ਰੂਪਨਗਰ, (ਵਿਜੇ)- ਅਣਪਛਾਤੇ ਵਾਹਨ ਦੀ ਟੱਕਰ ਨਾਲ ਇਕ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ ਯਾਦਵਿੰਦਰ ਸਿੰਘ ਪੁੱਤਰ ਕਸ਼ਮਿੰਦਰ ਸਿੰਘ ਨਿਵਾਸੀ ਸ਼ਾਲਾਪੁਰ ਮੋਟਰਸਾਈਕਲ ’ਤੇ ਪਿੰਡ ਬਹਿਰਾਮਪੁਰ ਜ਼ਿੰਮੀਦਾਰਾਂ ਤੋਂ ਸਵੇਰੇ 7 ਦੇ ਕਰੀਬ ਆਪਣੇ ਪਿੰਡ ਵੱਲ ਆ ਰਿਹਾ ਸੀ। ਜਦੋਂ ਉਹ ਪਥਰੇਡ਼ੀ ਜੱਟਾਂ ਪਿੰਡ ਨੇਡ਼ੇ ਪੁੱਜਿਆ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਉਹ ਡਿੱਗ ਕੇ ਜ਼ਖਮੀ ਹੋ ਗਿਆ।
ਸਥਾਨਕ ਲੋਕਾਂ ਵੱਲੋਂ ਜ਼ਖਮੀ ਨੂੰ ਸਿਵਲ ਹਸਪਤਾਲ ਰੂਪਨਗਰ ਲਿਆਂਦਾ ਗਿਆ ਪਰ ਉਸਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ।
ਰਾਜਗ ਸਰਕਾਰ 'ਚ ਅਜੇ ਹੋਰ ਘਮਾਸਾਨ ਛਿੜੇਗਾ!
NEXT STORY