ਗੁਰਦਾਸਪੁਰ (ਦੀਪਕ) – ਗੁਰਦਾਸਪੁਰ ਦੀ ਲੋਕ ਸਭਾ ਜ਼ਿਮਨੀ ਚੋਣ ਤਾਂ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨੇਪਰੇ ਚਾੜ੍ਹ ਦਿੱਤੀ ਗਈ ਹੈ ਪਰ ਇਸ ਚੋਣ 'ਚ ਵੋਟਰਾਂ ਵੱਲੋਂ ਘੱਟ ਰੁਚੀ ਦਿਖਾਉਣ ਕਾਰਨ ਜਿਥੇ ਪਾਰਟੀਆਂ ਦੇ ਉਮੀਦਵਾਰ ਸ਼ਸ਼ੋਪੰਜ 'ਚ ਦਿਖਾਈ ਦੇ ਰਹੇ ਹਨ, ਉਥੇ ਹੀ ਗੁਰਦਾਸਪੁਰ ਸੀਟ ਨੂੰ ਜਿੱਤਣ ਲਈ ਕਾਂਗਰਸ, ਅਕਾਲੀ-ਭਾਜਪਾ ਗੱਠਜੋੜ ਅਤੇ ਆਮ ਆਦਮੀ ਪਾਰਟੀ ਦੇ ਦਿੱਗਜ ਨੇਤਾਵਾਂ ਦੀ ਇੱਜ਼ਤ ਵੀ ਦਾਅ 'ਤੇ ਲੱਗੀ ਹੋਈ ਹੈ, ਕਿÀੁਂਕਿ ਇਸ ਚੋਣ ਨੂੰ ਜਿੱਤਣ ਲਈ ਕਾਂਗਰਸ, ਅਕਾਲੀ-ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਆਪਣੇ-ਆਪਣੇ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਗੁਰਦਾਸਪੁਰ 'ਚ ਰਹੇ ਸਨ।
ਜ਼ਿਕਰਯੋਗ ਹੈ ਕਿ ਸਵ. ਸੰਸਦ ਮੈਂਬਰ ਵਿਨੋਦ ਖੰਨਾ ਦਾ ਦਿਹਾਂਤ ਹੋਣ ਤੋਂ ਬਾਅਦ ਗੁਰਦਾਸਪੁਰ ਦੀ ਖਾਲੀ ਪਈ ਸੀਟ 'ਤੇ ਜ਼ਿਮਨੀ ਚੋਣ ਕਰਵਾਈ ਗਈ ਅਤੇ ਇਸ ਚੋਣ ਨੂੰ ਜਿੱਤਣ ਲਈ ਸਾਰੀਆਂ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ। ਹਰ ਪਾਰਟੀ ਦੀ ਹਾਈਕਮਾਨ ਵੱਲੋਂ ਆਪਣੇ ਸੀਨੀਅਰ ਨੇਤਾਵਾਂ ਅਤੇ ਮੰਤਰੀਆਂ ਨੂੰ ਪਾਰਟੀ ਵੱਲੋਂ ਉਤਾਰੇ ਗਏ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਡਿਊਟੀਆਂ ਲਾਈਆਂ ਗਈਆਂ। ਪਾਰਟੀਆਂ ਵੱਲੋਂ ਗੁਰਦਾਸਪੁਰ ਜ਼ਿਲੇ 'ਚ ਭਾਰੀ ਇਕੱਠ ਕਰਕੇ ਭਰਵੀਂਆਂ ਰੈਲੀਆਂ ਕੀਤੀਆਂ ਗਈਆਂ ਪਰ ਲੋਕ ਸਿਰਫ ਰੈਲੀਆਂ 'ਚ ਹੀ ਪਹੁੰਚੇ ਤੇ ਜਦ ਵੋਟ ਪਾਉਣ ਦੀ ਵਾਰੀ ਆਈ ਤਾਂ ਲੋਕ ਆਪਣੇ ਘਰਾਂ 'ਚ ਹੀ ਬੈਠੇ ਰਹੇ, ਜਿਸ ਦਾ ਨਤੀਜਾ ਇਹ ਹੋਇਆ ਕਿ ਗੁਰਦਾਸਪੁਰ ਦੀ ਲੋਕ ਸਭਾ ਜ਼ਿਮਨੀ ਚੋਣ 'ਚ ਸਿਰਫ 55.87 ਫੀਸਦੀ ਵੋਟਿੰਗ ਹੋਈ। ਹਾਲਾਂਕਿ ਇਸ ਤੋਂ ਪਹਿਲਾਂ ਵੋਟਾਂ ਦੌਰਾਨ ਅੰਕੜੇ ਕੁਝ ਹੋਰ ਦਿਖਾਈ ਦਿੰਦੇ ਸੀ ਅਤੇ ਵੋਟਰਾਂ 'ਚ ਆਪਣੀ ਵੋਟ ਦਾ ਇਸਤੇਮਾਲ ਕਰਨ ਦਾ ਕਰੇਜ਼ ਹੁੰਦਾ ਸੀ ਪਰ ਇਸ ਵਾਰ ਵੋਟਰਾਂ ਵੱਲੋਂ ਵੋਟ ਦਾ ਇਸਤੇਮਾਲ ਕਰਨ ਲਈ ਕੁਝ ਜ਼ਿਆਦਾ ਕਰੇਜ਼ ਦੇਖਣ ਨੂੰ ਨਹੀਂ ਮਿਲਿਆ।
ਇਸ ਤੋਂ ਪਹਿਲਾਂ ਕਿੰਨੀ-ਕਿੰਨੀ ਫੀਸਦੀ ਹੋ ਚੁੱਕੀ ਹੈ ਗੁਰਦਾਸਪੁਰ 'ਚ ਵੋਟਿੰਗ
ਗੁਰਦਾਸਪੁਰ ਲੋਕ ਸਭਾ ਸੀਟ 'ਤੇ ਪਹਿਲਾਂ ਜਦ ਵੋਟਾਂ ਪਾਈਆਂ ਤਾਂ ਵੋਟਿੰਗ 72 ਫੀਸਦੀ ਤੋਂ ਵੀ ਉੱਪਰ ਰਹੀ ਅਤੇ ਵੋਟਰਾਂ ਦੀਆਂ ਬੂਥਾਂ ਦੇ ਬਾਹਰ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਦਿਖਾਈ ਦਿੰਦੀਆਂ ਸਨ ਪਰ ਇਸ ਵਾਰ ਇਹ ਸਭ ਕੁੱਝ ਦੇਖਣ ਨੂੰ ਨਹੀਂ ਮਿਲਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਗੁਰਦਾਸਪੁਰ ਲੋਕ ਸਭਾ ਸੀਟ 'ਤੇ 1977 'ਚ 73 ਫੀਸਦੀ ਵੋਟਿੰਗ ਹੋਈ ਸੀ। ਜਦਕਿ 1980 'ਚ 64.01, 1984 'ਚ 68.16, 1989 'ਚ 58.76, 1991 'ਚ 56.04, 1996 'ਚ 65.46, 1998 'ਚ 60.34, 2004 'ਚ 64.93 ਫੀਸਦੀ ਵੋਟਿੰਗ ਨੋਟ ਕੀਤੀ ਗਈ ਸੀ ਪਰ ਇਸ ਵਾਰ ਜਿਥੇ ਨਵੀਆਂ ਬਣੀਆਂ ਲੱਖਾਂ ਵੋਟਰਾਂ ਦੀ ਗਿਣਤੀ ਵੀ ਪਹਿਲਾਂ ਬੀਤੇ ਕਈ ਸਾਲਾਂ ਨਾਲੋਂ ਵੱਧ ਰਹੀ, ਉਥੇ ਹੀ ਲੋਕਾਂ ਵੱਲੋਂ ਆਪਣੀ ਵੋਟ ਦਾ ਘੱਟ ਇਸਤੇਮਾਲ ਕੀਤਾ ਗਿਆ।
ਕਿਤੇ ਨਿਕਲਣ ਨਾ ਜਾਵੇ ਦਾਅਵਿਆਂ ਦੀ ਫੂਕ
ਜ਼ਿਕਰਯੋਗ ਹੈ ਕਿ ਵੋਟਾਂ ਤੋਂ ਪਹਿਲਾਂ ਉਮੀਦਵਾਰਾਂ ਵੱਲੋਂ ਭਾਰੀ ਲੀਡ ਨਾਲ ਜਿੱਤਣ ਦੇ ਦਾਅਵੇ ਕੀਤੇ ਜਾ ਰਹੇ ਸਨ, ਉਨ੍ਹਾਂ ਦਾਅਵਿਆਂ ਦੀ ਵੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ, ਕਿਉਂਕਿ ਵੋਟ ਘੱਟ ਫੀਸਦੀ ਪੈਣ ਨਾਲ ਹੁਣ ਪਾਰਟੀਆਂ ਦੇ ਉਮੀਦਵਾਰ ਵੀ ਸ਼ੋਸ਼ਪੰਜ ਵਿਚ ਨਜ਼ਰ ਆ ਰਹੇ ਹਨ ਅਤੇ ਭਾਰੀ ਲੀਡ ਨਾਲ ਜਿੱਤਣ ਦੀ ਆਸ 'ਤੇ ਵੋਟਰਾਂ ਵੱਲੋਂ ਵੀ ਪਾਣੀ ਫੇਰਿਆ ਗਿਆ ਹੈ।
ਕੀ ਪਾਰਟੀਆਂ ਤੋਂ ਖੁਸ਼ ਨਹੀਂ ਹਨ ਵੋਟਰ
ਜੇਕਰ ਪਿਛਲੇ ਅੰਕੜੇ ਦੇਖੇ ਜਾਣ ਤਾਂ ਵੋਟਰਾਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਬੜੇ ਹੀ ਉਤਸ਼ਾਹ ਨਾਲ ਕੀਤਾ ਗਿਆ ਸੀ ਅਤੇ ਸਵੇਰ ਤੋਂ ਹੀ ਲਾਈਨ 'ਚ ਲੱਗ ਜਾਂਦੇ ਸਨ। ਲੰਮੀਆਂ ਕਤਾਰਾਂ 'ਚ ਖੜ੍ਹ ਕੇ ਆਪਣੀ ਵੋਟ ਪਾਉਣ ਲਈ ਕਈ ਘੰਟੇ ਇੰਤਜ਼ਾਰ ਕੀਤਾ ਜਾਂਦਾ ਰਿਹਾ ਪਰ ਇਸ ਵਾਰ ਨਾ ਤਾਂ ਏਨੀਆਂ ਲੰਮੀਆਂ ਵੋਟਰਾਂ ਦੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਅਤੇ ਨਾ ਹੀ ਲੋਕਾਂ ਵਿਚ ਵੋਟਾਂ ਪਾਉਣ ਲਈ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਤੋਂ ਲੱਗਦਾ ਹੈ ਕਿ ਵੋਟਰ ਪਾਰਟੀਆਂ ਤੋਂ ਖੁਸ਼ ਨਹੀਂ ਹਨ।
ਪੰਜਾਬ ਸਰਕਾਰ ਅੱਜ ਪੇਸ਼ ਕਰੇਗੀ ਕਿਸਾਨਾਂ ਨੂੰ ਗ੍ਰੀਨ ਟ੍ਰਿਬਿਊਨਲ ਸਾਹਮਣੇ
NEXT STORY