ਜਲੰਧਰ— ਕਹਿੰਦੇ ਨੇ ਲਹਿਰਾਂ ਤੋਂ ਡਰ ਕੇ ਕਦੇ ਕਿਸ਼ਤੀ ਪਾਰ ਨਹੀਂ ਹੁੰਦੀ ਅਤੇ ਹਿੰਮਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ। ਅਜਿਹੀ ਹੀ ਇਕ ਮਿਸਾਲ ਜਲੰਧਰ ਦੇ ਰਹਿਣ ਵਾਲੇ ਗੋਲਡੀ ਨੇ ਕਾਇਮ ਕੀਤੀ ਹੈ, ਜੋ ਕਿ ਅਪਾਹਿਜ ਹੋਣ ਦੇ ਬਾਵਜੂਦ ਟ੍ਰਾਈ ਸਾਈਕਲ 'ਤੇ ਸਵਾਰ ਹੋ ਕੇ ਘਰ-ਘਰ ਸਾਮਾਨ ਵੇਚ ਕੇ ਪਰਿਵਾਰ 'ਤੇ ਬੋਝ ਨਹੀਂ ਸਗੋਂ ਸਹਾਰਾ ਬਣਿਆ ਹੋਇਆ ਹੈ।
ਦਰਅਸਲ ਗੋਲਡੀ ਦੇ ਘਰ 'ਚ ਕੋਈ ਦੂਜਾ ਕਮਾਉਣ ਵਾਲਾ ਨਹੀਂ ਹੈ। ਉਸ ਦੇ ਘਰ 'ਚ ਸਿਰਫ ਮਾਂ ਅਤੇ ਇਕ ਭੈਣ ਰਹਿੰਦੀ ਹੈ, ਜਿਨ੍ਹਾਂ ਦੇ ਲਈ ਇਹ ਘਰ-ਘਰ ਜਾ ਕੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਹਰ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਅ ਰਿਹਾ ਹੈ। ਇਸ ਕੰਮ ਨੂੰ ਉਹ ਤਿੰਨ ਸਾਲਾਂ ਤੋਂ ਕਰ ਰਿਹਾ ਹੈ। ਇਕ ਪਾਸੇ ਗੋਲਡੀ ਜਿੱਥੇ ਆਮ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਥੇ ਹੀ ਉਹ ਉਨ੍ਹਾਂ ਲੋਕਾਂ ਲਈ ਇਕ ਪ੍ਰੇਰਣਾ ਸਰੋਤ ਵੀ ਹੈ, ਜੋ ਹੱਥ-ਪੈਰ ਸਲਾਮਤ ਹੋਣ ਦੇ ਬਾਵਜੂਦ ਕੰਮ ਕਰਨ ਤੋਂ ਕਤਰਾਉਂਦੇ ਹਨ। ਉਹ ਟ੍ਰਾਈ ਸਾਈਕਲ 'ਤੇ ਘਰ-ਘਰ ਜਾ ਕੇ ਸਾਬਣ, ਸਰਫ, ਫਿਨਾਇਲ ਆਦਿ ਸਾਮਾਨ ਵੇਚਦਾ ਹੈ।
ਬਾਰ੍ਹਵੀਂ ਦੀ ਪ੍ਰੀਖਿਆ ਦੌਰਾਨ ਬੀ.ਡੀ.ਓ. ਲਾਲ ਸਿੰਘ ਨੇ ਕੀਤੀ ਚੈਕਿੰਗ
NEXT STORY