ਜਲੰਧਰ : ਚੰਡੀਗੜ੍ਹ ਤੋਂ ਜਲੰਧਰ ਸਿਹਤ ਵਿਭਾਗ ਦੇ ਅਫਸਰ ਛੁੱਟੀ ਵਾਲੇ ਦਿਨ ਸਿਵਲ ਹਸਪਤਾਲ ਆਏ ਅਤੇ ਆਪਣੇ ਦੌਰੇ ਦੌਰਾਨ ਖਾਨਾ ਪੂਰਤੀ ਕਰਕੇ ਚੱਲੇ ਗਏ । ਇਸ ਦੌਰਾਨ ਵਿਭਾਗ ਦੇ ਅਫਸਰਾਂ ਨੇ ਹਸਪਤਾਲ ਦੇ ਕੁਝ ਮਰੀਜ਼ਾਂ ਅਤੇ ਮੁੱਖ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਜਾਣਕਾਰੀ ਮੁਤਾਬਕ ਸਿਹਤ ਵਿਭਾਗ ਦੇ ਮੈਨੇਜਿੰਗ ਡਾਇਰੈਕਟਰ ਹੁਸਨ ਲਾਲ ਆਪਣੀ ਟੀਮ ਦੇ ਨਾਲ ਐਤਵਾਰ ਨੂੰ ਛੁੱਟੀ ਵਾਲੇ ਦਿਨ ਆਏ। ਇਸ ਦੌਰਾਨ ਉਨ੍ਹਾਂ ਨਸ਼ਾ ਛੁਡਾਓ ਕੇਂਦਰ, ਓ. ਪੀ. ਡੀ., ਐਮਰਜੈਂਸੀ, ਗਾਯਨੀ ਵਾਰਡ ਅਤੇ ਹੋਰ ਵਾਰਡਾਂ ਦਾ ਦੌਰਾ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਮਰੀਜ਼ਾਂ ਦੀਆਂ ਪਰੇਸ਼ਾਨੀਆਂ ਸੰਬੰਧੀ ਉਨ੍ਹਾਂ ਤੋ ਪੁੱਛਿਆ। ਐਤਵਾਰ ਛੁੱਟੀ ਦਾ ਦਿਨ ਹੋਣ ਕਰਕੇ ਮਰੀਜ਼ ਘੱਟ ਹੋਣ ਦੇ ਕਾਰਣ ਜ਼ਿਆਦਾਤਰ ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਨਹੀਂ ਦੱਸੀਆਂ। ਇਸ ਦੌਰਾਨ ਹੁਸਨ ਲਾਲ ਨੇ ਕਿਹਾ ਕਿ ਸਿਵਲ ਹਸਪਤਾਲ 'ਚੋਂ ਕੋਈ ਖਾਸ ਸ਼ਿਕਾਇਤ ਨਹੀਂ ਮਿਲੀ ਹੈ ਅਤੇ ਇੱਥੇ ਸਾਰਾ ਕੰਮ ਤਸਲੀਬਖਸ਼ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਥੋੜੀਆਂ ਕਮੀਆਂ ਰਹਿ ਗਈਆਂ ਹਨ, ਉਹ ਕਮੀਆਂ ਨੂੰ ਵੀ ਜਲਦੀ ਪੂਰਾ ਕਰ ਦਿੱਤਾ ਜਾਵੇਗਾ। ਉਥੇ ਹੀ ਜੱਚਾ-ਬੱਚਾ ਦੀ ਸੁਰੱਖਿਆ ਦੇ ਤਹਿਤ ਐਂਬੂਲੈਂਸ ਵਾਲੇ ਹੁਣ ਡਿਲਵਰੀ ਤੋਂ ਬਾਅਦ ਜੱਚਾ-ਬੱਚਾ ਨੂੰ ਘਰ ਵੀ ਛੱਡ ਕੇ ਆਉਣਗੇ।
ਬਰਨਾਲਾ 'ਚ ਪੁਲਸ ਅਧਿਕਾਰੀਆਂ ਨਾਲ ਉਲਝੇ ਸਿਮਰਨਜੀਤ ਸਿੰਘ ਮਾਨ, ਹੋਈ ਧੱਕਾ-ਮੁੱਕੀ (ਵੀਡੀਓ)
NEXT STORY