ਕੀਤਾ ਹੈ ਕਿ ਉਹ ਆਪਣੀ ਵੈੱਬਸਾਈਟ 'ਤੇ ਮਹੀਨਾਵਾਰ ਡਾਟਾ ਪ੍ਰਕਾਸ਼ਿਤ ਕਰੇਗੀ ਅਤੇ ਮੌਜੂਦਾ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਵਾਧੂ ਉਪਾਵਾਂ ਬਾਰੇ ਆਉਣ ਵਾਲੇ ਹਫ਼ਤਿਆਂ ਵਿਚ ਹੋਰ ਜਾਣਕਾਰੀ ਸਾਂਝੀ ਕਰੇਗੀ। ਮਹਾਂਮਾਰੀ ਦੇ ਦੌਰਾਨ IRCC ਦਾ ਬੈਕਲਾਗ ਲਗਭਗ ਤਿੰਨ ਗੁਣਾ ਹੋ ਗਿਆ ਹੈ। IRCC ਦਾ ਤਾਜ਼ਾ ਡਾਟਾ ਦਰਸਾਉਂਦਾ ਹੈ ਕਿ ਜੁਲਾਈ ਦੇ ਅੱਧ ਵਿਚ ਬੈਕਲਾਗ ਲਗਭਗ 2.7 ਮਿਲੀਅਨ ਬਿਨੈਕਾਰਾਂ ਦਾ ਸੀ। ਹਾਲਾਂਕਿ IRCC ਦੁਆਰਾ ਅੱਜ ਜਾਰੀ ਕੀਤੇ ਗਏ ਹੋਰ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ 31 ਜੁਲਾਈ ਤੱਕ 2.4 ਮਿਲੀਅਨ ਬਿਨੈਕਾਰਾਂ ਦਾ ਬੈਕਲਾਗ ਘਟਿਆ ਹੈ।
IRCC ਵੈੱਬ ਪੇਜ ਅਨੁਸਾਰ ਮੌਜੂਦਾ 639,500 ਸਥਾਈ ਨਿਵਾਸ ਅਰਜ਼ੀਆਂ ਵਿਚੋਂ 47 ਪ੍ਰਤੀਸ਼ਤ ਇਸ ਦੇ ਸੇਵਾ ਮਿਆਰਾਂ ਦੇ ਅੰਦਰ ਹਨ। ਦੱਸ ਦਈਏ ਕਿ ਇਸ ਪੀਆਰ ਵੀਜ਼ੇ ਨੂੰ ਅਪਲਾਈ ਕਰਨ ਲਈ ਖ਼ਾਸ ਗੱਲ ਇਹ ਹੈ ਕਿ ਇਸ ਦੇ ਲਈ ਆਈਲੈਟਸ ਦੀ ਵੀ ਲੋੜ ਨਹੀਂ ਹੋਵੇਗੀ ਅਤੇ ਜੇ ਆਈਲੈਟਸ ਵਿਚੋਂ ਘੱਟ ਬੈਂਡ ਸਕੋਰ ਹਨ ਤਾਂ ਵੀ ਪੀਆਰ ਮਿਲ ਸਕਦੀ ਹੈ। ਪੀਆਰ ਦੇ ਦਸਤਾਵੇਜ਼ ਤਿਆਰ ਕਰਨ ਲਈ ਤੁਹਾਨੂੰ ਇਕ ਚੰਗੇ ਇਮੀਗ੍ਰੇਸ਼ਨ ਕੰਸਲਟੈਂਟ ਦੀ ਲੋੜ ਹੈ। ਚੰਗੇ ਕੰਸਲਟੈਂਟ ਜ਼ਰੀਏ ਤੁਸੀਂ ਆਪਣੀ ਫਾਈਲ ਪੀਆਰ ਲਈ ਅੰਬੈਸੀ ਕੋਲ ਭੇਜ ਸਕਦੇ ਹੋ। ਪੀਆਰ ਮਿਲਣ ਤੋਂ ਬਾਅਦ ਤੁਸੀਂ ਕੈਨੇਡਾ ਦੀ ਹਰੇਕ ਸਹੂਲਤ ਦਾ ਲਾਭ ਲੈ ਸਕਦੇ ਹੋ। ਜੇ ਤੁਸੀਂ ਵੀ ਪੀਆਰ ਲਈ ਆਪਣੀ ਫਾਈਲ ਲਗਾਉਣਾ ਚਾਹੁੰਦੇ ਹੋ ਤਾਂ 85076-84076 ’ਤੇ ਸੰਪਰਕ ਕਰੋ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਲੰਧਰ ’ਚ ‘ਬਾਬਾ ਸੋਢਲ’ ਮੇਲੇ ਦੀਆਂ ਰੌਣਕਾਂ, ਵੱਡੀ ਗਿਣਤੀ ’ਚ ਨਤਮਸਤਕ ਹੋਣ ਪੁੱਜ ਰਹੇ ਸ਼ਰਧਾਲੂ
NEXT STORY