ਕਿਸ਼ਨਪੁਰਾ ਕਲਾਂ (ਭਿੰਡਰ) - ਕਾਂਗਰਸ ਦੀ ਸਰਕਾਰ ਬਣਨ ਤੋਂ ਪਹਿਲਾਂ ਚੁਣਾਵੀ ਮੁਹਿੰਮ ਤਹਿਤ ਭਾਰੀ ਜਨਤਕ ਇਕੱਠਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਮੌਜੂਦਾ ਮੁੱਖ ਮੰਤਰੀ ਪੰਜਾਬ ਨੇ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਇਹ ਸਹੁੰ ਚੁੱਕੀ ਸੀ ਕਿ ਪੰਜਾਬ 'ਚ ਕਾਂਗਰਸ ਸਰਕਾਰ ਬਣਨ 'ਤੇ ਇਕ ਮਹੀਨੇ ਦੇ ਅੰਦਰ-ਅੰਦਰ ਪੰਜਾਬ 'ਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕੀਤਾ ਜਾਵੇਗਾ ਤੇ ਉਨ੍ਹਾਂ ਇਹ ਵੀ ਐਲਾਨ ਕੀਤਾ ਸੀ ਕਿ ਪੰਜਾਬ ਦੀ ਨਸ਼ਿਆਂ 'ਚ ਗ੍ਰਸਤ ਹੁੰਦੀ ਜਾ ਰਹੀ ਜਵਾਨੀ ਨੂੰ ਬਚਾਇਆ ਜਾਵੇਗਾ ਤੇ ਮੇਰੀ ਸਰਕਾਰ ਦਾ ਕੋਈ ਵੀ ਮੰਤਰੀ, ਨੁਮਾਇੰਦਾ ਜਾਂ ਪਾਰਟੀ ਨਾਲ ਜੁੜਿਆ ਕੋਈ ਵੀ ਆਗੂ ਸ਼ਰਾਬ ਤੇ ਹੋਰ ਨਸ਼ਿਆਂ ਦੇ ਵਪਾਰੀਆਂ ਦੀ ਕੋਈ ਮਦਦ ਨਹੀਂ ਕਰੇਗਾ ਬਲਕਿ ਸ਼ਰਾਬ ਜਾਂ ਹੋਰ ਨਸ਼ਾ ਵੇਚਣ ਵਾਲਿਆਂ ਦਾ ਪਤਾ ਲੱਗਣ 'ਤੇ ਉਨ੍ਹਾਂ ਨੂੰ ਆਪ ਜੇਲ ਦੀ ਹਵਾ ਦਿਵਾਉਣ ਲਈ ਅੱਗੇ ਹੋ ਕੇ ਕੰਮ ਕਰੇਗਾ ਪਰ ਇਨ੍ਹਾਂ ਦਾਅਵਿਆਂ ਦੇ ਐਨ ਉਲਟ ਸਰਕਾਰ ਦੇ ਸੱਤਾ 'ਚ ਆਉਣ ਦੇ ਪੰਜ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਸ ਇਲਾਕੇ ਦੇ ਪਿੰਡਾਂ ਭਿੰਡਰ ਕਲਾਂ, ਭਿੰਡਰ ਖੁਰਦ, ਦਾਤਾ, ਵਹਿਣੀਵਾਲ, ਕੋਕਰੀ ਬੁੱਟਰਾਂ, ਤਲਵੰਡੀ ਮੱਲੀਆਂ, ਗੱਟੀ ਜੱਟਾ, ਕਿਸ਼ਨਪੁਰਾ ਕਲਾਂ, ਕਿਸ਼ਨਪੁਰਾ ਖੁਰਦ, ਦਾਇਆ ਕਲਾਂ, ਜੀਂਦੜਾ, ਨਸੀਰੇਵਾਲਾ, ਇੰਦਰਗੜ੍ਹ, ਕੋਟ ਮੁਹੰਮਦ ਖਾਂ ਆਦਿ 'ਚ ਸ਼ਰਾਬ ਤੇ ਹੋਰ ਨਸ਼ਾ ਧੜੱਲੇ ਨਾਲ ਵੇਚਿਆ ਜਾ ਰਿਹਾ ਹੈ।
ਪੁਲਸ ਪ੍ਰਸ਼ਾਸਨ ਸਭ ਕੁਝ ਜਾਣਦਾ ਹੋਇਆ ਵੀ ਕੁੰਭਕਰਨੀ ਨੀਂਦ ਸੌਂ ਰਿਹਾ ਹੈ। ਇਸ ਸਬੰਧੀ ਸਥਾਨਕ ਠੇਕੇਦਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਪਿੰਡ 'ਚ ਨਾਜਾਇਜ਼ ਸ਼ਰਾਬ ਵਿਕਣ ਕਾਰਨ ਸਾਡਾ ਧੰਦਾ ਚੌਪਟ ਹੋ ਕੇ ਰਹਿ ਗਿਆ ਹੈ ਅਤੇ ਸਾਡੀ ਮਹੀਨਾਵਾਰ ਕਿਸ਼ਤ ਵੀ ਪੂਰੀ ਨਹੀਂ ਹੋ ਰਹੀ। ਜੇਕਰ ਇਹ ਸਿਲਸਿਲਾ ਇਸ ਤਰ੍ਹਾਂ ਚਲਦਾ ਰਿਹਾ ਤਾਂ ਚਾਲੂ ਸਾਲ ਲਈ ਸਰਕਾਰ ਨੇ ਪਹਿਲਾਂ ਹੀ ਸ਼ਰਾਬ ਦੇ ਠੇਕੇ ਧੱਕੇ ਨਾਲ ਦਿੱਤੇ ਸਨ ਅਤੇ ਆਉਂਦੇ ਸਾਲ ਲਈ ਕੋਈ ਵੀ ਗਾਹਕ ਨਹੀਂ ਲੱਭੇਗਾ।
ਇਸ ਸਬੰਧੀ ਆਪਣੇ ਵਿਚਾਰ ਦੱਸਦੇ ਹੋਏ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਤੂਰ, ਨੌਜਵਾਨ ਸਪੋਰਟਸ ਕਲੱਬ ਦੇ ਪ੍ਰਧਾਨ ਸਰੂਪਇੰਦਰ ਸਿੰਘ ਰਿੰਟੂ ਮੱਲ੍ਹੀ, ਸਮਾਜ ਸੇਵੀ ਪ੍ਰਗਟ ਸਿੰਘ ਤੂਰ, ਕਲੱਬ ਪ੍ਰਧਾਨ ਹਰਜੀਤ ਸਿੰਘ, ਕਲੱਬ ਪ੍ਰਧਾਨ ਗੁਰਚਰਨ ਸਿੰਘ ਨੇ ਕਿਹਾ ਕਿ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਪੁਲਸ ਇਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਕਰਨ ਤੋਂ ਕੰਨੀ ਕਤਰਾਉਂਦੀ ਹੈ ਜਦ ਕਿ ਫਰਜ਼ ਇਹ ਬਣਦਾ ਹੈ ਕਿ ਲੋਕਾਂ ਦੇ ਘਰ ਤੇ ਨੌਜਵਾਨ ਪੀੜ੍ਹੀ ਨੂੰ ਗਲਤ ਰਸਤੇ ਪਾਉਣ ਵਾਲੇ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਮੋਬਾਇਲ ਸਿਹਤ ਸੁਵਿਧਾ ਬੱਸ ਚਾਲਕ ਨਾ ਹੋਣ ਕਾਰਨ ਬਣੀ ਚਿੱਟਾ ਹਾਥੀ
NEXT STORY