ਜਲੰਧਰ (ਰਵਿੰਦਰ)— ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲੈਂਦਿਆਂ ਆਈ. ਜੀ. ਜ਼ੋਨ ਨੂੰ ਆਈ. ਜੀ. ਰੇਂਜ ਵਿਚ ਤਬਦੀਲ ਕਰ ਦਿੱਤਾ ਹੈ। ਆਈ. ਜੀ. ਜ਼ੋਨ-2 ਦੀ ਬਜਾਏ ਹੁਣ ਇਸ ਨੂੰ ਆਈ. ਜੀ. ਜਲੰਧਰ ਰੇਂਜ ਦੇ ਨਾਂ ਨਾਲ ਜਾਣਿਆ ਜਾਵੇਗਾ। ਆਈ. ਪੀ. ਐੱਸ. ਨੌਨਿਹਾਲ ਸਿੰਘ ਪਹਿਲੇ ਆਈ. ਜੀ. ਜਲੰਧਰ ਰੇਂਜ ਹੋਣਗੇ। ਨੌਨਿਹਾਲ ਸਿੰਘ ਸੋਮਵਾਰ ਨੂੰ ਆਪਣਾ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਨੌਨਿਹਾਲ ਸਿੰਘ ਆਈ. ਜੀ. ਸਾਈਬਰ ਕ੍ਰਾਈਮ ਪੰਜਾਬ ਸਨ। ਉਹ ਜਲੰਧਰ ਵਿਚ ਬਤੌਰ ਐੱਸ. ਐੱਸ. ਪੀ. ਪਹਿਲਾਂ ਵੀ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ।
ਲੰਮੇ ਸਮੇਂ ਤੋਂ ਜ਼ਿਲੇ 'ਚ ਟਿਕੇ ਆਈ. ਜੀ. ਅਰਪਿਤ ਸ਼ੁਕਲਾ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਉਹ ਪ੍ਰਮੋਟ ਹੋ ਕੇ ਹੁਣ ਏ. ਡੀ. ਜੀ. ਪੀ. ਪ੍ਰੋਵੀਜ਼ਨਿੰਗ ਬਣ ਗਏ ਹਨ। ਇਸ ਤੋਂ ਇਲਾਵਾ ਡੀ. ਆਈ. ਜੀ. ਰੇਂਜ ਜਸਕਰਨ ਸਿੰਘ ਦਾ ਵੀ ਜਲੰਧਰ ਰੇਂਜ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ। ਉਹ ਵੀ ਪ੍ਰਮੋਟ ਹੋ ਕੇ ਹੁਣ ਏ. ਡੀ. ਜੀ. ਪੀ. ਪ੍ਰੋਵੀਜ਼ਨਿੰਗ ਬਣ ਗਏ ਹਨ ਇਸ ਤੋਂ ਇਲਾਵਾ ਡੀ. ਆਈ. ਜੀ. ਰੇਂਜ ਜਸਕਰਨ ਸਿੰਘ ਦਾ ਵੀ ਜਲੰਧਰ ਰੇਂਜ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ। ਉਹ ਵੀ ਪ੍ਰਮੋਟ ਹੋ ਕੇ ਹੁਣ ਆਈ. ਜੀ. ਕ੍ਰਾਈਮ ਪੰਜਾਬ ਬਣ ਗਏ ਹਨ।
ਰੇਂਜ 'ਚ ਨਸ਼ਾ ਖਾਤਮਾ ਮੁੱਖ ਟਾਸਕ: ਨੌਨਿਹਾਲ ਸਿੰਘ
ਜਲੰਧਰ ਸਣੇ ਕਈ ਜ਼ਿਲਿਆਂ 'ਚ ਬਤੌਰ ਸਫਲ ਐੱਸ. ਐੈੱਸ. ਪੀ. ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇਣ ਵਾਲੇ ਨੌਨਿਹਾਲ ਸਿੰਘ ਹੁਣ ਜਲੰਧਰ ਰੇਂਜ ਦੇ ਨਵੇਂ ਆਈ. ਜੀ. ਹੋਣਗੇ। ਉਹ ਲੰਮੇ ਸਮੇਂ ਤੋਂ ਬਾਅਦ ਜਲੰਧਰ ਪਰਤੇ ਹਨ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਨੌਨਿਹਾਲ ਸਿੰਘ ਨੇ ਕਿਹਾ ਕਿ ਉਹ ਪੁਲਸ ਅਤੇ ਜਨਤਾ ਦਰਮਿਆਨ ਦੂਰੀਆਂ ਨੂੰ ਘੱਟ ਕਰਨ ਲਈ ਕਮਿਊਨਿਟੀ ਪੁਲਸਿੰਗ 'ਤੇ ਪੂਰਾ ਧਿਆਨ ਦੇਣਗੇ। ਇਸ ਲਈ ਪੁਲਸ ਦੇ ਸਪੈਸ਼ਲ ਕੋਰਸ ਵੀ ਲਾਏ ਜਾਣਗੇ।
ਥਾਣਾ ਪੱਧਰ 'ਤੇ ਪੁਲਸ ਵਰਕਿੰਗ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਨਸ਼ਾ ਸਮੱਗਲਰਾਂ ਦੇ ਖਾਤਮੇ ਲਈ ਖਾਸ ਉਪਰਾਲੇ ਕੀਤੇ ਜਾਣਗੇ। ਸਾਈਬਰ ਕ੍ਰਾਈਮ 'ਚ ਬਤੌਰ ਆਈ. ਜੀ. ਰਹੇ ਨੌਨਿਹਾਲ ਸਿੰਘ ਨੇ ਸੂਬੇ 'ਚ ਵਧਦੇ ਸਾਈਬਰ ਕ੍ਰਾਈਮ 'ਤੇ ਵੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਕਿਹਾ ਕਿ ਲੋਕਾਂ ਨੂੰ ਸਾਈਬਰ ਕ੍ਰਾਈਮ ਪ੍ਰਤੀ ਸੁਚੇਤ ਕਰਨਾ ਅਤੇ ਇਸ ਤੋਂ ਬਚਣ ਲਈ ਵੀ ਉਨ੍ਹਾਂ ਦੀਆਂ ਖਾਸ ਕੋਸ਼ਿਸ਼ਾਂ ਰਹਿਣਗੀਆਂ।
ਨਸ਼ਾ ਕਾਂਡ ਮਾਮਲੇ 'ਚ ਪੰਜਾਬ ਪੁਲਸ ਦੇ ਪਰਦੇ ਢਕਣ 'ਤੇ ਲੱਗੀ ਕਾਂਗਰਸ ਹਕੂਮਤ : ਬੈਂਸ (ਵੀਡੀਓ)
NEXT STORY