ਬਲਾਚੌਰ (ਬ੍ਰਹਮਪੁਰੀ) - ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਰਜਿ. ਸੜੋਆ ਦੀ ਮੀਟਿੰਗ ਨਾਜਰ ਰਾਮ ਮਾਨ ਜ਼ਿਲਾ ਸਿੱਖਿਆ ਅਫਸਰ (ਰਿਟਾ.) ਦੀ ਪ੍ਰਧਾਨਗੀ ਹੇਠ ਪੋਜੇਵਾਲ ਵਿਖੇ ਹੋਈ, ਜਿਸ ਵਿਚ ਬਲਾਕ ਸੜੋਆ ਦੇ 3 ਦਰਜਨ ਤੋਂ ਵੱਧ ਪਿੰਡਾਂ ਦੇ ਡੈਲੀਗੇਟਾਂ ਨੇ ਭਾਗ ਲਿਆ।
ਇਸ ਮੌਕੇ ਸੁਸਾਇਟੀ ਦੇ ਨਰਿੰਦਰ ਬੇਗਮਪੁਰੀ, ਬਲਵਿੰਦਰ ਸਿੰਘ ਨਾਨੋਵਾਲ ਤੇ ਰਵਿੰਦਰ ਲਾਲੀ ਨੇ ਸੁਸਾਇਟੀ ਵੱਲੋਂ 12 ਸਾਲਾਂ ਤੋਂ ਪੜ੍ਹਾਈ ਤੇ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਗਏ ਕੰਮਾਂ 'ਤੇ ਚਾਨਣਾ ਪਾਇਆ। ਇਸ ਮੌਕੇ ਸੁਸਾਇਟੀ ਦੇ ਪਹਿਲੇ ਪ੍ਰਧਾਨ ਨਰਿੰਦਰ ਬੇਗਮਪੁਰੀ ਵੱਲੋਂ ਸੁਸਾਇਟੀ ਦੇ ਕੰਮਾਂ ਲਈ ਸਮਾਂ ਨਾ ਕੱਢ ਪਾਉਣ ਕਾਰਨ ਹਾਜ਼ਰ ਇਕੱਠ ਨੇ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਦਾ ਵਿਸਤਾਰ ਕੀਤਾ। ਇਸ ਦੌਰਾਨ ਨਵੀਂ ਕਾਰਜਕਾਰਨੀ ਵਿਚ ਨਾਜਰ ਰਾਮ ਮਾਨ ਸਾਬਕਾ ਡੀ. ਓ. ਨੂੰ ਸੁਸਾਇਟੀ ਦਾ ਪ੍ਰਧਾਨ, ਮਹਿੰਦਰ ਚੰਦ ਪੋਜੇਵਾਲ ਨੂੰ ਸਕੱਤਰ, ਤੇਲੂ ਰਾਮ ਸਰਪੰਚ ਨੂੰ ਵਿੱਤ ਸਕੱਤਰ, ਮਾ. ਚੰਨਣ ਰਾਮ ਸਾਹਿਬਾ ਤੇ ਕਰਮ ਚੰਦ ਨਵਾਂਗਰਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਰਿਟਾ.) ਨੂੰ ਮੀਤ ਪ੍ਰਧਾਨ, ਵਰਿੰਦਰ ਬਛੌੜੀ ਨੂੰ ਮੁੱਖ ਸਲਾਹਕਾਰ, ਬਲਵਿੰਦਰ ਸਿੰਘ ਨਾਨੋਵਾਲ ਨੂੰ ਪ੍ਰੈੱਸ ਸਕੱਤਰ ਤੋਂ ਇਲਾਵਾ ਮੋਹਣ ਲਾਲ ਖਰੌੜ, ਗੁਰਦਿਆਲ ਮਾਨ, ਨਿਰਮਲ ਸਿੰਘ ਪੈਲੀ, ਇੰਜ. ਕਮਲਜੀਤ ਸਿੰਘਪੁਰ, ਸੁਰਿੰਦਰ ਪਾਲ ਸਿੰਘ ਨਾਨੋਵਾਲ, ਬਲਜਿੰਦਰ ਸਿੰਘ ਕੌਲਗੜ੍ਹ, ਮਲਕੀਤ ਬੇਗਮਪੁਰੀ, ਨਰਿੰਦਰ ਬੇਗਮਪੁਰੀ, ਰਵਿੰਦਰ ਕੁਮਾਰ, ਨਰੰਜਣ ਜੋਤ ਚਾਂਦਪੁਰ ਰੁੜਕੀ, ਗੁਰਬਖਸ਼ ਲਾਲ, ਰਜਿੰਦਰ ਲੈਕਚਰਾਰ ਬਛੌੜੀ, ਚਰਨਜੀਤ ਆਲੋਵਾਲ, ਹਰਜੀਤ ਡਿੰਪਲ ਨਵਾਂਗਰਾ, ਸ਼ਿਵ ਕੁਮਾਰ ਬਛੌੜੀ, ਚਰਨ ਦਾਸ ਸਰਪੰਚ ਮੰਗੂਪੁਰ, ਰਾਮਜੀ ਦਾਸ ਕਟਵਾਰਾ, ਸੁਖਪਾਲ ਦਾਸ ਕਰੀਮਪੁਰ ਚਾਹਵਾਲਾ, ਰਾਜ ਕੁਮਾਰ ਮਾਲੇਵਾਲ, ਪਵਨ ਕੁਮਾਰ ਸੜੋਆ, ਚਮਨ ਲਾਲ ਸੜੋਆ, ਮਹਿੰਦਰ ਪਾਲ ਸੜੋਆ, ਵਿਨੋਦ ਕੁਮਾਰ, ਸੁੱਚਾ ਸਿੰਘ ਅਟਾਲ ਮਜਾਰਾ, ਰਾਮ ਨਾਥ ਚੂਹੜਪੁਰ, ਲਛਮਣ ਦਾਸ ਪੈਲੀ ਆਦਿ ਨੂੰ ਕਾਰਜਕਾਰਨੀ ਮੈਂਬਰ ਨਾਮਜ਼ਦ ਕੀਤਾ ਗਿਆ।
ਪੁਰਾਣੀ ਰੰਜਿਸ਼ 'ਚ ਘਰ 'ਤੇ ਕੀਤਾ ਪਥਰਾਅ, 7 ਵਿਰੁੱਧ ਕੇਸ ਦਰਜ
NEXT STORY