ਹੁਸ਼ਿਆਰਪੁਰ (ਆਨੰਦ)-ਪਿੰਡ ਜੱਲੋਵਾਲ ਵਿਖੇ ਸਰਪੰਚ ਸੱਤਪਾਲ ਦੀ ਪ੍ਰਧਾਨਗੀ ਹੇਠ ਮਸੀਹ ਸੰਮੇਲਨ ਕਰਵਾਇਆ ਗਿਆ। ਸੰਮੇਲਨ ਦਾ ਆਰੰਭ ਪਾਸਟਰ ਚੰਚਲ ਨੇ ਪ੍ਰਾਰਥਨਾ ਨਾਲ ਕੀਤਾ। ਇਸ ਤੋਂ ਬਾਅਦ ਸ੍ਰੀ ਵਿਨੋਦ ਅਤੇ ਬ੍ਰਦਰ ਪਿੰਦਰ ਨੇ ਆਈ ਸੰਗਤ ਨਾਲ ਮਿਲ ਕੇ ਪਰਮੇਸ਼ਵਰ ਦੀ ਮਹਿਮਾ ਦਾ ਗੁਣਗਾਨ ਗੀਤਾਂ ਤੇ ਭਜਨਾਂ ਨਾਲ ਕੀਤਾ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਸੰਤ ਐੱਸ. ਰਾਣਾ ਗਡ਼੍ਹਦੀਵਾਲ ਵਾਲਿਆਂ ਨੇ ਸਮੂਹ ਸੰਗਤ ਨੂੰ ਪਰਮੇਸ਼ਵਰ ਦੀ ਬਾਣੀ ਨਾਲ ਜੋਡ਼ਦੇ ਹੋਏ ਕਿਹਾ ਕਿ ਇਨਸਾਨ ਦੀ ਰੂਹ ਦੀ ਤ੍ਰਿਪਤੀ ਪਰਮੇਸ਼ਵਰ ਦੀ ਬਾਣੀ ਦੇ ਗੁਣਗਾਨ ਨਾਲ ਹੀ ਹੋ ਸਕਦੀ ਹੈ। ਬਾਅਦ ’ਚ ਪਾਸਟਰ ਸਤਨਾਮ ਨੇ ਆਈ ਸੰਗਤ ਅਤੇ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੁਸਮ ਆਦੀਆ, ਬਲਾਕ ਪ੍ਰਧਾਨ ਜਸਪਾਲ ਸਿੰਘ ਪੰਡੋਰੀ, ਸੰਮਤੀ ਮੈਂਬਰ ਵਿਸ਼ਨੂ ਤਿਵਾਡ਼ੀ, ਜਸਵੀਰ ਵਾਲੀਆ, ਹਰਦੇਵ ਸਿੰਘ ਸਰਪੰਚ ਫਾਂਬਡ਼ਾ, ਟਿੰਮੀ ਸ਼ਾਹੀ, ਬਖਸ਼ੀਸ਼ ਸਿੰਘ ਗਿੱਲ, ਭਾਈ ਤਰਲੋਚਨ, ਬ੍ਰਦਰ ਸਮਿੰਦਰ, ਬ੍ਰਦਰ ਟਾਈਟਸ, ਬ੍ਰਦਰ ਜੌਹਨ, ਬ੍ਰਦਰ ਰੂਬਲ, ਭਾਈ ਪ੍ਰਕਾਸ਼, ਡਾਕਟਰ ਕਰਮਪਾਲ ਆਦਿ ਉਚੇਚੇ ਤੌਰ ’ਤੇ ਸ਼ਾਮਲ ਹੋਏ।
ਖੈਰਡ਼-ਅੱਛਰਵਾਲ ਵਿਖੇ ਮਸੀਹੀ ਸਤਿਸੰਗ ਸਮਾਗਮ ਕਰਵਾਇਆ
NEXT STORY