ਹੁਸ਼ਿਆਰਪੁਰ (ਸ਼ਰਮਾ)-ਮਹਾਨ ਮਹਾਪੁਰਸ਼ ਸੰਤ ਬਾਬਾ ਰੰਗੀ ਰਾਮ ਜੀ ਦੀ 45ਵੀਂ ਬਰਸੀ ਸਬੰਧੀ ਮਹਾਨ ਧਾਰਮਕ ਸਮਾਗਮ ਉਨ੍ਹਾਂ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਚਮਾਣਾ ਸਾਹਿਬ ਪਿੰਡ ਜਾਜਾ ਵਿਖੇ 15 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਰਾਮ ਜੀ ਦਾਸ ਨੇ ਦੱਸਿਆ ਕਿ ਬਰਸੀ ਦੇ ਸਬੰਧ ’ਚ ਸ੍ਰੀ ਅਖੰਡ ਪਾਠਾਂ ਦੀ ਲਡ਼ੀ 12 ਫਰਵਰੀ ਤੋਂ ਡੇਰੇ ਵਿਖੇ ਚੱਲ ਰਹੀ ਹੈ। ਜਿਸ ਦੇ ਭੋਗ 15 ਫਰਵਰੀ ਨੂੰ ਪਾਏ ਜਾਣਗੇ ਉਪਰੰਤ ਡੇਰੇ ਵਿਖੇ ਵਿਸ਼ਾਲ ਧਾਰਮਕ ਦੀਵਾਨ ਸੱਜੇਗਾ ਜਿਸ ’ਚ ਸੰਤ ਬਾਬਾ ਮੱਖਣ ਜੀ ਟੂਟੋ ਮਜਾਰਾ ਵਾਲੇ, ਸੰਤ ਬਾਬਾ ਜਸਵੰਤ ਸਿੰਘ ਜੀ ਠੱਕਰਵਾਲ ਤੇ ਭਾਈ ਬਲਵਿੰਦਰ ਸਿੰਘ ਲੁਹਾਰਾ ਵਾਲੇ ਆਪਣੇ ਵੱਡਮੁੱਲੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਤੋਂ ਇਲਾਵਾ ਅਨੇਕਾਂ ਮਹਾਪੁਰਸ਼, ਢਾਡੀ ਜਥੇ, ਰਾਜਨੀਤਕ ਤੇ ਸਮਾਜਕ ਆਗੂ ਸੰਤ ਬਾਬਾ ਰੰਗੀ ਰਾਮ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਉਪਰੰਤ ਸੰਗਤਾਂ ਲਈ ਗੁਰੂ ਦਾ ਅਤੁੱਟ ਲੰਗਰ ਵਰਤੇਗਾ। ਬਰਸੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆ ਹਨ। ਬਰਸੀ ਸਬੰਧੀ ਜਾਣਕਾਰੀ ਦਿੰਦੇ ਸੰਤ ਬਾਬਾ ਰਾਮ ਜੀ ਦਾਸ।
ਧਾਰਮਕ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਡੀ. ਐੱਸ. ਪੀ. ਨੂੰ ਮੰਗ ਪੱਤਰ ਭੇਟ
NEXT STORY