ਚੰਡੀਗੜ੍ਹ/ਲੁਧਿਆਣਾ (ਸੇਠੀ) : ਸੋਨੇ ਦੀ ਤਸਕਰੀ ਲਈ ਤਸਕਰ ਕਈ ਤਰ੍ਹਾਂ ਦੇ ਤਰੀਕੇ ਵਰਤਦੇ ਹਨ। ਹੁਣ ਚੰਡੀਗੜ੍ਹ ਹਵਾਈ ਅੱਡੇ ’ਤੇ ਸੋਨਾ ਫੜ੍ਹੇ ਜਾਣ ਦਾ ਮਾਮਲਾ ਵੀ ਹੈਰਾਨ ਕਰ ਦੇਣ ਵਾਲਾ ਹੈ। ਕੋਈ ਸੋਚ ਵੀ ਨਹੀਂ ਸਕਦਾ ਕਿ ਇਸ ਤਰ੍ਹਾਂ ਨਾਲ ਵੀ ਸੋਨੇ ਦੀ ਤਸਕਰੀ ਹੋ ਸਕਦੀ ਹੈ। ਅਸਲ 'ਚ ਕਸਟਮ ਕਮਿਸ਼ਨਰੇਟ ਵਿਭਾਗ ਲੁਧਿਆਣਾ ਨੇ ਚੰਡੀਗੜ੍ਹ ਹਵਾਈ ਅੱਡੇ ’ਤੇ ਛਾਪਾ ਮਾਰ ਕੇ 9 ਲੱਖ ਦਾ ਸੋਨਾ ਜ਼ਬਤ ਕੀਤਾ ਹੈ।
ਇਹ ਵੀ ਪੜ੍ਹੋ : ਚੰਨੀ ਦੇ ਪੁੱਤ ਨੂੰ ਵਿਆਹ 'ਤੇ ਆਸ਼ੀਰਵਾਦ ਦੇਣ ਨਹੀਂ ਪੁੱਜੇ 'ਨਵਜੋਤ ਸਿੱਧੂ', ਗੈਰ ਮੌਜੂਦਗੀ ਸਭ ਨੂੰ ਰੜਕੀ
ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਯੂ. ਏ. ਈ. (ਸ਼ਾਰਜਾਹ) ਤੋਂ ਫਲਾਈਟ ਜ਼ਰੀਏ ਚੰਡੀਗੜ੍ਹ ਹਵਾਈ ਅੱਡੇ ’ਤੇ ਪੁੱਜਾ ਸੀ। ਫੜ੍ਹੇ ਗਏ ਸੋਨੇ ਦਾ ਵਜ਼ਨ 187.31 ਗ੍ਰਾਮ ਦੱਸਿਆ ਗਿਆ। ਉਕਤ ਵਿਅਕਤੀ ਵੱਲੋਂ ਜੀਨ ਦੀ ਪੈਂਟ 'ਚ ਗੁਪਤ ਪਾਕੇਟ ਬਣਾ ਕੇ ਸੋਨੇ ਦੀ ਤਸਕਰੀ ਕੀਤੀ ਜਾ ਰਹੀ ਸੀ, ਜਿਸ ਵਿਚ ਸੋਨਾ ਪੇਸਟ ਦੀ ਤਰ੍ਹਾਂ ਛੁਪਾਇਆ ਹੋਇਆ ਸੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਇਸ ਤਾਰੀਖ਼ ਤੱਕ ਲੱਗਣਗੇ 'ਬਿਜਲੀ ਕੱਟ', ਨਿੱਜੀ ਪਲਾਂਟਾਂ ਕੋਲ ਬਚਿਆ ਡੇਢ ਦਿਨ ਦਾ ਕੋਲਾ
ਇਸ ਤੋਂ ਬਾਅਦ ਉਕਤ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ। ਅਧਿਕਾਰੀਆਂ ਨੇ ਇਹ ਬਰਾਮਦਗੀ ਅਤੇ ਗ੍ਰਿਫ਼ਤਾਰੀ 9 ਅਕਤੂਬਰ ਨੂੰ ਕੀਤੀ ਸੀ। ਅਧਿਕਾਰੀ ਗ੍ਰਿਫ਼ਤਾਰ ਸਖਸ਼ ਤੋਂ ਪੁੱਛ-ਗਿੱਛ ਕਰ ਰਹੇ ਹਨ।
ਇਹ ਵੀ ਪੜ੍ਹੋ : ਚੰਨੀ ਦੇ ਬੇਟੇ ਦੇ ਆਨੰਦ ਕਾਰਜਾਂ ਮੌਕੇ ਸਖ਼ਤ ਸੁਰੱਖਿਆ, ਗੁਰਦੁਆਰਾ ਸਾਹਿਬ 'ਚ ਆਮ ਸ਼ਰਧਾਲੂਆਂ ਦੀ ਐਂਟਰੀ ਬੰਦ (ਤਸਵੀਰਾਂ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਹਿਮ ਖ਼ਬਰ : ਪੰਜਾਬ 'ਚ ਇਸ ਤਾਰੀਖ਼ ਤੱਕ ਲੱਗਣਗੇ 'ਬਿਜਲੀ ਕੱਟ', ਨਿੱਜੀ ਪਲਾਂਟਾਂ ਕੋਲ ਬਚਿਆ ਡੇਢ ਦਿਨ ਦਾ ਕੋਲਾ
NEXT STORY