ਜਲੰਧਰ (ਟੁੱਟ)-ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲਾ ਦੇ ਸੱਭਿਆਚਾਰਕ ਕੇਂਦਰੀ ਮੰਤਰੀ ਡਾ. ਮਹੇਸ਼ ਸ਼ਰਮਾ ਵਲੋਂ ਹਿੰਦੀ ਭਵਨ ਦਿੱਲੀ ਵਿਖੇ ਤਿਮਾਹੀ ਅਲਖ ਮੈਗਜ਼ੀਨ ਦੇ ਮੁੱਖ ਸੰਪਾਦਕ ਪ੍ਰੋਫੈਸਰ ਰਾਮ ਮੂਰਤੀ ਨੂੰ ਅਲਖ ਦੀ ਸੰਪਾਦਨ ਤੇ ਇਕ ਰਾਸ਼ਟਰੀ ਐਵਾਰਡ ਤੇ 75 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਨਾਲ ਨਿਵਾਜਿਆ ਗਿਆ। ਪ੍ਰੋਫੈਸਰ ਰਾਮ ਮੂਰਤੀ ਨੇ ਕਾਨਫਰੈਂਸ ’ਚ ਦੱਸਿਆ ਕਿ ਸਵ. ਪ੍ਰਸਿੱਧ ਸ਼ਾਇਰ ਕਰਨੈਲ ਸਿੰਘ ਨਿੱਝਰ ਤੇ ਐਡਵੋਕੇਟ ਸੁਰਿੰਦਰ ਖੀਵਾ ਦੀ ਮਿਹਨਤ ਸਦਕਾ ਤਿਮਾਹੀ ਅਲਖ ਮੈਗਜ਼ੀਨ ਹੋਂਦ ’ਚ ਆਇਆ। ਇਸ ਮੈਗਜ਼ੀਨ ਦੇ ਪਹਿਲੇ ਸੰਪਾਦਕ ਸਵ. ਕਰਨੈਲ ਸਿੰਘ ਨਿੱਝਰ ਬਣੇ ਉਨ੍ਹਾਂ ਦੇ ਦਿਹਾਂਤ ਉਪਰੰਤ ਇਸ ਦੇ ਸੰਪਾਦਕ ਪ੍ਰੋਫੈਸਰ ਰਾਮ ਮੂਰਤੀ ਬਣੇ, ਜਿਸ ਦੀ ਅੱਜ ਰਾਸ਼ਟਰੀ ਪੱਧਰ ’ਤੇ ਪਛਾਣ ਬਣੀ। ਇਸ ਸਮੇਂ ਐਡਵੋਕੇਟ ਸੁਰਿੰਦਰ ਖੀਵਾ, ਹਿੰਮਤ ਸਿੰਘ ਮਠਾੜੂ, ਸ਼ੀਤਲ ਸਿੰਘ ਸੰਘਾ, ਡਾ. ਗੋਪਾਲ ਸਿੰਘ ਬੁੱਟਰ, ਡਾ. ਪ੍ਰਿਤਪਾਲ ਕੌਰ, ਪ੍ਰੋਫੈਸਰ ਮਨਿੰਦਰ ਸਿੰਘ, ਪ੍ਰੋਫੈਸਰ ਰਣਜੀਤ ਸਿੰਘ, ਹੈਪੀ ਸ਼ਾਹਕੋਟੀ, ਡਾ. ਜਸਕਰਨ ਸਿੰਘ , ਡਾ. ਹਰਨੇਕ ਸਿੰਘ, ਸ਼ਾਇਰ ਸੰਤ ਸੰਧੂ, ਕਮਲਜੀਤ ਕੌਰ, ਦੀਨਾ ਨਾਥ ਘਈ, ਇੰਦਰਜੀਤ ਸਿੰਘ ਵੱਸਣ, ਕਾਮੇਡੀ ਕਲਾਕਾਰ ਬੂਟਾ ਸਿੰਘ ਖਹਿਰਾ ਤੇ ਹੋਰ ਹਾਜ਼ਰ ਸਨ।
ਮਹਾਸ਼ਿਵਰਾਤਰੀ ਦੀ ਖੁਸ਼ੀ ’ਚ ਸਜਾਈ ਵਿਸ਼ਾਲ ਸ਼ੋਭਾ ਯਾਤਰਾ
NEXT STORY