ਗੜ੍ਹਸ਼ੰਕਰ (ਭਾਰਦਵਾਜ)- ਗੜ੍ਹਸ਼ੰਕਰ ਪੁਲਸ ਨੇ ਵਿਆਹੁਤਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਅਤੇ ਸੱਸ ਸਹੁਰੇ ਖ਼ਿਲਾਫ਼ ਵਿਦੇਸ਼ ਲਿਜਾਣ ਦਾ ਝਾਂਸਾ ਲਗਾ ਕੇ ਲੱਖਾਂ ਰੁਪਏ ਦੀ ਠੱਗੀ ਮਾਰ ਲਈ ਗਈ। ਲੱਛਮੀ ਦੇਵੀ ਪੁੱਤਰੀ ਜਗਦੀਸ਼ ਕੁਮਾਰ ਵਾਸੀ ਗੜ੍ਹੀ ਮੱਟੋ ਥਾਣਾ ਗੜ੍ਹਸ਼ੰਕਰ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ 5 ਨਵੰਬਰ 2024 ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਨੰਗਲ ਰੋਡ 'ਤੇ ਇਕ ਜਿਮ ਵਿਚ ਐਕਸਰਸਾਈਜ਼ ਕਰਨ ਜਾਂਦੀ ਸੀ, ਜਿੱਥੇ ਉਸ ਦੀ ਮੁਲਾਕਾਤ ਹਰਸ਼ਪ੍ਰੀਤ ਸਿੰਘ ਵਾਸੀ ਮਹਿਤਾਬਪੁਰ ਨਾਲ ਅਪ੍ਰੈਲ 2023 ਵਿਚ ਹੋਈ।
ਉਸ ਨੇ ਦੱਸਿਆ ਕਿ ਹਰਸ਼ਪ੍ਰੀਤ ਸਿੰਘ ਨੇ ਉਸ ਨੂੰ ਕਿਹਾ ਕਿ ਉਸ ਨੇ ਆਈਲੈਟਸ ਕੀਤੀ ਹੋਈ ਹੈ ਪਰ ਉਸ ਕੋਲ ਵਿਦੇਸ਼ ਜਾਣ ਵਾਸਤੇ ਪੈਸੇ ਨਹੀਂ ਹਨ ਜੇਕਰ ਉਹ ਉਸ ਨਾਲ ਸਹਿਮਤ ਹੋ ਜਾਵੇ ਤਾਂ ਦੋਵੇਂ ਵਿਦੇਸ਼ ਜਾ ਸਕਦੇ ਹਨ। ਲੱਛਮੀ ਦੇਵੀ ਨੇ ਦੱਸਿਆ ਕਿ ਇਸ ਤੋਂ ਬਾਅਦ ਹਰਸ਼ਪ੍ਰੀਤ ਸਿੰਘ, ਉਸ ਦੀ ਮਾਂ ਪ੍ਰਵੀਨ ਕੁਮਾਰੀ, ਪਿਤਾ ਸੁਰਿੰਦਰ ਪਾਲ ਅਤੇ ਭਰਾ ਜਸ਼ਨਪ੍ਰੀਤ ਸਿੰਘ ਉਨ੍ਹਾਂ ਦੇ ਘਰ ਆਏ ਅਤੇ ਮੇਰੇ ਘਰ ਵਾਲਿਆਂ ਨੂੰ ਕਿਹਾ ਕਿ ਖ਼ਰਚਾ ਤੁਸੀਂ ਕਰ ਦਿਓ ਤਾਂ ਅਸੀਂ ਕੰਟਰੈਕਟ ਮੈਰਿਜ ਕਰਕੇ ਉਨ੍ਹਾਂ ਦੀ ਕੁੜੀ ਨੂੰ ਵਿਦੇਸ਼ ਲਿਜਾ ਸਕਦੇ ਹਾਂ।
ਇਹ ਵੀ ਪੜ੍ਹੋ- ਪੰਜਾਬ 'ਚ ਅਜੇ ਹੋਰ ਜ਼ੋਰ ਫੜੇਗੀ ਸੀਤ ਲਹਿਰ, ਮੌਸਮ ਵਿਭਾਗ ਨੇ 3 ਦਿਨਾਂ ਲਈ ਕਰ 'ਤੀ ਵੱਡੀ ਭਵਿੱਖਬਾਣੀ
ਲੱਛਮੀ ਦੇਵੀ ਨੇ ਦੱਸਿਆ ਕਿ ਘਰਵਾਲਿਆਂ ਦੀ ਸਹਿਮਤੀ ਤੋਂ ਬਾਅਦ ਹਰਸ਼ਪ੍ਰੀਤ ਸਿੰਘ ਨੇ 31 ਜੁਲਾਈ 2022 ਦਾ ਕਿਸੇ ਡੇਰੇ ਤੋਂ ਵਿਆਹ ਦਾ ਸਰਟੀਫਿਕੇਟ ਬਣਾ ਲਿਆ ਅਤੇ ਰਜਿਸਟਰ ਮੈਰਿਜ 11 ਅਗਸਤ 2023 ਨੂੰ ਤਹਿਸੀਲ ਗੜ੍ਹਸ਼ੰਕਰ ਵਿਖੇ ਕਰਵਾਈ ਸੀ। ਲੱਛਮੀ ਦੇਵੀ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸ ਤੋਂ ਬਾਅਦ ਹਰਸ਼ਪ੍ਰੀਤ ਸਿੰਘ ਅਤੇ ਉਸ ਦੇ ਘਰਵਾਲੇ ਕਈ ਟਰੈਵਲ ਏਜੰਟਾਂ ਤੋਂ ਵਿਦੇਸ਼ ਜਾਣ ਵਾਸਤੇ ਉਸ ਤੋਂ ਪੈਸੇ ਲੈਂਦੇ ਰਹੇ ਪਰ ਕਿਸੇ ਵੀ ਦੇਸ਼ ਦਾ ਵੀਜ਼ਾ ਨਹੀਂ ਲਗਵਾ ਸਕੇ। ਉਸ ਨੇ ਦੱਸਿਆ ਕਿ ਹਰਸ਼ਪ੍ਰੀਤ ਸਿੰਘ ਨੇ ਇਸ ਦੌਰਾਨ ਲੱਖਾਂ ਰੁਪਏ ਮੇਰੇ ਘਰ ਵਾਲਿਆਂ ਤੋਂ ਲਏ ਸਨ।
ਇਹ ਵੀ ਪੜ੍ਹੋ- ਹੋਟਲਾਂ ਤੇ ਘਰਾਂ 'ਚ ਕਿਰਾਏਦਾਰ ਤੇ ਨੌਕਰ ਰੱਖਣ ਵਾਲੇ ਸਾਵਧਾਨ ! ਜਾਰੀ ਹੋ ਗਏ ਸਖ਼ਤ ਹੁਕਮ
ਉਸ ਨੇ ਕਿਹਾ ਕਿ ਆਸਟ੍ਰੇਲੀਆ ਅਤੇ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਹਰਸ਼ਪ੍ਰੀਤ ਸਿੰਘ ਅਤੇ ਉਸ ਦੇ ਪਰਿਵਾਰ ਨੇ ਕਰੀਬ 20 ਲੱਖ ਰੁਪਏ ਦੀ ਠੱਗੀ ਮਾਰੀ ਸੀ, ਜਿਸ ਦੀ ਪੁਸ਼ਟੀ ਉਨ੍ਹਾਂ ਇਕ ਹਲਫ਼ੀਆ ਬਿਆਨ 9 ਜੁਲਾਈ 2024 ਨੂੰ ਦੇ ਕੇ ਕਰਦਿਆਂ ਮੰਨਿਆ ਸੀ ਕਿ ਉਹ ਇਹ ਪੈਸੇ ਜਲਦ ਹੀ ਵਾਪਸ ਕਰ ਦੇਣਗੇ ਅਤੇ ਇਕ ਚੈੱਕ ਵੀ ਦਿੱਤਾ ਸੀ, ਜਿਸ 'ਤੇ 14 ਅਕਤੂਬਰ 2024 ਤਾਰੀਖ਼ ਪਾਈ ਗਈ ਸੀ। ਉਸ ਨੇ ਦੱਸਿਆ ਕਿ ਹਰਸ਼ਪ੍ਰੀਤ ਸਿੰਘ ਦੇ ਪਰਿਵਾਰ ਵਾਲਿਆਂ ਨੇ 5 ਲੱਖ ਰੁਪਏ ਵਾਪਸ ਕੀਤੇ ਹਨ। ਲੱਛਮੀ ਦੇਵੀ ਨੇ ਦੱਸਿਆ ਕਿ ਹਰਸ਼ਪ੍ਰੀਤ ਸਿੰਘ ਉਸ ਦੇ ਪੈਸਿਆਂ ਦੇ ਨਾਲ ਵਿਦੇਸ਼ ਚਲਾ ਗਿਆ ਸੀ ਅਤੇ ਉਸ ਦੇ ਘਰਵਾਲਿਆਂ ਨੇ ਉਸ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਸੀ। ਲੱਛਮੀ ਦੇਵੀ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਦਿਤੀ ਸ਼ਿਕਾਇਤ ਵਿਚ ਗੁਹਾਰ ਲਾਈ ਸੀ ਕਿ ਹਰਸ਼ਪ੍ਰੀਤ ਸਿੰਘ, ਪ੍ਰਵੀਨ ਕੁਮਾਰੀ ਪਤਨੀ ਸੁਰਿੰਦਰ ਪਾਲ, ਸੁਰਿੰਦਰ ਪਾਲ ਅਤੇ ਜਸ਼ਨਪ੍ਰੀਤ ਸਿੰਘ ਪੁੱਤਰ ਸੁਰਿੰਦਰ ਪਾਲ ਵਾਸੀ ਮਹਿਤਾਬ ਪੁਰ ਨੇ ਹਮ ਸਲਾਹ ਹੋ ਕੇ ਉਸ ਨੂੰ ਵਿਦੇਸ਼ ਜਾਣ ਦਾ ਝਾਂਸਾ ਦੇ ਕੇ 15 ਤੋਂ 20 ਲੱਖ ਰੁਪਏ ਦੀ ਠੱਗੀ ਮਾਰਨ, ਵਿਆਹ ਦੇ ਝੂਠੇ ਸਰਟੀਫਿਕੇਟ ਬਣਾਉਣ ਦੇ ਦੋਸ਼ ਹੇਠ ਇਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਸੜਕਾਂ 'ਤੇ ਨਹੀਂ ਦੌੜਨਗੀਆਂ ਸਰਕਾਰੀ ਬੱਸਾਂ, ਪੰਜਾਬ ਬੰਦ ਦੀ ਕਾਲ ਦਰਮਿਆਨ ਹੋ ਗਿਆ ਵੱਡਾ ਐਲਾਨ
ਇਸ ਸ਼ਿਕਾਇਤ ਦੀ ਜਾਂਚ ਬਲਵਿੰਦਰ ਸਿੰਘ ਡੀ. ਐੱਸ. ਪੀ. ਕ੍ਰਾਈਮ ਅਗੇਂਸਟ ਵੁਮੈਨ ਐਂਡ ਚਿਲਡਰਨ ਹੁਸ਼ਿਆਰਪੁਰ ਵੱਲੋਂ ਕੀਤੇ ਜਾਣ ਤੋਂ ਬਾਅਦ ਹਰਸ਼ਪ੍ਰੀਤ ਸਿੰਘ, ਮਾਂ ਪ੍ਰਵੀਨ ਕੁਮਾਰੀ ਅਤੇ ਪਿਓ ਸੁਰਿੰਦਰ ਪਾਲ ਦੇ ਖ਼ਿਲਾਫ਼ 85, 316 (2),318 (2) ਬੀ. ਐੱਨ. ਐੱਸ. ਤਹਿਤ ਕੇਸ ਦਰਜ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਸੀ। ਜਿਸ ਨੂੰ ਐੱਸ. ਐੱਸ. ਪੀ. ਹੁਸ਼ਿਆਰਪੁਰ ਨੇ ਮਨਜ਼ੂਰ ਕਰਦੇ ਹੋਏ ਥਾਣਾ ਗੜ੍ਹਸ਼ੰਕਰ ਵਿਖੇ ਦਰਜ ਕਰਨ ਦੇ ਹੁਕਮ ਦਿੱਤਾ ਸਨ।
ਇਹ ਵੀ ਪੜ੍ਹੋ-ਪੰਜਾਬ ਬੰਦ ਦੀ ਕਾਲ ਵਿਚਾਲੇ ਕਿਸਾਨਾਂ ਦਾ ਇਕ ਹੋਰ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਬੰਦ ਦੌਰਾਨ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ! ਹੋ ਗਿਆ ਵੱਡਾ ਐਲਾਨ
NEXT STORY