ਨਕੋਦਰ (ਪਾਲੀ)-'ਜਗ ਬਾਣੀ' 'ਚ 28 ਜੂਨ ਦੇ ਅੰਕ ਵਿਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਚੜ੍ਹਾਵੇ ਦੇ ਲੱਖਾਂ ਰੁਪਏ ਖਰਚ ਕਰਕੇ ਜਨਤਾ ਦੇ ਬੈਠਣ ਲਈ ਸਿਟੀ ਥਾਣੇ 'ਚ ਬਣਾਈ ਗਈ ਸ਼ੈੱਡ ਨੂੰ ਪੁਲਸ ਮੁਲਾਜ਼ਮਾਂ ਵੱਲੋਂ ਪਾਰਕਿੰਗ ਵਜੋਂ ਵਰਤਣ ਦੀ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਨੇ ਅਸਰ ਦਿਖਾਇਆ ਅਤੇ ਸਿਟੀ ਪੁਲਸ ਦੀ ਅੱਖ ਖੋਲ੍ਹੀ।

ਸਿਟੀ ਪੁਲਸ ਨੇ ਉਕਤ ਸ਼ੈੱਡ ਨੂੰ ਖਾਲੀ ਕਰਵਾ ਕੇ ਆਮ ਜਨਤਾ ਦੇ ਬੈਠਣ ਲਈ ਮੇਜ਼-ਕੁਰਸੀਆਂ ਅਤੇ ਗਰਮੀ ਤੋਂ ਰਾਹਤ ਪਾਉਣ ਲਈ ਪੱਖੇ ਵੀ ਲਗਵਾ ਦਿੱਤੇ। ਹੁਣ ਥਾਣੇ 'ਚ ਆਉਣ ਵਾਲੇ ਲੋਕਾਂ ਦੀਆਂ ਦੁੱਖ-ਤਕਲੀਫਾਂ ਮੁਲਾਜ਼ਮ ਉਕਤ ਸ਼ੈੱਡ ਥੱਲੇ ਬੈਠ ਕੇ ਸੁਣ ਰਹੇ ਹਨ।
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 59 ਲੱਖ ਦੀ ਠੱਗੀ, ਦੋ ਭਰਾਵਾਂ ਸਮੇਤ 6 ਵਿਰੁੱਧ ਮਾਮਲਾ ਦਰਜ
NEXT STORY