ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਕਸਬਾ ਝਬਾਲ ਵਾਸੀਆਂ ਨੂੰ ਸ਼ਹਿਰੀ ਸਿਟੀਜ਼ਨਾਂ ਵਾਲੀਆਂ ਸਹੂਲਤਾਂ ਨਾਲ ਮਾਲਾਮਾਲ ਕਰਦਿਆਂ ਕਸਬੇ ਦਾ ਜੋ ਬਹੁਪੱਖੀ ਵਿਕਾਸ ਕਰਵਾਇਆ ਗਿਆ ਹੈ, ਉਹ ਖੇਤਰ ਦੀਆਂ ਨਾਮਵਰ ਸ਼ਖਸੀਅਤਾਂ ਸਰਪੰਚ ਸੋਨੂੰ ਚੀਮਾ ਤੇ ਮੋਨੂੰ ਚੀਮਾ ਦੋਵਾਂ ਭਰਾਵਾਂ ਦੀ ਦੇਣ ਹੈ। ਇਹ ਪ੍ਰਗਟਾਵਾ ਦਿ ਸਟਾਰ ਰਾਇਲ ਕਲੱਬ ਝਬਾਲ ਦੇ ਪ੍ਰਧਾਨ ਬੰਟੀ ਸ਼ਰਮਾ ਨੇ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਾਖੋਰੀ ਤੋਂ ਦੂਰ ਕਰਨ ਲਈ ਚੀਮਾ ਭਰਾਵਾਂ ਵੱਲੋਂ ਕਸਬੇ ਅੰਦਰ ਆਧੁਨਿਕ ਖੇਡ ਸਟੇਡੀਅਮ ਦਾ ਨਿਰਮਾਣ ਕਰਵਾ ਕੇ ਦਿੱਤਾ ਗਿਆ ਹੈ, ਜਿੱਥੇ ਇਲਾਕੇ ਦੇ ਨੌਜਵਾਨ ਦੇਰ ਰਾਤ ਤੱਕ ਵੱਖ-ਵੱਖ ਖੇਡਾਂ ਦਾ ਆਨੰਦ ਮਾਣਦੇ ਹਨ। ਉਨ੍ਹਾਂ ਦੱਸਿਆ ਕਿ ਅੱਡਾ ਝਬਾਲ ਦੀ ਹਰ ਵਾਰਡ ਦੀਆਂ ਗਲੀਆਂ ਦਾ ਨਿਰਮਾਣ ਜਿੱਥੇ ਕੰਕਰੀਟ ਨਾਲ ਨਾਲ ਕਰਵਾਇਆ ਗਿਆ ਹੈ, ਉਥੇ ਹੀ ਘਰਾਂ ਦੇ ਨਿਕਾਸੀ ਲਈ ਸੀਵਰੇਜ ਸਿਸਟਮ ਦੀ ਲੋਕਾਂ ਨੂੰ ਸਹੂਲਤ ਦਿੱਤੀ ਗਈ ਹੈ।
ਸਰਪੰਚ ਸੋਨੂੰ ਚੀਮਾ ਅਤੇ ਸਰਪੰਚ ਮੋਨੂੰ ਚੀਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਭੇਦਭਾਵ ਦੀ ਰਾਜਨੀਤੀ ਤੋਂ ਉਪਰ ਉਠ ਕੇ ਲੋਕ ਸੇਵਾ ਨੂੰ ਸਮਰਪਿਤ ਭਾਵਨਾ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਇਕ ਹੀ ਮੰਤਵ ਹੈ ਕਿ ਕਸਬੇ ਨੂੰ ਉਸਦੀ ਇਤਿਹਾਸਕ ਮਹਾਨਤਾ ਅਨੁਸਾਰ ਬਣਦਾ ਸਨਮਾਨ ਦਿਵਾਉਂਦਿਆਂ ਕਸਬੇ ਨੂੰ ਪੰਜਾਬ ਦਾ ਨੰਬਰ ਇਕ ਕਸਬਾ ਬਣਾਇਆ ਜਾਵੇ। ਸਰਪੰਚ ਸੋਨੂੰ ਚੀਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਸਬੇ ਅੰਦਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਪਹੁੰਚ ਕਰ ਕੇ ਸਵਾ 5 ਕਰੋੜ ਦੀ ਲਾਗਤ ਨਾਲ 25 ਬੈੱਡਾਂ ਦੇ ਆਧੁਨਿਕ ਸਹੂਲਤਾਂ ਵਾਲੇ ਸਰਕਾਰੀ ਹਸਪਤਾਲ ਦਾ ਨਿਰਮਾਣ ਕਰਵਾਉਣ ਦੇ ਨਾਲ ਢਾਈ ਕਰੋੜ ਦੀ ਲਾਗਤ ਨਾਲ ਵਿਰਾਸਤੀ ਦਿੱਖ ਵਾਲੇ ਬੱਸ ਅੱਡੇ ਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ ਹੈ। ਕਸਬੇ ਦੇ ਹਰ ਲੋੜਵੰਦ ਨੂੰ ਪੈਨਸ਼ਨ, ਸ਼ਗਨ ਸਕੀਮ ਤੇ ਆਟਾ-ਦਾਲ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ। ਸਰਪੰਚ ਮੋਨੂੰ ਚੀਮਾ ਨੇ ਕਿਹਾ ਕਿ ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਦੀ ਅਗਵਾਈ 'ਚ ਕਸਬੇ ਦੇ ਵਿਕਾਸ ਕਾਰਜ ਲਗਾਤਾਰ ਜਾਰੀ ਹਨ ਅਤੇ ਜੋ ਕੰਮ ਰਹਿ ਗਏ ਜਾਂ ਅਧੂਰੇ ਹਨ, ਉਨ੍ਹਾਂ ਨੂੰ ਬਹੁਤ ਜਲਦ ਪੂਰੇ ਕਰਨ ਦੇ ਯਤਨ ਕੀਤੇ ਜਾਣਗੇ।
ਆਦਮਪੁਰ ਰਿਹਾ ਸੂਬੇ 'ਚ ਸਭ ਤੋਂ ਠੰਡਾ, ਆਉਣ ਵਾਲੇ ਦੋ ਦਿਨਾਂ ਤੱਕ ਹੋ ਸਕਦੀ ਹੈ ਬਾਰਿਸ਼
NEXT STORY