ਹੁਸ਼ਿਆਰਪੁਰ (ਘੁੰਮਣ)-ਐੱਸ. ਡੀ. ਐੱਮ. ਅਮਿਤ ਸਰੀਨ ਦੀ ਅਗਵਾਈ ਵਿਚ ਮਾਈਨਿੰਗ ਵਿਭਾਗ ਦੀ ਟੀਮ ਨੇ ਅੱਜ ਪਿੰਡ ਭਾਗੋਵਾਲ ਵਿਖੇ ਦੋ ਥਾਵਾਂ ’ਤੇ ਗੈਰਕਾਨੂੰਨੀ ਮਾਈਨਿੰਗ ਕਰਨ ਵਾਲਿਆਂ ’ਤੇ ਕਾਰਵਾਈ ਕੀਤੀ। ਅੱਜ ਐੱਸ. ਡੀ. ਐੱਮ. ਅਮਿਤ ਸਰੀਨ, ਜ਼ਿਲਾ ਮਾਈਨਿੰਗ ਅਫ਼ਸਰ ਅਤੇ ਸਹਾਇਕ ਮਾਈਨਿੰਗ ਅਫ਼ਸਰ ਦੀ ਸਾਂਝੀ ਟੀਮ ਨੇ ਪਿੰਡ ਭਾਗੋਵਾਲ ਵਿਖੇ ਗੈਰਕਾਨੂੰਨੀ ਮਾਈਨਿੰਗ ਨੂੰ ਚੈੱਕ ਕਰਨ ਲਈ ਦੌਰਾ ਕੀਤਾ। ਚੈਕਿੰਗ ਦੌਰਾਨ ਉਕਤ ਸਥਾਨ ’ਤੇ ਮਿੱਟੀ ਦੀ ਗੈਰਕਾਨੂੰਨੀ ਨਿਕਾਸੀ ਪਾਈ ਗਈ। ਇਸ ਦੌਰਾਨ ਸਾਹਮਣੇ ਆਇਆ ਕਿ ਮਾਈਨਿੰਗ ਵਾਲੀ ਥਾਂ ’ਤੇ ਮਾਲਕ ਵੱਲੋਂ ਮਾਈਨਿੰਗ ਐਂਡ ਮਿਨਰਲਜ਼ ਐਕਟ-1957 ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਸਬੰਧੀ ਐੱਸ. ਡੀ. ਓ.-ਕਮ-ਸਹਾਇਕ ਮਾਈਨਿੰਗ ਅਫ਼ਸਰ ਸ਼੍ਰੀ ਆਲੋਕ ਚੌਧਰੀ ਦੀ ਸ਼ਿਕਾਇਤ ’ਤੇ ਥਾਣਾ ਸਦਰ ਪੁਲਸ ਨੇ ਦੋਸ਼ੀਆਂ ਖਿਲਾਫ ਮਾਈਨਿੰਗ ਮਿਨਰਲਜ਼ ਐਕਟ ਦੀ ਧਾਰਾ 21 (1) ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਈਨਿੰਗ ਲਈ ਵਰਤੇ ਜਾਣ ਵਾਲੇ 3 ਟਿੱਪਰਾਂ ਨੂੰ ਕਬਜ਼ੇ ਵਿਚ ਲੈ ਕੇ ਜ਼ਮੀਨ ਮਾਲਕ ਬਲਵੰਤ ਸਿੰਘ ਵਾਸੀ ਭਾਗੋਵਾਲ, ਸ਼ਾਮ ਸਿੰਘ ਵਾਸੀ ਭਾਗੋਵਾਲ, ਗਰਗ ਬ੍ਰਿਕਲੇਨ ਤੋਂ ਇਲਾਵਾ ਡਰਾਈਵਰ ਗੁਰਮੇਲ ਸਿੰਘ ਵਾਸੀ ਪਿੰਡ ਸੱਤੋਵਾਲ, ਗੁਰਪ੍ਰੀਤ ਸਿੰਘ ਵਾਸੀ ਗੰਢੋਵਾਲ ਅਤੇ ਜਸਵੰਤ ਸਿੰਘ ਵਾਸੀ ਗੰਢੋਵਾਲ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਐੱਸ. ਡੀ. ਐੱਮ. ਅਮਿਤ ਸਰੀਨ ਨੇ ਕਿਹਾ ਕਿ ਸਬ-ਡਵੀਜ਼ਨ ਹੁਸ਼ਿਆਰਪੁਰ ਵਿਚ ਮਾਈਨਿੰਗ ਮਿਨਰਲਜ਼ ਦੀ ਗੈਰਕਾਨੂੰਨੀ ਨਿਕਾਸੀ ਰੋਕਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਭੰਗੀ ਚੋਅ ਨੇੜੇ ਝਾਡ਼ੀਆਂ ’ਚੋਂ 54 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ²
NEXT STORY