ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਦੇ ਗੁਰਬਕਸ਼ ਨਗਰ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਪਤੀ ਪਤਨੀ ਨੂੰ ਜਾਨਵਰਾਂ ਵਾਂਗ ਕੁੱਟਦਾ ਹੋਇਆ ਘਰੋਂ ਬਾਹਰ ਘੜੀਸਦਾ ਲੈ ਆਇਆ ਤੇ ਸੜਕ ਵਿਚਾਰ ਉਸ ਨੇ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਪਰ ਕੋਲ ਖੜ੍ਹੇ ਲੋਕ ਤਮਾਸ਼ਾ ਦੇਖਦੇ ਰਹੇ। ਔਰਤ ਨਾਲ ਹੋ ਰਹੀ ਕੁੱਟਮਾਰ ਹਰ ਕਿਸੇ ਦਾ ਦਿਲ ਝੰਜੋੜ ਰਹੀ ਸੀ ਪਰ ਸ਼ਾਇਦ ਉਹ ਇਹੀ ਸੋਚਦੇ ਰਹੇ ਕਿ ਇਹ ਔਰਤ ਸਾਡੀ ਕੀ ਲੱਗਦੀ ਹੈ। ਪੂਰਾ ਮਾਮਲਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਿਆ ਅਤੇ ਇਹ ਵੀਡੀਓ ਦੇਖ ਕੇ ਹਰ ਕਿਸੇ ਨੂੰ ਕੰਬਣੀ ਛਿੜ ਗਈ। ਇਸ ਦਿਲ ਕੰਬਾਊ ਕੁੱਟਮਾਰ ਨੂੰ ਦੇਖ ਕੇ ਅੱਗੇ ਆਏ ਇਕ ਸਿੱਖ ਵਿਅਕਤੀ ਨੇ ਮਹਿਲਾ ਨੂੰ ਉਸ ਦੇ ਪਤੀ ਦੇ ਚੁੰਗਲ 'ਚੋਂ ਛੁਡਵਾਇਆ ਅਤੇ ਉਸ ਦੀ ਜਾਨ ਬਚਾਈ।
ਪਤੀ ਤੋਂ ਜਾਨਵਰਾਂ ਵਾਂਗ ਕੁੱਟ ਖਾਣ ਵਾਲੀ ਮੀਨਾਕਸ਼ੀ ਕੋਈ ਅਨਪੜ੍ਹ ਨਹੀਂ ਹੈ, ਉਹ ਪੜ੍ਹੀ ਲਿਖੀ ਮਹਿਲਾ ਹੈ ਅਤੇ ਨੌਕਰੀ ਕਰਕੇ ਆਪਣਾ ਅਤੇ ਆਪਣੀ ਬੇਟੀ ਦਾ ਖਰਚਾ ਚੁੱਕ ਰਹੀ ਹੈ ਪਰ ਉਸ ਦਾ ਪਤੀ ਲਗਾਤਾਰ ਉਸ 'ਤੇ ਤਸ਼ੱਦਦ ਕਰ ਰਿਹਾ ਹੈ ਅਤੇ ਉਸ ਨੂੰ ਧੀ ਜੰਮਣ ਦੇ ਤਾਨੇ ਮਾਰੇ ਜਾਂਦੇ ਹਨ। ਉਧਰ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਘਟਨਾ ਦੀ ਵੀਡੀਓ ਦੇਖ ਲਈ ਹੈ ਅਤੇ ਮੀਨਾਕਸ਼ੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।
ਪੰਜਾਬ 'ਚ ਮੈਰੀਟੋਰੀਅਸ ਸਕੂਲਾਂ 'ਚ ਡਿੱਗਦਾ ਜਾ ਰਿਹੈ ਸਿੱਖਿਆ ਦਾ ਪੱਧਰ (ਵੀਡੀਓ)
NEXT STORY