ਕੋਟਕਪੂਰਾ (ਨਰਿੰਦਰ ) - ਅੱਜ ਸਵੇਰੇ ਇਥੇ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਪਏ ਮੀਂਹ ਕਾਰਨ ਜਿਥੇ ਮੌਸਮ ਖੁਸ਼ਗਵਾਰ ਹੋ ਗਿਆ, ਉਥੇ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ। ਬੀਤੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਨ ਸਵੇਰ ਤੋਂ ਹੀ ਗਰਮ ਲੂ ਵਗਣੀ ਸ਼ੁਰੂ ਹੋ ਜਾਂਦੀ ਸੀ। ਇਸ ਕਾਰਨ ਜਿਥੇ ਫ਼ਸਲਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਸੀ, ਉਥੇ ਸ਼ਹਿਰਾਂ ਦੇ ਬਾਜ਼ਾਰ ਵੀ ਸੁੰਨੇ ਹੋ ਚੁੱਕੇ ਸਨ। ਕਈ ਦਿਨਾਂ ਤੋਂ ਇਲਾਕੇ ਅੰਦਰ ਤਾਪਮਾਨ 43 ਤੋਂ 47 ਡਿਗਰੀ ਦੇ ਵਿਚਕਾਰ ਚੱਲ ਰਿਹਾ ਸੀ, ਜਿਸ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਸੀ। ਇਲਾਕੇ ਦੇ ਕਿਸਾਨਾਂ ਅਨੁਸਾਰ ਇਹ ਮੀਂਹ ਸਬਜ਼ੀਆਂ, ਨਰਮਾ, ਕਪਾਹ ਤੇ ਹਰੇ ਚਾਰੇ ਦੀ ਫ਼ਸਲ ਲਈ ਭਾਰੀ ਲਾਹੇਵੰਦ ਹੋਵੇਗਾ। ਤੇਜ਼ ਹਵਾ ਦੇ ਨਾਲ ਪਏ ਮੀਂਹ ਕਾਰਨ ਲੋਕਾਂ ਨੇ ਭਾਰੀ ਰਾਹਤ ਮਹਿਸੂਸ ਕੀਤੀ ਹੈ ਤੇ ਬਾਜ਼ਾਰਾਂ ਵਿਚ ਇਕ ਵਾਰ ਫਿਰ ਰੌਣਕ ਪਰਤ ਆਈ ਹੈ। ਮੌਸਮ ਵਿਗਿਆਨੀਆਂ ਅਨੁਸਾਰ ਇਸ ਵਾਰ ਮਾਨਸੂਨ ਦੇ ਜਲਦੀ ਆਉਣ ਕਾਰਨ 96 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ, ਜੋ ਕਿ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਲਈ ਵੀ ਵਧੀਆ ਖਬਰ ਹੈ।
ਡੋਹਕ ਮਾਈਨਰ 'ਚੋਂ ਨਹਿਰੀ ਵਿਭਾਗ ਨੇ 7 ਮੋਘੇ ਪੁੱਟੇ
NEXT STORY