ਅਜਨਾਲਾ (ਰਮਨਦੀਪ) - ਸਰਹੱਦੀ ਤਹਿਸੀਲ ਅਜਨਾਲਾ ਅਧੀਂਨ ਆਉਂਦੇ ਬੀ. ਐੱਸ. ਐੱਫ 17 ਬਟਾਲੀਅਨ ਦੀ ਸਰਹੱਦੀ ਚੌਂਕੀ ਸ਼ਾਹਪੁਰ ਫਾਰਵਡ ਨਜ਼ਦੀਕ ਬੀ. ਐੱਸ. ਐੱਫ ਜਵਾਨਾਂ ਨੇ ਪੰਜ ਪੈਕੇਟ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਪਤ ਸੂਚਨਾ ਦੇ ਆਧਾਰ 'ਤੇ ਸ਼ਾਮ 4. 20 ਵਜੇ ਬੀ. ਐੱਸ. ਐੱਫ. ਜਵਾਨਾਂ ਨੂੰ ਅੱਧਾ-ਅੱਧਾ ਕਿਲੋ ਦੇ 5 ਪੈਕੇਟ (ਢਾਈ ਕਿਲੋ) ਹੈਰੋਇਨ ਮਿਲੀ । ਸਰਹੱਦ ਤੋਂ ਬਰਾਮਦ ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 12.5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਬੀ. ਐੱਸ. ਐੱਫ ਦੀ 88 ਬਟਾਲੀਅਨ ਵਲੋਂ ਇਥੋਂ ਥੋੜੀ ਦੂਰ ਪੈਂਦੀ ਸਰਹੱਦੀ ਪੋਸਟ ਰਾਮਕੋਟ ਤੋਂ 11 ਪੈਕੇਟ ਹੈਰੋਇਨ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਸੀ। ਬੀ. ਐੱਸ. ਐੱਫ ਵਲੋਂ ਸਾਲ 2018 ਵਿਚ ਭਾਰਤ ਪਾਕਿਸਤਾਨ ਸਰਹੱਦ ਤੋਂ ਵੱਖ-ਵੱਖ ਪੋਸਟਾਂ ਤੋਂ ਕਰੀਬ 94.5 ਕਿੱਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ ਪਰ ਗੁਆਢੀ ਮੁਲਕ ਆਪਣੀਆਂ ਗਲਤ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ ਜਿਸ ਦੀ ਮਿਸਾਲ ਭਾਰਤ ਪਾਕਿਸਤਾਨ ਸਰਹੱਦ ਤੋਂ ਆਏ ਦਿਨ ਹੀ ਮਿਲਦੀ ਹੈਰੋਇਨ ਤੋਂ ਮਿਲਦੀ ਹੈ।
ਪਿੰਡ ਬੀਰੋਕੇ ਕਲਾਂ ਵਿਖੇ ਸਰਬ ਧਰਮ ਦੇ ਸਾਂਝੇ ਸ਼ਮਸ਼ਾਨਘਾਟ ਨੂੰ ਸੁੰਦਰ ਬਣਾਉਣ ਲਈ ਕੰਮ ਸ਼ੁਰੂ
NEXT STORY