ਫਾਜ਼ਿਲਕਾ (ਸੁਨੀਲ ਨਾਗਪਾਲ) - ਪੰਜਾਬ ਪੁਲਸ ਨੇ ਪੰਜਾਬ ਰਾਜਸਥਾਨ ਸਰਹੱਦ 'ਤੇ ਗੈਂਗਸਟਰ ਵਿੱਕੀ ਗੌਂਡਰ ਦਾ ਉਸ ਦੇ ਸਾਥੀਆਂ ਸਮੇਤ ਐਨਕਾਊਂਟਰ ਕਰ ਦਿੱਤਾ। ਵਿੱਕੀ ਗੌਂਡਰ ਦੀ ਲਾਸ਼ ਦੀ ਜਾਂਚ ਬੀਕਾਨੇਰ ਦੀ ਸਪੈਸ਼ਲ ਟੀਮ ਵੱਲੋਂ ਕੀਤੀ ਜਾਵੇਗੀ। ਇਸ ਖਾਸ ਮੁਹਿੰਮ ਦੌਰਾਨ ਪੰਜਾਬ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ, ਜਦਕਿ ਇਸ ਮੌਕੇ 2 ਪੁਲਸ ਅਧਿਕਾਰੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਅਬੋਹਰ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿੱਥੇ ਪੰਜਾਬ ਪੁਲਸ ਨੇ 2 ਗੈਂਗਸਟਰਾਂ ਨੂੰ ਢੇਰ ਕਰ ਦਿੱਤਾ ਸੀ ਪਰ ਉਨ੍ਹਾਂ ਦੇ ਤੀਜੇ ਸਾਥੀ ਨੇ ਹਸਪਤਾਲ 'ਚ ਲਿਜਾਂਦੇ ਹੋਏ ਦਮ ਤੋੜ ਦਿੱਤਾ। ਇਸ ਆਪਰੇਸ਼ਨ ਦੌਰਾਨ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਪੁਲਸ ਐਨਕਾਊਂਟਰ 'ਚ ਮਾਰੇ ਗਏ। ਉਨ੍ਹਾਂ ਨੇ ਦੱਸਿਆ ਕਿ ਵਿੱਕੀ ਗੌਂਡਰ ਦੀ ਲਾਸ਼ ਘਰ ਦੇ ਅੰਦਰ ਹੈ, ਜਦਕਿ ਉਸ ਦੇ ਸਾਥੀ ਪ੍ਰੇਮਾ ਲਾਹੌਰੀਆ ਦੀ ਲਾਸ਼ ਘਰ ਦੇ ਬਾਹਰ ਹੈ। ਜ਼ਿਕਰਯੋਗ ਹੈ ਕਿ ਵਿੱਕੀ ਗੌਂਡਰ ਮੋਸਟ ਵਾਟੇਂਡ ਗੈਂਗਸਟਰ ਸੀ, ਜਿਸ ਦੀ ਪੁਲਸ ਨੂੰ ਪਿਛਲੇ ਲੰਮੇ ਸਮੇਂ ਤੋਂ ਭਾਲ ਸੀ। ਪੁਲਸ ਕਈ ਦਿਨਾਂ ਤੋਂ ਉਨ੍ਹਾਂ ਦਾ ਪਿੱਛਾ ਕਰਨ 'ਚ ਲੱਗੀ ਹੋਈ ਸੀ।
ਇਸ ਮੌਕੇ ਏ.ਆਈ.ਜੀ. ਗੁਰਮੀਤ ਚੌਹਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਸਪੈਸ਼ਲ ਆਪਰੇਸ਼ਨ ਦੌਰਾਨ ਰਾਜਸਥਾਨ ਦੇ ਇਸ ਹਿੰਦੂਮਲ ਕੋਟ ਇਲਾਕੇ 'ਚ ਪੈਂਦੇ ਢਾਣੀ ਲੱਖਵਿੰਦਰ ਸਿੰਘ ਨੇ ਇਥੇ ਰੇਡ ਮਾਰੀ ਸੀ। ਇਸ ਦੌਰਾਨ ਉਕਤ ਗੈਂਗਸਟਰਾਂ ਨੇ ਉਨ੍ਹਾਂ 'ਤੇ ਫਾਇਰਿੰਗ ਕੀਤੀ। ਜਵਾਬੀ ਫਾਇਰਿੰਗ 'ਚ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਢੇਰ ਹੋ ਗਏ। ਇਸ ਮਾਮਲੇ ਦੀ ਪੁਲਸ ਜਾਂਚ ਕਰ ਰਹੀ ਹੈ। ਏ.ਆਈ.ਜੀ. ਨੇ ਦੱਸਿਆ ਕਿ ਲਗਭਗ 15 ਮਿੰਟਾਂ ਦੇ ਇਸ ਆਪਰੇਸ਼ਨ ਦੌਰਾਨ ਗੈਂਗਸਟਰ ਨੇ 10 ਤੋਂ 15 ਰਾਊਂਡ ਫਾਇਰਿੰਗ ਕੀਤੀ, ਜਦਕਿ ਪੁਲਸ ਨੇ ਬਦਲੇ 'ਚ ਲਗਭਗ 40 ਰਾਊਂਡ ਫਾਇਰ ਕਰਕੇ ਸਫਲਤਾ ਹਾਸਲ ਕੀਤੀ। ਇਸ ਮੁਕਾਬਲੇ 'ਚ ਉਨ੍ਹਾਂ ਦੇ ਪੁਲਸ ਅਧਿਕਾਰੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਅਤੇ ਏ.ਐਸ.ਆਈ. ਕਿਰਪਾਲ ਸਿੰਘ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਅਬੋਹਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਅਨੁਸਾਰ ਉਕਤ ਗੈਂਗਸਟਰਾਂ ਤੋਂ 3 ਹਥਿਆਰ ਅਤੇ ਨਸ਼ੀਲੇ ਪਦਾਰਥ ਦੀਆਂ ਵਸਤਾਂ ਬਰਾਮਦ ਕੀਤੀਆਂ ਗਈਆਂ ਹਨ, ਜਿਸ ਦੀ ਜਾਂਚ ਹੋ ਰਹੀ ਹੈ।
ਇਸ ਦੌਰਾਨ ਗੰਗਾਨਗਰ ਪੁਲਸ ਨੇ ਐੱਸ.ਪੀ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਜਿਸ ਥਾਂ 'ਤੇ ਪੁਲਸ ਨੇ ਆਪਰੇਸ਼ਨ ਕੀਤਾ, ਉਹ ਸਾਰਾ ਇਲਾਕਾ ਰਾਜਸਥਾਨ 'ਚ ਪੈਂਦਾ ਹੈ। ਜਿਸ ਕਾਰਨ ਇਸ ਦੀ ਪੂਰੀ ਕਾਰਵਾਈ ਰਾਜਸਥਾਨ ਪੁਲਸ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਨੀਵਾਰ ਸਵੇਰੇ ਬੀਕਾਨੇਰ ਤੋਂ ਖਾਸ ਟੀਮ ਲਾਸ਼ਾਂ ਦਾ ਪੋਸਟ ਮਾਰਟਮ ਕਰਨ ਲਈ ਪਹੁੰਚ ਰਹੀ ਹੈ। ਇਸ ਤੋਂ ਬਾਅਦ ਗੰਗਾਨਗਰ 'ਚ ਸਿਵਲ ਹਸਪਤਾਲ 'ਚ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਜਿਸ ਮੁਤਾਬਕ ਇਥੋ ਦੀ ਪੁਲਸ ਪੂਰੇ ਮਾਮਲੇ ਦੀ ਜਾਂਚ ਦੇ ਆਧਾਰ 'ਤੇ ਮਾਮਲਾ ਦਰਜ ਕਰੇਗੀ।
'ਜਨਤਾ ਦੀ ਸੱਥ ਵਿਚ' ਸੁਖਪਾਲ ਖਹਿਰਾ ਦਾ ਪੂਰਾ ਇੰਟਰਵਿਊ (ਵੀਡੀਓ)
NEXT STORY