ਹੁਸ਼ਿਆਰਪੁਰ (ਜਤਿੰਦਰ)-ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈੱਲਫੇਅਰ ਸੋਸਾਇਟੀ ਰਜਿ. ਗਡ਼੍ਹਦੀਵਾਲਾ ਵੱਲੋਂ ਪਿੰਡ ਬਾਹਗਾ ਵਿਖੇ ਬੇਸਹਾਰਾ, ਲਾਵਾਰਸ, ਗੁੰਮਸ਼ੁਦਾ ਅਤੇ ਮਾਨਸਕ ਤੇ ਸਰੀਰਕ ਤੌਰ ’ਤੇ ਅਪਾਹਜ ਪ੍ਰਾਣੀਆਂ ਦੀ ਸੇਵਾ-ਸੰਭਾਲ ਲਈ ਚਲਾਏ ਜਾ ਰਹੇ ਗੁਰ ਆਸਰਾ ਸੇਵਾ ਘਰ ਵਿਖੇ ਲੋਡ਼ਵੰਦ ਪ੍ਰਾਣੀਆਂ ਦੀ ਗਿਣਤੀ ਵੱਧਣ ਕਾਰਨ ਪਹਿਲੀ ਮੰਜ਼ਿਲ ਦੀ ਉਸਾਰੀ ਦਾ ਪਿਛਲੇ ਦਿਨਾਂ ਤੋਂ ਨਿਰਮਾਣ ਕੰਮ ਚੱਲ ਰਿਹਾ ਹੈ। ਉਸ ਦਾ ਅੱਜ ਸਮਾਜ-ਸੇਵੀ ਜਥੇਬੰਦੀਆਂ, ਐੱਨ. ਆਰ. ਆਈਜ਼ ਅਤੇ ਇਲਾਕੇ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲੈਂਟਰ ਪਾਇਆ ਗਿਆ। ਇਸ ਮੌਕੇ ਸਰਬੱਤ ਦਾ ਭਲਾ ਸੇਵਾ ਸੋਸਾਇਟੀ ਪਿੰਡ ਮੂਨਕਾਂ ਤੋਂ ਜਥੇਦਾਰ ਦਵਿੰਦਰ ਸਿੰਘ, ਜਤਿੰਦਰ ਸਿੰਘ ਲਾਲੀ ਬਾਜਵਾ ਸੀਨੀਅਰ ਅਕਾਲੀ ਨੇਤਾ, ਸਰਪੰਚ ਗੁਰਸ਼ਮਿੰਦਰ ਸਿੰਘ ਰੰਮੀ, ਲਖਵਿੰਦਰ ਠੱਕਰ, ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੁਸ਼ਿਆਰਪੁਰ ਦੇ ਜ਼ੋਨਲ ਸਕੱਤਰ ਬਹਾਦਰ ਸਿੰਘ ਸਿੱਧੂ, ਪ੍ਰੀਤ ਵੈੱਲਫੇਅਰ ਸੋਸਾਇਟੀ ਹੁਸ਼ਿਆਰਪੁਰ ਤੋਂ ਅਮਰੀਕ ਸਿੰਘ ਕਬੀਰਪੁਰ, ਹਰਵਿੰਦਰ ਸਿੰਘ ਨੰਗਲ ਈਸ਼ਰ, ਜਸਵਿੰਦਰ ਸਿੰਘ, ਆਯੂਸ਼ ਸ਼ਰਮਾ, ਸਰਪੰਚ ਚੰਚਲ ਸਿੰਘ, ਕੈਪਟਨ ਬਲਦੇਵ ਸਿੰਘ, ਜਪਿੰਦਰ ਪਾਲ ਸਿੰਘ, ਜਗਤਾਰ ਸਿੰਘ ਤਲਵੰਡੀ ਜੱਟਾਂ, ਸੋਨੂੰ ਦਾਰਾਪੁਰ, ਮਨਿੰਦਰ ਸਿੰਘ ਸਹੋਤਾ, ਮਨਪ੍ਰੀਤ ਸਿੰਘ ਬਾਂਡਾ, ਰੋਹਿਤ, ਜਸਵਿੰਦਰ ਸਿੰਘ ਬਿੱਲਾ, ਦਵਿੰਦਰ ਸਿੰਘ ਗੋਲਡੀ, ਸੁਖਵਿੰਦਰ ਸਿੰਘ ਭੁਲਾਣਾ, ਜਸਪਾਲ ਸਿੰਘ, ਗੁਰਿੰਦਰ ਸਿੰਘ ਅਤੇ ਜਥੇਬੰਦੀ ਦੇ ਸਮੂਹ ਮੈਂਬਰ ਹਾਜ਼ਰ ਸਨ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਜੱਟਾਂ ਅਤੇ ਪੁਰਸ਼ੋਤਮ ਸਿੰਘ ਨੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਇਸ ਕਾਰਜ ਨੂੰ ਅੱਗੇ ਤੋਂ ਹੋਰ ਵੀ ਚਡ਼੍ਹਦੀਕਲਾ ਅਤੇ ਸੁਚੱਜੇ ਢੰਗ ਨਾਲ ਚਲਾਉਣ ਲਈ ਵੱਧ ਤੋਂ ਵੱਧ ਸਹਿਯੋਗ ਕਰਨ ਲਈ ਕਿਹਾ।
ਕਾਲੇਵਾਲ ਭਗਤਾਂ ਦੀ ਨਵੀਂ ਬਣੀ ਪੰਚਾਇਤ ਦਾ ਸਨਮਾਨ
NEXT STORY