ਮੋਹਾਲੀ (ਕੁਲਦੀਪ) - ਸੈਕਟਰ-76 ਸਥਿਤ ਅਦਾਲਤੀ ਕੰਪਲੈਕਸ ਵਿਚ ਇਨ੍ਹੀਂ ਦਿਨੀਂ 'ਭੂਤ' ਦੀ ਦਹਿਸ਼ਤ ਫੈਲੀ ਹੋਈ ਹੈ । ਇਸ ਨੂੰ ਅੰਧਵਿਸ਼ਵਾਸ ਆਖੋ ਜਾਂ ਹਕੀਕਤ ਪਰ ਅਦਾਲਤ ਵਿਚ ਤਾਇਨਾਤ ਬਹੁਤ ਸਾਰੇ ਅਜਿਹੇ ਕਰਮਚਾਰੀ ਇਸ ਕਾਰਨ ਪ੍ਰੇਸ਼ਾਨ ਚੱਲ ਰਹੇ ਹਨ ।
ਪਤਾ ਲੱਗਾ ਹੈ ਕਿ ਅਦਾਲਤੀ ਕੰਪਲੈਕਸ ਵਿਚ 'ਭੂਤ' ਹੋਣ ਦੀ ਦਹਿਸ਼ਤ ਤਾਂ ਕਾਫੀ ਦੇਰ ਤੋਂ ਚੱਲਦੀ ਆ ਰਹੀ ਹੈ ਤੇ ਪਹਿਲਾਂ ਇਸਦੀ ਦਹਿਸ਼ਤ ਇਸ ਬਿਲਡਿੰਗ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਵਿਚ ਹੀ ਸੀ । ਹੁਣ ਅਦਾਲਤ ਵਿਚ ਤਾਇਨਾਤ ਪੜ੍ਹਿਆ-ਲਿਖਿਆ ਸਟਾਫ ਵੀ ਇਸ ਅੰਧਵਿਸ਼ਵਾਸ ਰੂਪੀ ਦਹਿਸ਼ਤ ਦਾ ਸ਼ਿਕਾਰ ਹੋ ਰਿਹਾ ਹੈ ।
ਅਦਾਲਤ 'ਚ ਤਾਇਨਾਤ ਕਰਮਚਾਰੀ ਨੂੰ ਲੱਗਾ ਧੱਕਾ
ਅਦਾਲਤ ਵਿਚ ਤਾਇਨਾਤ ਸਟਾਫ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਅਦਾਲਤ ਦੀ ਪਹਿਲੀ ਮੰਜ਼ਿਲ 'ਤੇ ਇਕ ਕਰਮਚਾਰੀ ਦੇਰ ਸ਼ਾਮ ਨੂੰ ਆਪਣੀ ਡਿਊਟੀ ਖਤਮ ਕਰਕੇ ਘਰ ਵਾਪਸ ਜਾ ਰਿਹਾ ਸੀ, ਅਜੇ ਉਹ ਆਪਣੇ ਕਮਰੇ 'ਚੋਂ ਬਾਹਰ ਨਿਕਲ ਕੇ ਗੈਲਰੀ ਵਿਚੋਂ ਲੰਘ ਹੀ ਰਿਹਾ ਸੀ ਕਿ ਵਾਟਰ ਕੂਲਰ ਕੋਲ ਜਾ ਕੇ ਉਸ ਨੂੰ ਇੰਝ ਮਹਿਸੂਸ ਹੋਇਆ ਕਿ ਉਸ ਨੂੰ ਪਿੱਛੋਂ ਕਿਸੇ ਨੇ ਧੱਕਾ ਮਾਰਿਆ ਹੋਵੇ । ਉਸ ਦੇ ਮੋਢੇ 'ਤੇ ਟੰਗਿਆ ਬੈਗ ਵੀ ਹੇਠਾਂ ਉਤਰ ਗਿਆ । ਉਸ ਨੇ ਨੇੜੇ-ਤੇੜੇ ਤੇ ਅੱਗੇ-ਪਿੱਛੇ ਵੇਖਿਆ ਪਰ ਉਥੇ ਕੋਈ ਨਹੀਂ ਸੀ ।
ਗੈਲਰੀ 'ਚ ਸੀ ਪੂਰੀ ਰੌਸ਼ਨੀ
ਜਦੋਂ ਉਕਤ ਕਰਮਚਾਰੀ ਨੇ ਜਾਂਦੇ ਸਮੇਂ ਪਿੱਛੇ ਧੱਕਾ ਮਹਿਸੂਸ ਕੀਤਾ ਤਾਂ ਉਸ ਸਮੇਂ ਅਦਾਲਤ ਦੀ ਗੈਲਰੀ ਵਿਚ ਹਨੇਰਾ ਨਹੀਂ ਸੀ, ਸਗੋਂ ਚਾਰੇ ਪਾਸੇ ਲਾਈਟਾਂ ਦੀ ਪੂਰੀ ਰੌਸ਼ਨੀ ਸੀ ।
ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖਘਾਲੀ
ਅਦਾਲਤ ਦੇ ਕਰਮਚਾਰੀ ਨੂੰ ਧੱਕਾ ਲੱਗਣ ਦੀ ਦਹਿਸ਼ਤ ਪੂਰੇ ਅਦਾਲਤੀ ਕੰਪਲੈਕਸ ਵਿਚ ਫੈਲ ਗਈ । ਅਦਾਲਤ ਵਿਚ ਤਾਇਨਾਤ ਪੁਲਸ ਕਰਮਚਾਰੀਆਂ ਵਿਚ ਵੀ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ।
ਘਟਨਾ ਦੀ ਵੀਡੀਓ ਹੋਈ ਵਾਇਰਲ
ਭਾਵੇਂ ਹੀ ਜ਼ਿਆਦਾਤਰ ਕਰਮਚਾਰੀ ਅਦਾਲਤ ਵਿਚ ਭੂਤ ਹੋਣ ਦੀ ਗੱਲ ਨੂੰ ਅੰਧਵਿਸ਼ਵਾਸ ਮੰਨ ਰਹੇ ਹਨ ਤੇ ਕਿਤੇ-ਕਿਤੇ ਮਜ਼ਾਕ ਵੀ ਬਣਾਇਆ ਜਾ ਰਿਹਾ ਹੈ ਪਰ ਗੈਲਰੀ 'ਚੋਂ ਲੰਘ ਰਹੇ ਕਰਮਚਾਰੀ ਨੂੰ ਪਿੱਛੋਂ ਧੱਕਾ ਵੱਜਣ ਦੀ ਵੀਡੀਓ ਅਦਾਲਤੀ ਕਰਮਚਾਰੀਆਂ ਦੇ ਮੋਬਾਇਲ ਫੋਨਾਂ 'ਤੇ ਵਾਇਰਲ ਹੋ ਰਹੀ ਹੈ । ਭਾਵੇਂ ਹੀ ਇਸ ਘਟਨਾਕ੍ਰਮ ਨੂੰ ਬੈਗ ਦੀ ਤਨੀ ਸਲਿਪ ਹੋਣ ਦੀ ਗੱਲ ਵੀ ਵੀਡੀਓ ਵਿਚ ਕਹੀ ਜਾ ਰਹੀ ਹੈ ਪਰ ਕਰਮਚਾਰੀਆਂ ਦਾ ਕਹਿਣਾ ਹੈ ਕਿ ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਜਿਵੇਂ ਕਿਸੇ ਨੇ ਪਿੱਛੋਂ ਕਰਮਚਾਰੀ ਨੂੰ ਧੱਕਾ ਮਾਰਿਆ ਹੋਵੇ ।
ਚੰਡੀਗੜ੍ਹ 'ਚ ਪ੍ਰੈਸ਼ਰ ਹਾਰਨਾਂ ਤੇ ਸਾਇਲੈਂਸਰਾਂ 'ਤੇ ਨਕੇਲ ਕੱਸਣ ਲਈ ਬਣੇਗੀ ਪਾਲਿਸੀ
NEXT STORY